ਰੋਜ਼ ਸਵੇਰੇ ਇਕ ਪਲੇਟ ਪੋਹਾ ਖਾਣ ਦਾ ਜਾਣੋ ਫ਼ਾਇਦੇ
Published : Jun 2, 2018, 10:16 am IST
Updated : Jun 2, 2018, 10:16 am IST
SHARE ARTICLE
Poha
Poha

ਸਵਾਦ ਤੋਂ ਭਰਪੂਰ ਪੋਹਾ ਨੂੰ ਨਾਸ਼ਤੇ 'ਚ ਖਾਣ ਨਾਲ ਸ਼ਾਇਦ ਹੀ ਕੋਈ ਮਨਾ ਕਰ ਸਕਦਾ ਹੈ। ਸਵਾਦ ਦੇ ਨਾਲ ਹੀ ਇਹ ਸਿਹਤ ਲਈ ਵੀ ਵੀ ਬਹੁਤ ਫ਼ਾਇਦੇਮੰਦ ਹੈ। ਇਸਦਾ ਸੇਵਨ ਤੁਹਾਨੂੰ...

ਸਵਾਦ ਤੋਂ ਭਰਪੂਰ ਪੋਹਾ ਨੂੰ ਨਾਸ਼ਤੇ 'ਚ ਖਾਣ ਨਾਲ ਸ਼ਾਇਦ ਹੀ ਕੋਈ ਮਨਾ ਕਰ ਸਕਦਾ ਹੈ। ਸਵਾਦ ਦੇ ਨਾਲ ਹੀ ਇਹ ਸਿਹਤ ਲਈ ਵੀ ਵੀ ਬਹੁਤ ਫ਼ਾਇਦੇਮੰਦ ਹੈ। ਇਸਦਾ ਸੇਵਨ ਤੁਹਾਨੂੰ ਫਿਟ ਰੱਖਣ ਦੇ ਨਾਲ ਹੀ ਭਾਰ ਘੱਟ ਕਰਨ ਵਿਚ ਵੀ ਮਦਦਗਾਰ ਹੁੰਦਾ ਹੈ। ਇਸ 'ਚ ਕਾਰਬੋਹਾਈਡ੍ਰੇਟ ਸਮਰਥ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਇਸ 'ਚ ਸਰੀਰ ਲਈ ਜ਼ਰੂਰੀ ਵਿਟਾਮਿਨ ਵੀ ਹੁੰਦੇ ਹਨ।

Poha benefitsPoha benefits

ਸਵੇਰ ਦੇ ਸਮੇਂ ਲੋਕ ਇਸ ਨੂੰ ਇਸ ਲਈ ਵੀ ਖਾਣਾ ਪਸੰਦ ਕਰਦੇ ਹਨ ਕਿ ਇਹ ਆਸਾਨੀ ਨਾਲ ਪਚ ਜਾਂਦਾ ਹੈ। ਅੱਗੇ ਪੜੋ ਪੋਹੇ ਦਾ ਸੇਵਨ ਤੁਹਾਡੇ ਸਰੀਰ ਲਈ ਕਿਸ ਪ੍ਰਕਾਰ ਫ਼ਾਇਦੇਮੰਦ ਹੈ। ਨੇਮੀ ਰੂਪ ਤੋਂ ਇਕ ਪਲੇਟ ਪੋਹਾ ਖਾਣ ਵਾਲੇ ਵਿਅਕਤੀ ਵਿਚ ਆਇਰਨ ਦੀ ਕਮੀ ਨਹੀਂ ਹੁੰਦੀ ਅਤੇ ਉਹ ਐਨੀਮਿਆ ਬਿਮਾਰੀ ਤੋਂ ਦੂਰ ਰਹਿੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿਚ ਹੀਮੋਗਲੋਬਿਨ ਅਤੇ ਇੰਮਿਊਨਿਟੀ ਪਾਵਰ ਵਧਦੀ ਹੈ।

Kaju pohaKaju poha

ਆਇਰਨ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਆਕਸੀਜ਼ਨ ਮਿਲਦੀ ਹੈ। ਸੂਗਰ ਰੋਗੀਆਂ ਲਈ ਪੋਹੇ ਦਾ ਸੇਵਨ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਸੂਗਰ ਵਾਲੇ ਵਿਅਕਤੀ ਦੇ ਪੋਹੇ ਖਾਣ ਨਾਲ ਭੁੱਖ ਘੱਟ ਲਗਦੀ ਹੈ ਅਤੇ ਬੀਪੀ ਦਾ ਪੱਧਰ ਠੀਕ ਰਹਿੰਦਾ ਹੈ।  ਤੁਹਾਨੂੰ ਦਸ ਦਈਏ ਕਿ ਇਕ ਪਲੇਟ ਪੋਹੇ ਵਿਚ 244 ਕਿਲੋ ਕੈਲੋਰੀ ਪਾਈ ਜਾਂਦੀ ਹੈ। ਅਕਸਰ ਘਰਾਂ ਵਿਚ ਪੋਹੇ ਨੂੰ ਕਈ ਪ੍ਰਕਾਰ ਦੀ ਸਬਜ਼ੀ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ।

poha for good healthpoha for good health

ਪੋਹੇ ਵਿਚ ਸਬਜ਼ੀਆਂ ਦੇ ਸੇਵਨ ਨਾਲ ਸਰੀਰ ਨੂੰ ਵਿਟਾਮਿਨ, ਖਣਿਜ ਅਤੇ ਫ਼ਾਈਬਰ ਸਮਰਥ ਮਾਤਰਾ ਵਿਚ ਮਿਲਦੀ ਹੈ। ਪੋਹੇ ਵਿਚ ਕਾਰਬੋਹਾਈਡ੍ਰੇਟ ਵੀ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ। ਕਾਰਬੋਹਾਈਡ੍ਰੇਟ ਤੋਂ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਤੁਹਾਡੇ ਸਰੀਰ ਦੇ ਬਿਮਾਰੀ ਰੋਕਣ ਵਾਲਾ ਸਮਰਥਾ ਵਧਦੀ ਹੈ। ਤੁਸੀ ਨਿੱਤ ਨਾਸ਼ਤੇ ਵਿਚ ਪੋਹਾ ਖਾ ਸਕਦੇ ਹੋ। ਜੇਕਰ ਤੁਹਾਡੇ ਢਿੱਡ ਵਿਚ ਕੋਈ ਸਮੱਸਿਆ ਰਹਿੰਦੀ ਹੈ ਤਾਂ ਪੋਹੇ ਦਾ ਸੇਵਨ ਤੁਹਾਡੇ ਲਈ ਵਧੀਆ ਰਹੇਗਾ।

Onion Poha Onion Poha

ਇਸ ਵਿਚ ਘੱਟ ਮਾਤਰਾ ਵਿਚ ਗਲੂਟੋਨਾ ਪਾਇਆ ਜਾਂਦਾ ਹੈ। ਢਿੱਡ ਦੀ ਬਿਮਾਰੀਆਂ ਨੂੰ ਡਾਕਟਰ ਵੀ ਪੋਹਾ ਖਾਣ ਦੀ ਸਲਾਹ ਦਿੰਦੇ ਹਨ। ਇਕ ਜਾਂਚ ਤੋਂ ਵੀ ਇਹ ਸਾਫ਼ ਹੋ ਚੁਕਿਆ ਹੈ ਕਿ ਨਾਸ਼ਤੇ ਵਿਚ ਨਿੱਤ ਪੋਹਾ ਖਾਣਾ ਬਹੁਤ ਫ਼ਾਇਦੇਮੰਦ ਰਹਿੰਦਾ ਹੈ। ਇਸ ਨੂੰ ਖਾਣ ਨਾਲ ਤੁਸੀਂ ਦਿਨ ਭਰ ਤਰੋਤਾਜ਼ਾ ਰਹਿੰਦੇ ਹੋ ਅਤੇ ਇਹ ਤੁਹਾਡੀ ਪਾਚਣ ਕਿਰਿਆ ਨੂੰ ਵਧੀਆ ਰਖਦਾ ਹੈ। ਜੇਕਰ ਨਾਸ਼ਤੇ ਵਿਚ ਤੁਸੀਂ ਸੋਇਆਬੀਨ, ਸੁਕੇ ਮੇਵੇ ਅਤੇ ਆਂਡਾ ਮਿਲਾ ਕੇ ਖਾਂਦੇ ਹੋ ਤਾਂ ਤੁਹਾਨੂੰ ਵਿਟਾਮਿਨ ਦੇ ਨਾਲ ਹੀ ਪ੍ਰੋਟੀਨ ਵੀ ਮਿਲੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement