ਦਹੀਂ ਵਾਲੀ ਆਲੂ ਦੀ ਸਬਜ਼ੀ
Published : Nov 2, 2018, 11:02 am IST
Updated : Nov 2, 2018, 11:02 am IST
SHARE ARTICLE
Yogurt potato Recipe
Yogurt potato Recipe

ਮਸ਼ਹੂਰ ਆਲੂ ਹਰ ਪ੍ਰਕਾਰ ਦੀ ਸਬਜ਼ੀ ਵਿਚ ਆਪਣੀ ਜਗ੍ਹਾ ਬਣਾ ਲੈਂਦੇ ਹਨ ਅਤੇ ਹਰ ਵਾਰ ਇਨ੍ਹਾਂ ਨੂੰ ਵੱਖਰੇ ਅਤੇ ਸਵਾਦਿਸ਼ਟ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਇਸ ਵਿਅੰਜਨ ...

ਮਸ਼ਹੂਰ ਆਲੂ ਹਰ ਪ੍ਰਕਾਰ ਦੀ ਸਬਜ਼ੀ ਵਿਚ ਆਪਣੀ ਜਗ੍ਹਾ ਬਣਾ ਲੈਂਦੇ ਹਨ ਅਤੇ ਹਰ ਵਾਰ ਇਨ੍ਹਾਂ ਨੂੰ ਵੱਖਰੇ ਅਤੇ ਸਵਾਦਿਸ਼ਟ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਇਸ ਵਿਅੰਜਨ ਵਿਚ ਇਨ੍ਹਾਂ ਨੂੰ ਤਾਜੇ ਦਹੀ ਨਾਲ ਬਣੀ ਗਰੇਵੀ ਵਿਚ ਝਟਪਟ ਪਕਾਇਆ ਗਿਆ ਹੈ ਅਤੇ ਹੋਰ ਮਸਾਲਿਆਂ ਦੇ ਨਾਲ ਸੌਫ਼ ਅਤੇ ਕਲੌਂਜੀ ਦਾ ਸਵਾਦ ਭਰਿਆ ਗਿਆ ਹੈ। ਪੂਰੀ ਦੇ ਨਾਲ ਇਹ ਦਹੀਂ ਵਾਲੀ ਆਲੂ ਦੀ ਸਬਜ਼ੀ ਇਕ ਮਸ਼ਹੂਰ ਰਾਜਸਥਾਨੀ ਖਾਣਾ ਬਣਾਉਂਦੀ ਹੈ ਜਿਸ ਦਾ ਮਜਾ ਦੁਪਹਿਰ ਜਾਂ ਰਾਤ ਦੇ ਖਾਣ ਵਿਚ ਲਿਆ ਜਾ ਸਕਦਾ ਹੈ। 

sabjisabji

ਸਮੱਗਰੀ :- 1 ਕਪ ਤਾਜ਼ਾ ਫੇਂਟਿਆ ਹੋਇਆ ਦਹੀਂ, 3 ਕਪ ਉੱਬਲ਼ੇ ਅਤੇ ਛਿਲੇ ਹੋਏ ਆਲੂ ਦੇ ਟੁਕੜੇ, 1 ਚਮਚ ਵੇਸਣ, 1 ਚਮਚ ਘਿਓ, 1/2 ਚਮਚ ਸਰਸੋਂ, 1/2 ਚਮਚ ਜ਼ੀਰਾ, 1 ਚਮਚ ਸੌਫ਼, 1/2 ਚਮਚ ਕਲੌਂਜੀ, 1 ਤੇਜਪੱਤਾ, 1 ਦਾਲਚੀਨੀ ਦਾ ਟੁਕੜਾ, 2 ਲੌਂਗ, ਇਕ ਚੁਟਕੀ ਹਿੰਗ, 1 ਚਮਚ ਲਾਲ ਮਿਰਚ ਪਾਊਡਰ, 1/4 ਚਮਚ ਹਲਦੀ ਪਾਊਡਰ, 1 ਚਮਚ ਧਨੀਆ - ਜ਼ੀਰਾ ਪਾਊਡਰ, ਲੂਣ ਸਵਾਦਅਨੁਸਾਰ

sabjisabji

ਵਿਧੀ:- ਦਹੀਂ ਅਤੇ ਵੇਸਣ ਨੂੰ ਇਕ ਬਾਉਲ ਵਿਚ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ਨੂੰ ਇਕ ਪਾਸੇ ਰੱਖ ਦਿਓ। ਇਕ ਡੂੰਘੇ ਨਾਨ - ਸਟਿਕ ਬਰਤਨ ਵਿਚ ਘਿਓ ਗਰਮ ਕਰੋ ਅਤੇ ਸਰਸੋਂ, ਜੀਰਾ, ਸੌਫ਼, ਕਲੌਂਜੀ, ਤੇਜਪੱਤਾ, ਦਾਲਚੀਨੀ, ਲੌਂਗ ਅਤੇ ਹਿੰਗ ਪਾ ਕੇ ਮੱਧਮ ਅੱਗ 'ਤੇ ਕੁੱਝ ਸੈਕੰਡ ਤੱਕ ਭੁੰਨ ਲਓ। 

curd sabjicurd sabji

ਦਹੀ - ਵੇਸਣ ਦਾ ਮਿਸ਼ਰਣ  ਲਈ 1/4 ਕਪ ਪਾਣੀ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਧਨੀਆ - ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਲਗਾਤਾਰ ਹਿਲਾਉਂਦੇ ਹੋਏ, ਘੱਟ ਗੈਸ 'ਤੇ 2 ਮਿੰਟ ਤੱਕ ਪਕਾ ਲਓ। ਆਲੂ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਘੱਟ ਅੱਗ 'ਤੇ ਵਿਚ ਵਿਚ ਹਿਲਾਂਦੇ ਹੋਏ 2 - 3 ਮਿੰਟ ਤੱਕ ਪਕਾ ਲਓ। ਧਨੀਏ ਨਾਲ ਸਜਾ ਕੇ ਤੁਰੰਤ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement