ਅਚਾਰੀ ਭਰਵਾਂ ਕਰੇਲੇ ਬਣਾਉਣ ਦਾ ਤਰੀਕਾ
Published : Aug 3, 2018, 12:44 pm IST
Updated : Aug 3, 2018, 12:44 pm IST
SHARE ARTICLE
Bharwa Achari Karele
Bharwa Achari Karele

ਕਰੇਲਾ 5 (250 ਗਰਾਮ), ਸਰੋਂ ਦਾ ਤੇਲ 4 ਟੇਬਲ ਸਪੂਨ, ਜੀਰਾ ½ ਛੋਟਾ ਚੱਮਚ, ਮੇਥੀ ਦਾਣਾ ½ ਛੋਟਾ ਚੱਮਚ, ਸਰੋਂ  ਦੇ ਦਾਣੇ ½ ਛੋਟਾ ਚੱਮਚ, ਹਿੰਗ ½ ਚਿਟਕੀ, ਹਲਦੀ...

ਕਰੇਲਾ 5 (250 ਗਰਾਮ), ਸਰੋਂ ਦਾ ਤੇਲ 4 ਟੇਬਲ ਸਪੂਨ, ਜੀਰਾ ½ ਛੋਟਾ ਚੱਮਚ, ਮੇਥੀ ਦਾਣਾ ½ ਛੋਟਾ ਚੱਮਚ, ਸਰੋਂ  ਦੇ ਦਾਣੇ ½ ਛੋਟਾ ਚੱਮਚ, ਹਿੰਗ ½ ਚਿਟਕੀ, ਹਲਦੀ ਪਾਉਡਰ ½ ਛੋਟਾ ਚੱਮਚ, ਲਾਲ ਮਿਰਚ ਪਾਉਡਰ ½ ਛੋਟਾ ਚੱਮਚ, ਅੰਬਚੂਰ ¾ ਛੋਟਾ ਚੱਮਚ, ਧਨਿਆ ਪਾਉਡਰ 1.5 ਛੋਟਾ ਚੱਮਚ, ਸੌਫ਼ ਪਾਉਡਰ 1.5 ਛੋਟਾ ਚੱਮਚ, ਲੂਣ 2 ਛੋਟੇ ਚੱਮਚ ਜਾਂ ਸਵਾਦ ਮੁਤਾਬਕ

Bharwa KareleBharwa Karele

ਢੰਗ : ਅਚਾਰੀ ਕਰੇਲਾ ਬਣਾਉਣ ਲਈ ਕਰੇਲੇ ਨੂੰ ਪਾਣੀ ਨਾਲ ਧੋ ਕੇ ਪਾਣੀ ਸਕਣ ਤੱਕ ਸੁਕਾ ਲਓ। ਕਰੇਲੇ ਦੇ ਦੋਨੇ ਪਾਸੇ ਡੰਠਲ ਕੱਟ ਕੇ 1 ਜਾਂ ਅੱਧਾ ਇੰਚ ਦੇ ਟੁਕੜਿਆਂ ਵਿਚ ਕੱਟ ਲਓ। ਕਟੇ ਹੋਏ ਟੁਕੜਿਆਂ ਨੂੰ ਕੋਲੇ ਵਿਚ ਪਾ ਦਿਓ ਅਤੇ ਇਹਨਾਂ ਟੁਕੜਿਆਂ ਵਿਚ 1 ਛੋਟੀ ਚੱਮਚ ਲੂਣ ਪਾ ਕੇ ਮਿਕਸ ਕਰ ਲਓ। ਕਰੇਲਿਆਂ ਨੂੰ 15 - 20 ਮਿੰਟ ਲਈ ਰੱਖ ਦਿਓ। ਇਸ ਤੋਂ ਕਰੇਲਿਆਂ ਦਾ ਕੌੜਾਪਣ ਘੱਟ ਹੋ ਜਾਂਦਾ ਹੈ।

Bharwa KareleBharwa Karele

20 ਮਿੰਟ ਬਾਅਦ ਕਰੇਲਿਆਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਦੋ ਵਾਰ ਧੋ ਕੇ ਛਲਨੀ ਨਾਲ ਪੁੰਨ ਲਓ। ਭਾਂਡੇ ਵਿਚ 1.5 ਜਾਂ 2 ਕਪ ਪਾਣੀ ਪਾ ਕੇ ਢੱਕ ਕੇ ਉਬਲਣ ਲਈ ਰੱਖ ਦਿਓ। ਪਾਣੀ ਵਿਚ ਉਬਾਲ ਆਉਣ 'ਤੇ ਢੱਕਣ ਹਟਾ ਕੇ ਕਰੇਲੇ ਵਾਲੀ ਛੱਨੀ ਨੂੰ ਭਾਂਡੇ ਦੇ ਉਤੇ ਰੱਖ ਦਿਓ ਅਤੇ ਕਰੇਲੇ ਨੂੰ ਢੱਕ ਕੇ ਭਾਫ਼ ਵਿਚ 5 ਮਿੰਟ ਲਈ ਤੇਜ ਅੱਗ 'ਤੇ ਪਕਣ ਦਿਓ। 

Bharwa KareleBharwa Karele

5 ਮਿੰਟ ਬਾਅਦ ਕਰੇਲੇ ਚੈਕ ਕਰੋ, ਇਹ ਪਕ ਕੇ ਤਿਆਰ ਹਨ, ਗੈਸ ਬੰਦ ਕਰ ਦਿਓ ਅਤੇ ਛੱਨੀ ਨੂੰ ਭਾਂਡੇ ਤੋਂ ਕੱਢ ਕੇ ਵੱਖ ਰੱਖ ਲਓ। ਪੈਨ ਨੂੰ ਗੈਸ 'ਤੇ ਰੱਖ ਕੇ ਗਰਮ ਕਰੋ, ਪੈਨ ਵਿਚ 4 ਟੇਬਲ ਸਪੂਨ ਤੇਲ ਪਾਓ। ਤੇਲ ਗਰਮ ਹੋਣ 'ਤੇ ਜੀਰਾ,  ਅਜਵਾਇਨ, ਮੇਥੀ ਦਾਣਾ ਅਤੇ ਸਸੋਂ ਦੇ ਦਾਣੇ ਪਾ ਕੇ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਓ। ਮਸਾਲੇ ਵਿਚ ਹਿੰਗ, ਹਲਦੀ ਪਾਉਡਰ, ਸੌਫ਼ ਪਾਉਡਰ, ਧਨਿਆ ਪਾਉਡਰ, ਕਰੇਲੇ, ਲੂਣ, ਲਾਲ ਮਿਰਚ ਪਾਉਡਰ ਅਤੇ ਅੰਬਚੂਰ ਪਾਉਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਕਰੇਲਿਆਂ ਨੂੰ ਢੱਕ ਕੇ ਘੱਟ ਅੱਗ 'ਤੇ 3 - 4 ਮਿੰਟ ਪਕਣ ਦਿਓ।

Bharwa KareleBharwa Karele

4 ਮਿੰਟ ਬਾਅਦ ਕਰੇਲਿਆਂ ਨੂੰ ਚੈਕ ਕਰੋ ਕਿ ਇਹ ਪੋਲੇ ਹੋਏ ਜਾਂ ਨਹੀਂ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਚਲਾ ਦਿਓ। ਇਨ੍ਹਾਂ ਨੂੰ ਫਿਰ ਤੋਂ 3 - 4 ਮਿੰਟ ਬਿਨਾਂ ਢੱਕੇ ਪਕਣ ਦਿਓ। ਕਰੇਲੇ ਬਣ ਕੇ ਤਿਆਰ ਹਨ। ਗੈਸ ਬੰਦ ਕਰ ਦਿਓ ਅਤੇ ਕਰੇਲਿਆਂ ਨੂੰ ਕੋਲੇ ਵਿਚ ਕੱਢ ਲਓ। ਚਟਪਟੇ ਸਵਾਦ ਨਾਲ ਭਰਪੂਰ ਅਚਾਰੀ ਕਰੇਲੇ ਬਣ ਕੇ ਤਿਆਰ ਹਨ।  ਇਹਨਾਂ ਨੂੰ ਰੋਟੀ, ਪਰਾਂਠੇ, ਪੂਰੀ ਜਾਂ ਨਾਨ ਨਾਲ ਖਾ ਸਕਦੇ ਹੋ। ਅਚਾਰੀ ਕਰੇਲੇ ਨੂੰ ਫਰਿਜ ਵਿਚ ਰੱਖ ਕੇ 5 - 6 ਦਿਨਾਂ ਤੱਕ ਖਾਧਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement