ਘਰ ਵਿਚ ਇੰਝ ਬਣਾਉ ਮਿੱਠੇ ਚੌਲ
Published : Oct 3, 2023, 8:20 am IST
Updated : Oct 3, 2023, 8:20 am IST
SHARE ARTICLE
Sweet Rice Recipe
Sweet Rice Recipe

ਸੱਭ ਤੋਂ ਪਹਿਲਾਂ ਚੌਲਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਉਂ ਦਿਉ।

 


ਸਮੱਗਰੀ: ਬਾਸਮਤੀ ਚੌਲ-1 ਕੱਪ, ਤੇਜ਼ ਪੱਤਾ-2 ਟੁਕੜੇ, ਦਾਲਚੀਨੀ-1 ਟੁਕੜਾ, ਲੌਂਗ-4 ਟੁਕੜੇ, ਖੰਡ -1 ਕੱਪ, ਖੋਆ-100 ਗ੍ਰਾਮ, ਕਾਜੂ-2 ਚਮਚੇ, ਸੌਗੀ -2 ਚਮਚੇ, ਸੰਤਰੀ ਫੂਡ ਰੰਗ - 1 ਚਮਚ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਚੌਲਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਉਂ ਦਿਉ। ਫਿਰ ਫ਼ਰਾਈਪੈਨ ਨੂੰ ਦਰਮਿਆਨੀ ਅੱਗ ’ਤੇ ਗਰਮ ਕਰੋ ਅਤੇ ਇਸ  ਵਿਚ 4 ਕੱਪ ਪਾਣੀ ਪਾਉ ਅਤੇ ਇਸ ਨੂੰ ਉਬਾਲੋ। ਚੌਲਾਂ ਦਾ ਰੰਗ, ਲੌਂਗ, ਤੇਜ਼ ਪੱਤੇ ਅਤੇ ਦਾਲਚੀਨੀ ਪਾਉ।  ਇਕ ਉਬਾਲੇ ਦੇ ਬਾਅਦ ਭਿਉਂਏ ਚੌਲਾਂ ਨੂੰ ਸ਼ਾਮਲ ਕਰੋ ਅਤੇ ਪਕਾਉ। ਜਦੋਂ ਚੌਲ ਪਕ ਜਾਣ, ਬਚੇ ਪਾਣੀ ਨੂੰ ਫਿਲਟਰ ਕਰੋ। ਇਸ ਤੋਂ ਬਾਅਦ ਇਸ ਵਿਚ ਚੀਨੀ ਮਿਲਾਉ ਅਤੇ ਫਿਰ ਚੌਲਾਂ ਨੂੰ ਦਰਮਿਆਨੀ ਅੱਗ ’ਤੇ ਪਕਾਉ। ਇਕ ਹੋਰ ਕੜਾਹੀ ਵਿਚ ਤੇਲ ਗਰਮ ਕਰੋ, ਕਿਸ਼ਮਿਸ਼ ਪਾਉ ਅਤੇ ਫਿਰ ਚੌਲਾਂ ਨੂੰ ਤੜਕਾ ਲਗਾਉ। ਚਾਵਲ ਨੂੰ ਇਕ ਪਲੇਟ ਜਾਂ ਕਟੋਰੇ ਵਿਚ ਪਾ ਕੇ ਇਸ ਉਪਰ ਸਜਾਵਟ ਕਰੋ। ਤੁਹਾਡੇ ਮਿੱਠੇ ਚੌਲ ਬਣ ਕੇ ਤਿਆਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement