ਮਾਸਾਹਾਰੀ ਖਾਣੇ ਨਾਲ ਵੀ ਵਧਦਾ ਹੈ ਪ੍ਰਦੂਸ਼ਣ : ਮਾਹਰ
Published : Jun 4, 2018, 11:31 pm IST
Updated : Jun 4, 2018, 11:31 pm IST
SHARE ARTICLE
Non - Vegetarian
Non - Vegetarian

ਮਾਹਰਾਂ ਦਾ ਕਹਿਣਾ ਹੈ ਕਿ ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੇ ਉਤਪਾਦ ਅਤੇ ਡੇਅਰੀ ਉਤਪਾਦ ਪ੍ਰਦੂਸ਼ਣ ਲਈ ਉਸੇ ਤਰ੍ਹਾਂ ਜ਼ਿੰਮੇਵਾਰ ਹਨ ਜਿਵੇਂ ਸੜਕਾਂ 'ਤੇ ਚਲਦੇ ਵਾਹਨਾਂ ...

ਨਵੀਂ ਦਿੱਲੀ, ਮਾਹਰਾਂ ਦਾ ਕਹਿਣਾ ਹੈ ਕਿ ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੇ ਉਤਪਾਦ ਅਤੇ ਡੇਅਰੀ ਉਤਪਾਦ ਪ੍ਰਦੂਸ਼ਣ ਲਈ ਉਸੇ ਤਰ੍ਹਾਂ ਜ਼ਿੰਮੇਵਾਰ ਹਨ ਜਿਵੇਂ ਸੜਕਾਂ 'ਤੇ ਚਲਦੇ ਵਾਹਨਾਂ ਤੋਂ ਹੋਣ ਵਾਲੀ ਨਿਕਾਸੀ। ਅਮਰੀਕੀ ਰਸਾਲੇ 'ਪ੍ਰੋਸੀਡਿੰਗਜ਼ ਆਫ਼ ਦ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼' ਦੇ ਅਧਿਐਨ ਮੁਤਾਬਕ ਪੌਦਿਆਂ ਤੋਂ ਪ੍ਰਾਪਤ ਖ਼ੁਰਾਕ ਨੂੰ ਜ਼ਿਆਦਾ ਅਪਣਾਉਣ ਅਤੇ ਮਾਸਾਹਾਰ ਭੋਜਨ ਦਾ ਤਿਆਗ ਕਰਨ ਨਾਲ ਭੋਜਨ ਤੋਂ ਹੋਣ ਵਾਲੀ ਗ੍ਰੀਨਹਾਊਸ ਗੈਸ ਨਿਕਾਸੀ ਵਿਚ 70 ਫ਼ੀ ਸਦੀ ਤਕ ਦੀ ਕਮੀ ਹੋ ਸਕਦੀ ਹੈ। 

ਸ਼ਾਕਾਹਾਰੀ ਭੋਜਨ ਕਰਨ ਵਾਲੀ ਅਧਿਕਾਰੀ ਵਿਚਿਤਰਾ ਅਮਰਨਾਥਨ ਨੇ ਕਿਹਾ, 'ਵਾਤਾਵਰਣ ਨੂੰ ਬਚਾਉਣ ਦੀ ਇਸ ਸਮੇਂ ਅਸੀਂ ਸੱਭ ਤੋਂ ਵੱਡੀ ਪਹਿਲ ਸ਼ਾਕਾਹਾਰ ਅਪਣਾ ਕੇ ਕਰ ਸਕਦੇ ਹਾਂ। ਮਾਸਾਹਾਰ ਭੋਜਨ ਗ੍ਰੀਨਹਾਊਸ ਗੈਸ ਦੀ 50 ਫ਼ੀ ਸਦੀ ਤੋਂ ਵੱਧ ਨਿਕਾਸੀ ਲਈ ਜ਼ਿੰਮੇਵਾਰ ਹੈ।' ਭਲਕੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਰਾਸ਼ਟਰੀ ਰਾਜਧਾਨੀ ਦੇ ਕਈ ਰੇਸਤਰਾਂ ਵਿਸ਼ੇਸ਼ ਸ਼ਾਕਾਹਾਰੀ ਭੋਜਨ ਖਵਾਉਣਗੇ।

ਭਲਕੇ 'ਦ ਮੈਟਰੋਪਾਲਿਟਨ ਹੋਟਲ ਐਂਡ ਸਪਾ' ਵਿਚ ਪੈਂਦਾ 'ਜਿੰਗ' ਰੇਸਤਰਾਂ ਵਿਸ਼ੇਸ਼ ਸ਼ਾਕਾਹਾਰੀ ਸੂਪ, ਪਿੱਜਾ, ਰੋਲ ਆਦਿ ਵਰਤਾ ਰਿਹਾ ਹੈ। ਰੇਸਤਰਾਂ ਵਿਚ ਅਜਿਹਾ ਛੇ ਜੂਨ ਤਕ ਜਾਰੀ ਰਹੇਗਾ। ਕਈ ਕੈਫ਼ੇ ਵਿਚ ਵਿਸ਼ੇਸ਼ ਸ਼ਾਕਾਹਾਰੀ ਭੋਜਨ ਵਰਤਾਏ ਜਾ ਰਹੇ ਹਨ ਜੋ ਮਾਸਾਹਾਰੀ ਭੋਜਨਾਂ ਦਾ ਬਦਲ ਹੈ ਯਾਨੀ ਸ਼ਾਕਾਹਾਰੀ ਭੋਜਨ ਹੋਣ ਦੇ ਬਾਵਜੂਦ ਖਾਣ ਵਿਚ ਮਾਸਾਹਾਰੀ ਭੋਜਨ ਜਿਹੇ ਲਗਦੇ ਹਨ।    (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement