ਘਰ ਵਿਚ ਹੀ ਬਣਾਉ ਮੈਂਗੋ ਮਸਾਲਾ ਲੱਸੀ
Published : Jun 5, 2018, 10:57 am IST
Updated : Jun 5, 2018, 10:57 am IST
SHARE ARTICLE
mango lassi
mango lassi

ਅੰਬ ਦੀ ਲੱਸੀ ਗਰਮੀਆਂ ਦੇ ਦਿਨਾਂ ਵਿਚ ਬਹੁਤ ਹੀ ਵਧੀਆ ਡ੍ਰਿੰਕ ਹੈ। ਇਹ ਡ੍ਰਿੰਕ ਸਾਨੂੰ ਗਰਮੀ ਦੇ ਮੌਸਮ ਵਿਚ ਠੰਡਕ ਪਹੁੰਚਾਉਂਦੀ ਹੈ। ਜੇਕਰ .....

ਅੰਬ ਦੀ ਲੱਸੀ ਗਰਮੀਆਂ ਦੇ ਦਿਨਾਂ ਵਿਚ ਬਹੁਤ ਹੀ ਵਧੀਆ ਡ੍ਰਿੰਕ ਹੈ। ਇਹ ਡ੍ਰਿੰਕ ਸਾਨੂੰ ਗਰਮੀ ਦੇ ਮੌਸਮ ਵਿਚ ਠੰਡਕ ਪਹੁੰਚਾਉਂਦੀ ਹੈ। ਜੇਕਰ ਤੁਹਾਨੂੰ ਅੰਬ ਪਸੰਦ ਹਨ ਤਾਂ ਤੁਹਾਨੂੰ ਲੱਸੀ ਵੀ ਜ਼ਰੂਰ ਪਸੰਦ ਆਵੇਗੀ। ਇਹ ਅੰਬ, ਦਹੀ, ਚੀਨੀ ਅਤੇ ਇਲਾਚੀ ਪਾਊਡਰ ਤੋਂ ਬਣਦੀ ਹੈ। ਇਹ ਮੈਂਗੋ ਲੱਸੀ ਗਾੜ੍ਹੀ, ਕਰੀਮੀ ਅਤੇ ਸਵਾਦ ਨਾਲ ਭਰਪੂਰ ਡ੍ਰਿੰਕ ਹੈ। ਗਰਮੀਆਂ ਦੇ ਦਿਨਾਂ ਵਿਚ ਇਹ ਤਾਜ਼ਗੀ ਦਿੰਦੀ ਹੈ। ਤੁਸੀਂ ਇਸ ਨੂੰ ਸਵੇਰ ਦੇ ਨਾਸ਼ਤੇ ਵਿਚ ਵੀ ਲੈ ਸਕਦੇ ਹੋ। ਲੱਸੀ ਬਣਾਉਣ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਸਾਰੀ ਸਮੱਗਰੀ ਫਰਿੱਜ ਵਿਚ ਠੰਡੀ ਹੋਣੀ ਚਾਹੀਦੀ ਹੈ।

mango lassimango lassi ਜੇਕਰ ਸਮੱਗਰੀ ਠੰਡੀ ਨਹੀਂ ਹੈ ਤਾਂ ਅੰਬ ਦੀ ਲੱਸੀ ਨੂੰ ਬਣਾ ਕੇ ਫਰਿੱਜ ਵਿਚ ਕੁੱਝ ਘੰਟੇ ਲਈ ਰੱਖ ਦਿਉ। ਕਿਉਂਕਿ ਜੇ ਇਹ ਠੰਡੀ ਹੋਵੇਗੀ ਤਾਂ ਹੀ ਇਹ ਸਵਾਦ ਲੱਗੇਗੀ। ਅੰਬ ਦੀ ਲੱਸੀ ਬਹੁਤ ਟੇਸਟੀ ਹੁੰਦੀ ਹੈ। ਇਹ ਬਣਾਉਣ ਵਿਚ ਵੀ ਆਸਾਨ ਹੈ।  ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਬ ਦੀ ਲੱਸੀ ਬੱਚਿਆਂ ਨੂੰ ਵੀ ਪਸੰਦ ਆਉਂਦੀ ਹੈ । ਗਰਮੀਆਂ ਦੇ ਮੌਸਮ ਵਿਚ ਸਰੀਰ ਦੇ ਤਾਪਮਾਨ ਨੂੰ ਬਣਾਏ ਰੱਖਣ ਲਈ ਲੱਸੀ ਦਾ ਸੇਵਨ ਤੁਹਾਡੇ ਸਿਹਤ ਨੂੰ ਕਈ ਤਰ੍ਹਾਂ ਦੇ ਲਾਭ ਪਹੁੰਚਾਉਂਦਾ ਹੈ ਪਰ ਜੇਕਰ ਤੁਸੀਂ ਇਸ ਦਾ ਸਵਾਦ ਹੋਰ ਵੀ ਜ਼ਿਆਦਾ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੱਖ-ਵੱਖ ਤਰੀਕੇ ਨਾਲ ਲੱਸੀ ਬਣਾ ਕੇ ਪੀ ਸਕਦੇ ਹੋ। ਸਵਾਦ ਨਾਲ ਭਰਪੂਰ ਇਹ ਲੱਸੀ ਤੁਹਾਨੂੰ ਸਿਹਤ ਵਿਚ ਵੀ ਮੁਨਾਫ਼ਾ ਕਰਦੀ ਹੈ,ਤਾਂ ਚਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਢੰਗ ਬਾਰੇ...

mango lassimango lassiਸਮੱਗਰੀ -  ਦਹੀ 500 ਮਿਲੀਲੀਟਰ, ਦੁੱਧ 200 ਮਿਲੀਲੀਟਰ, ਜ਼ੀਰਾ ਪਾਊਡਰ 1 ਛੋਟਾ ਚਮਚ, ਕਾਲ਼ਾ ਲੂਣ 1/2 ਛੋਟਾ ਚਮਚ, ਪੁਦੀਨੇ ਦੇ ਪੱਤੇ 10, ਆਈਸ ਕਿਊਬ 1 ਕਪ, ਪੁਦੀਨਾ ਸਜਾਵਟ ਦੇ ਲਈ। 
ਢੰਗ - ਸਭ ਤੋਂ ਪਹਿਲਾਂ ਇਕ ਬਲੈਂਡਰ ਵਿਚ ਸਾਰੀ ਸਮੱਗਰੀ ਮਿਲਾ ਕੇ ਮਿਸ਼ਰਣ ਤਿਆਰ ਕਰੋ। ਫਿਰ ਇਸ ਮਿਸ਼ਰਣ ਨੂੰ ਗਲਾਸ ਵਿਚ ਪਾਉ। ਹੁਣ ਇਸ ਨੂੰ ਪੁਦੀਨੇ ਦੇ ਨਾਲ ਗਾਰਨਿਸ਼ ਕਰ ਕੇ ਸਰਵ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement