
ਗਰਮੀ ਦਾ ਮੌਸਮ ਆਉਂਦੇ ਹੀ ਛੁੱਟੀਆਂ, ਤੇਜ਼ ਧੱਪ ਅਤੇ ਅੰਬ ਦੀ ਮਿੱਠੀਆਂ ਯਾਦਾਂ ਤਾਜ਼ਾ ਹੋਣ ਲਗਦੀਆਂ ਹਨ ਪਰ ਅੰਬ 'ਚ ਮੌਜੂਦ ਖੰਡ ਦੀ ਮਾਤਰਾ ਦੇ ਚਲਦੇ ਇਸ ਨੂੰ ਭਾਰ ਵਧਣ...
ਗਰਮੀ ਦਾ ਮੌਸਮ ਆਉਂਦੇ ਹੀ ਛੁੱਟੀਆਂ, ਤੇਜ਼ ਧੱਪ ਅਤੇ ਅੰਬ ਦੀ ਮਿੱਠੀਆਂ ਯਾਦਾਂ ਤਾਜ਼ਾ ਹੋਣ ਲਗਦੀਆਂ ਹਨ ਪਰ ਅੰਬ 'ਚ ਮੌਜੂਦ ਖੰਡ ਦੀ ਮਾਤਰਾ ਦੇ ਚਲਦੇ ਇਸ ਨੂੰ ਭਾਰ ਵਧਣ ਦਾ ਕਾਰਨ ਮੰਨਿਆ ਜਾਂਦਾ ਹੈ। ਅਜਿਹੇ 'ਚ ਅੰਬ ਦੇ ਸ਼ੌਕੀਨਾਂ ਦੇ ਮਨ 'ਚ ਅਕਸਰ ਇਹ ਦੁਵਿਧਾ ਹੁੰਦੀ ਹੈ ਕਿ ਕੀ ਅੰਬ ਖਾਣ ਨਾਲ ਅਸਲੀਅਤ 'ਚ ਭਾਰ ਵਧਦਾ ਹੈ ?
Mangoes
ਸਿਹਤ ਮਾਹਰਾਂ ਨੇ ਅੰਬ ਖਾਣ ਦੇ ਤਰੀਕਿਆਂ ਅਤੇ ਇਸ ਨੂੰ ਖਾਣ ਦੌਰਾਨ ਯਾਦ ਰੱਖਣ ਵਾਲੀ ਗੱਲਾਂ ਦਸਿਆਂ ਹਨ। ਇਕ ਅੰਬ 'ਚ ਵਿਟਾਮਿਨ A, ਆਇਰਨ, ਕਾਪਰ ਅਤੇ ਪੋਟੈਸ਼ੀਅਮ ਵਰਗੇ ਤਮਾਮ ਪੋਸ਼ਣ ਵਾਲੇ ਤੱਤ ਹੁੰਦੇ ਹਨ।
Mangoes
ਅੰਬ ਖਾਣ ਨਾਲ ਊਰਜਾ ਮਿਲਦੀ ਹੈ। ਨਾਲ ਹੀ ਇਹ ਸਰੀਰ ਨੂੰ ਭਰਪੂਰ ਮਾਤਰਾ 'ਚ ਖੰਡ ਉਪਲਬਧ ਕਰਵਾਉਂਦਾ ਹੈ, ਜਿਸ ਨਾਲ ਸਰੀਰ ਦੀ ਊਰਜਾ ਪੱਧਰ ਨੂੰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਦਿਨ ਭਰ ਊਰਜਾ ਮਿਲਦੀ ਰਹਿੰਦੀ ਹੈ। ਇਹ ਵਿਟਾਮਿਨ C ਦਾ ਭੰਡਾਰ ਹੈ, ਜੋ ਸਰੀਰ ਨੂੰ ਵਧਾਉਣ ਦੀ ਸਮਰਥਾ ਨੂੰ ਵਧਾਉਂਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਫ਼ਾਇਬਰ ਵੀ ਪਾਇਆ ਜਾਂਦਾ ਹੈ। ਬਹੁਤ ਜ਼ਿਆਦਾ ਅੰਬ ਖਾੳਣ ਨਾਲ ਵੀ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
Mangoes
ਇਕ ਆਮ ਆਕਾਰ ਦੇ ਅੰਬ 'ਚ ਲਗਭਗ 150 ਕੈਲੋਰੀਜ਼ ਪਾਈਆਂ ਜਾਂਦੀਆਂ ਹਨ। ਜ਼ਰੂਰਤ ਤੋਂ ਜ਼ਿਆਦਾ ਕੈਲੋਰੀ ਲੈਣ ਨਾਲ ਭਾਰ ਵਧਦਾ ਹੀ ਹੈ। ਖਾਣਾ ਖਾਣ ਤੋਂ ਬਾਅਦ ਅੰਬ ਖਾਣ ਨਾਲ ਕੈਲੋਰੀ ਖਾਣ ਦੀ ਸਮਰਥਾ ਵੱਧ ਜਾਂਦੀ ਹੈ। ਇਸ ਦੇ ਬਚਾਅ 'ਚ ਅਸੀਂ ਅਪਣੇ ਸਵੇਰੇ ਅਤੇ ਸ਼ਾਮ ਦੇ ਨਾਸ਼ਤੇ ਸਮੇਂ ਅੰਬ ਲੈ ਸਕਦੇ ਹਾਂ।