ਤਿਰੰਗਾ  ਕੋਫ਼ਤਾ
Published : Oct 7, 2018, 12:52 pm IST
Updated : Oct 7, 2018, 12:52 pm IST
SHARE ARTICLE
Tricolour Kofta
Tricolour Kofta

ਪਾਲਕ 250 ਗ੍ਰਾਮ, ਵੇਸਣ 4 ਚੱਮਚ, ਟਮਾਟਰ 100 ਗ੍ਰਾਮ, ਅਦਰਕ ਦਾ ਪੇਸਟ 1 ਚੱਮਚ, ਪਨੀਰ 250 ਗ੍ਰਾਮ, ਦਹੀਂ ਇਕ ਕੱਪ, ਲੂਣ, ਕਾਲੀ ਮਿਰਚ, ਗਰਮ ਮਸਾਲਾ ਸੁਆਦ ਅਨੁਸਾ...

ਸਮੱਗਰੀ : ਪਾਲਕ 250 ਗ੍ਰਾਮ, ਵੇਸਣ 4 ਚੱਮਚ, ਟਮਾਟਰ 100 ਗ੍ਰਾਮ, ਅਦਰਕ ਦਾ ਪੇਸਟ 1 ਚੱਮਚ, ਪਨੀਰ 250 ਗ੍ਰਾਮ, ਦਹੀਂ ਇਕ ਕੱਪ, ਲੂਣ, ਕਾਲੀ ਮਿਰਚ, ਗਰਮ ਮਸਾਲਾ ਸੁਆਦ ਅਨੁਸਾਰ। 

ਇੰਜ ਬਣਾਉ : ਪਾਲਕ ਨੂੰ ਘੱਟ ਤੋਂ ਘੱਟ ਪਾਣੀ ਵਿਚ ਉਬਾਲ ਕੇ ਪੀਹ ਲਉ ਅਤੇ ਇਸ 'ਚ ਵੇਸਣ ਅਤੇ ਲੂਣ ਪਾ ਕੇ ਗੁੰਨ੍ਹ ਲਉ। ਪਨੀਰ ਨੂੰ ਚੰਗੀ ਤਰ੍ਹਾਂ ਕੱਦੂਕਸ ਕਰ ਲਉ ਅਤੇ ਇਸ ਦੇ ਦੋ ਹਿੱਸੇ ਕਰ ਲਉ। ਇਕ ਹਿੱਸੇ ਵਿਚ ਹਲਦੀ ਮਿਲਾਉ ਅਤੇ ਛੋਟੀਆਂ ਛੋਟੀਆਂ ਗੋਲੀਆਂ ਬਣਾ ਲਉ। ਇਨ੍ਹਾਂ ਪੀਲੀਆਂ ਗੋਲੀਆਂ ਉਪਰ  ਪਨੀਰ ਦੀ ਤਹਿ ਲਗਾਉ ਅਤੇ ਅੰਤ ਵਿਚ ਵੇਸਣ ਮਿਲੇ ਪਾਲਕ ਦੀ ਤਹਿ ਲਗਾਉ।

Tricolour KoftaTricolour Kofta

ਹੁਣ ਇਨ੍ਹਾਂ ਕੋਫ਼ਤਿਆਂ ਨੂੰ ਗਰਮ ਘਿਉ ਵਿਚ ਸੁਨਹਿਰੀ ਹੋਣ ਤਕ ਤਲ ਲਉ। ਤਰੀ ਲਈ ਪਿਆਜ਼, ਅਦਰਕ, ਹਰੀ ਮਿਰਚ ਪੀਹ ਕੇ ਕੱਟੇ ਹੋਏ ਟਮਾਟਰਾਂ ਵਿਚ ਮਿਲਾਉ। ਘਿਉ ਗਰਮ ਕਰੋ ਅਤੇ ਹਿੰਗ ਅਤੇ ਜੀਰੇ ਨੂੰ ਤਲੋ। ਹੁਣ ਪਿਆਜ਼ ਟਮਾਟਰ ਪਾ ਕੇ ਭੁੰਨੋ ਜਦ ਤਕ ਇਹ ਘਿਉ ਨਾ ਛੱਡਣ ਲੱਗ ਪਵੇ। ਹੁਣ ਇਸ ਵਿਚ ਦਹੀਂ ਪਾ ਦਿਉ। ਇਸ ਨੂੰ ਗਾੜ੍ਹਾ ਹੋਣ ਤਕ ਪਕਾਉ ਤੇ ਹੁਣ ਕੋਫ਼ਤੇ ਪਾ ਕੇ ਪਕਾਉ। ਸਬਜ਼ੀ ਤਿਆਰ ਹੈ। ਹਰਾ ਧਨੀਆ ਜਾਂ ਕਰੀਮ ਨਾਲ ਸਜਾ ਕੇ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement