ਜੇਕਰ ਅਜਿਹਾ ਹੋ ਗਿਆ ਤਾਂ ਸਕੂਲ ਦੇ 50 ਮੀਟਰ ਦਾਇਰੇ 'ਚ ਨਹੀਂ ਮਿਲੇਗਾ 'ਜੰਕ ਫੂਡ'
Published : Nov 6, 2019, 3:44 pm IST
Updated : Nov 6, 2019, 3:49 pm IST
SHARE ARTICLE
Junk Food
Junk Food

ਜੰਕ ਫੂਡ ਖਾ ਕੇ ਬਿਮਾਰ ਹੋ ਰਹੇ ਬੱਚ‍ਿਆਂ ਦੀ ਸਿਹਤ ਦਾ ਖਿਆਲ ਕਰਦੇ ਹੋਏ ਸਰਕਾਰੀ ਏਜੰਸੀ ਨੇ ਸ‍ਕੂਲਾਂ ਅਤੇ ਉਸਦੇ ਆਸਪਾਸ ਇਸਦੀ ਵਿਕਰੀ ਅਤੇ..

ਨਵੀਂ ਦਿੱਲੀ : ਜੰਕ ਫੂਡ ਖਾ ਕੇ ਬਿਮਾਰ ਹੋ ਰਹੇ ਬੱਚ‍ਿਆਂ ਦੀ ਸਿਹਤ ਦਾ ਖਿਆਲ ਕਰਦੇ ਹੋਏ ਸਰਕਾਰੀ ਏਜੰਸੀ ਨੇ ਸ‍ਕੂਲਾਂ ਅਤੇ ਉਸਦੇ ਆਸਪਾਸ ਇਸਦੀ ਵਿਕਰੀ ਅਤੇ ਇਸ਼ਤਿਹਾਰ 'ਤੇ ਰੋਕ ਲਗਾਉਣ ਦਾ ਮਤਾ ਪਾਸ ਕੀਤਾ ਹੈ। ਬੱਚਿਆਂ 'ਚ ਵਧ ਰਿਹਾ ਮੋਟਾਪਾ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ਲਈ ਇਹ ਨੌਜਵਾਨਾਂ ਦੇ ਮੋਟਾਪੇ ਤੋਂ ਕਿਤੇ ਜ਼ਿਆਦਾ ਵੱਡਾ ਖ਼ਤਰਾ ਮੰਨਿਆ ਜਾ ਰਿਹਾ ਹੈ ਕਿਉਂਕਿ ਬੱਚਿਆਂ 'ਚ ਮੋਟਾਪੇ ਦੇ ਮਾਮਲੇ ਵਿੱਚ ਭਾਰਤ ਚੀਨ ਤੋਂ ਬਾਅਦ ਪੂਰੀ ਦੁਨੀਆ 'ਚ ਦੂਜੇ ਨੰਬਰ 'ਤੇ ਹੈ।

Junk FoodJunk Food

ਬੱਚਿਆਂ ਵਿੱਚ ਮੋਟਾਪੇ ਲਈ ਜ਼ਿਆਦਾ ਚੀਨੀ, ਲੂਣ ਤੇ ਤੇਲ ਵਾਲੇ ਖਾਦ ਪਦਾਰਥਾਂ ਤੇ ਫਾਸਟ ਫੂਡ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਬੱਚਿਆਂ ਨੂੰ ਸਕੂਲਾਂ ਵਿੱਚ ਵੇਚੇ ਜਾਣ ਵਾਲੇ ਖਾਣ ਪੀਣ ਵਾਲੇ ਪਦਾਰਥਾਂ 'ਤੇ ਸਖਤੀ ਨਾਲ ਕਾਬੂ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। FSSAI ਇਸ ਬਾਰੇ ਖਰੜਾ ਤਿਆਰ ਕਰ ਰਿਹਾ ਹੈ ਤੇ ਇਸ ਵਾਰੇ ਸਾਰੇ ਪੱਖਾਂ ਤੋਂ ਰਾਏ ਲਈ ਜਾ ਰਹੀ ਹੈ।

Junk FoodJunk Food

ਸਾਰੇ ਪੱਖਾਂ ਵੱਲੋਂ ਸਲਾਹ ਲੈਣ ਤੋਂ ਬਾਅਦ ਸਕੂਲਾਂ ਵਿੱਚ ਵੇਚੇ ਜਾਣ ਵਾਲੇ ਪਦਾਰਥਾਂ ਤੇ ਉਨ੍ਹਾਂ ਦੇ ਵਿਕਰੇਤਾਵਾਂ ਬਾਰੇ ਵਿੱਚ ਇੱਕ ਸਪੱਸ਼ਟ ਨੀਤੀ ਤੈਅ ਕਰ ਦਿੱਤੀ ਜਾਵੇਗੀ ਇਸਨੂੰ 10-ਪੁਆਇੰਟ ਚਾਰਟਰ ਦਾ ਨਾਮ ਦਿੱਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਐਫਐਸਐਸਏਆਈ ( FSSAI ) ਦੇ 10-ਪੁਆਇੰਟ ਚਾਰਟਰ 'ਚ ਸਕੂਲਾਂ ਵਿੱਚ ਖਾਦ ਪਦਾਰਥ ਵੇਚਣ ਵਾਲੇ ਵਿਕਰੇਤਾਵਾਂ ਲਈ ਲਾਈਸੈਂਸ ਲੈਣਾ ਲਾਜ਼ਮੀ ਕੀਤਾ ਜਾ ਸਕਦਾ ਹੈ।

Junk FoodJunk Food

ਇਸ ਤੋਂ ਇਲਾਵਾ ਸਕੂਲ ਜਾਂ ਸਕੂਲ ਦੇ ਆਸਪਾਸ 50 ਮੀਟਰ ਦਾਇਰੇ ਵਿੱਚ ਫਾਸਟ ਫੂਡ ਵੇਚਣ 'ਤੇ ਰੋਕ ਲਗਾਈ ਜਾ ਸਕਦੀ ਹੈ। ਅਜਿਹੀ ਕੋਈ ਵੀ ਖਾਣ ਵਾਲੀ ਚੀਜ ਸਕੂਲਾਂ ਵਿੱਚ ਵੇਚਣ ‘ਤੇ ਰੋਕ ਲਗਾਈ ਜਾ ਸਕਦੀ ਹੈ ਜਿਨ੍ਹਾਂ ਵਿੱਚ ਸਿਹਤ ਦੀ ਨਜ਼ਰ ਨਾਲ ਜ਼ਿਆਦਾ ਲੂਣ, ਚੀਨੀ ਜਾਂ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਕੂਲ ਵਿੱਚ ਬਣਾਏ ਜਾਣ ਵਾਲੇ ਖਾਣੇ ਵਿੱਚ ਵੀ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਜਾਵੇਗਾ।

Junk FoodJunk Food

ਸਾਰੇ ਸਕੂਲਾਂ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਨਿਊਟਰਿਸ਼ਨ ਵੱਲੋਂ ਖਾਣ ਯੋਗ ਪਦਾਰਥਾਂ ਨੂੰ ਹੀ ਤਰਜੀਹ ਦਿੱਤੇ ਜਾਣ ਦੀ ਵੀ ਗੱਲ ਕਹੀ ਗਈ ਹੈ। ਸਕੂਲਾਂ ਵਿੱਚ ਤਾਜੇ ਫਲ, ਜੂਸ ਵਰਗੇ ਪਦਾਰਥ ਵੇਚਣ ਨੂੰ ਪ੍ਰਮੁੱਖ ਬਣਾਇਆ ਜਾ ਸਕਦਾ ਹੈ। ਸਕੂਲਾਂ ਲਈ ਬਣਨ ਵਾਲੇ ਭੋਜਨ ਵਿੱਚ ਨਿਊਟਰਿਸ਼ਨ ਐਕਸਪਰਟ ਜਾਂ ਅਧਿਆਪਕਾਂ ਦੀ ਭੂਮਿਕਾ ਲਾਜ਼ਮੀ ਕੀਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement