ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਸਕੂਲਾਂ ਦੀਆਂ ਕੰਟੀਨਾਂ ਦੀ ਕੀਤੀ ਜਾਵੇਗੀ ਜਾਂਚ : ਪੰਨੂ
Published : Jan 9, 2019, 3:05 pm IST
Updated : Jan 9, 2019, 3:05 pm IST
SHARE ARTICLE
K.S Pannu
K.S Pannu

ਸਮੁੱਚੇ ਸੂਬੇ ਦੇ ਫੂਡ ਇੰਸਪੈਕਟਰਾਂ ਨੂੰ ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਪੰਜਾਬ ਰਾਜ ਕਮਿਸ਼ਨ ਬੱਚਿਆਂ ਦੇ ਹੱਕਾਂ ਦੀ ਸੁਰੱÎਖਿਆ ਹਿੱਤ ਕਰਵਾਈ ਜਾ ਰਹੀ....

ਚੰਡੀਗੜ੍ਹ (ਸ.ਸ.ਸ) : ਸਮੁੱਚੇ ਸੂਬੇ ਦੇ ਫੂਡ ਇੰਸਪੈਕਟਰਾਂ ਨੂੰ ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਪੰਜਾਬ ਰਾਜ ਕਮਿਸ਼ਨ ਬੱਚਿਆਂ ਦੇ ਹੱਕਾਂ ਦੀ ਸੁਰੱÎਖਿਆ ਹਿੱਤ ਕਰਵਾਈ ਜਾ ਰਹੀ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਦੌਰਾਨ ਸਹਿਯੋਗ ਦੇਣ ਲਈ ਹਦਾਇਤ ਕੀਤੀ  ਗਈ ਹੈ, ਇਹ ਜਾਣਕਾਰੀ ਸ੍ਰੀ ਕੇ.ਐਸ.ਪੰਨੂ, ਕਮਿਸ਼ਨਰ, ਫੂਡ ਸੇਫਟੀ ਪੰਜਾਬ ਵੱਲੋਂ ਦਿੱਤੀ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ(ਐਨ.ਸੀ.ਪੀ.ਸੀ.ਆਰ) ਨੇ ਸਕੂਲੀ ਬੱਚਿਆਂ ਵਿੱਚ ਸਿਹਤ ਨੂੰ ਨੁਕਸਾਨ ਪਹੁੰਚਾਣ ਵਾਲੇ ਜੰਕ ਫੂਡ ਦੇ ਵੱਧ ਰਹੇ ਰੁਝਾਨ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।

ਇਸਦੇ ਮੱਦੇਨਜ਼ਰ ਸਟੇਟ ਕਮਿਸ਼ਨ ਫਾਰ ਚਾਈਲਡ ਰਾਈਟਸ ਵੱਲੋਂ ਸਕੂਲਾਂ ਦੀਆਂ ਕੰਟੀਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਫੂਡ ਸੇਫਟੀ ਕਮਿਸ਼ਨਰੇਟ ਦਾ ਸਟਾਫ ਜਾਂਚ ਟੀਮਾਂ ਨੂੰ ਸਹਿਯੋਗ ਦੇਵੇਗਾ । ਇਸ ਜਾਂਚ ਦੌਰਾਨ ਆਮ ਤੌਰ ਤੇ ਸਕੂਲਾਂ ਦੀਆਂ ਕੰਟੀਨਾਂ ਵਿੱਚ ਬੱਚਿਆਂ ਨੂੰ ਵਰਤਾਏ ਜਾਂਦੇ ਵੱਧ ਚਰਬੀ, ਲੂਣ ਤੇ ਸ਼ੱਕਰ  ਵਾਲੇ ਭੋਜਨ(ਐਚ.ਐਫ.ਐਸ.ਐਸ) ਜਾਂ ਜੰਕ ਫੂਡ ਦੀ ਵਰਤੋਂ ਨਾਲ ਨਜਿੱਠਣ ਨੂੰ ਯਕੀਨੀ ਬਣਾਇਆ ਜਾਵੇਗਾ। ਸ੍ਰੀ ਪੰਨੂ ਨੇ ਕਿਹਾ ਕਿ ਇਹ ਦੇਖਣ ਵਿੱਚ ਆਇਆ ਕਿ ਜੰਕ ਫੂਡ ਦੀ ਵਰਤੋਂ ਨਾਲ ਕਈ ਸਿਹਤ ਸਮੱਸਿਆਵਾਂ ਤੇ ਬਿਮਾਰੀਆਂ ਜਿਵੇਂ ਟਾਈਪ 2 ਡਾਇਬਟੀਜ਼, ਹਾਈਪਰਟੈਂਸ਼ਨ ਅਤੇ ਅੱਗੇ ਚੱਲ ਕੇ ਦਿਲ ਸਬੰਧੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਇਹ ਬਿਮਾਰੀਆਂ ਅਤੇ ਬੱਚਿਆਂ ਦਾ ਮੋਟਾਪਾ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਮਾੜਾ ਅਸਰ ਪਾਉਂਦਾ ਹੈ, ਜੋ ਕਿ ਸਮਾਜ ਲਈ ਇੱਕ ਨਾ ਪੂਰੇ ਹੋਣ  ਵਾਲਾ ਘਾਟੇ ਦਾ ਕਾਰਨ ਬਣਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਸੀ.ਪੀ.ਸੀ.ਆਰ ਵੱਲੋਂ ਇਹ ਮਾਮਲਾ ਸੀ.ਪੀ.ਸੀ.ਆਰ. ਐਕਟ, 2005 ਦੀ ਧਾਰਾ 13(1)(ਐਫ) ਅਤੇ (ਕੇ) ਤਹਿਤ ਧਿਆਨ ਵਿੱਚ ਲਿਆਂਦਾ ਗਿਆ ਹੈ। ਕਿਉਂਕਿ ਇਹ ਇੱਕ ਗੰਭੀਰ ਮੁੱਦਾ ਹੈ ਜੋ  ਐਚ.ਐਫ.ਐਸ.ਐਸ. ਵਾਲੀਆਂ ਖ਼ੁਰਾਕੀ ਵਸਤਾਂ ਦੀ ਵਰਤੋਂ ਕਰ ਰਹੇ ਸਕੂਲੀ ਬੱਚਿਆਂ ਦੀ ਸਿਹਤ ਨਾਲ ਸਬੰਧਤ ਹੈ ਇਸ ਲਈ ਪੰਜਾਬ ਫੂਡ ਸੇਫਟੀ ਕਮਿਸ਼ਨਰੇਟ ਵੱਲੋਂ ਇਸ ਮੁੱਦੇ ਨਾਲ ਨਜਿੱਠਣ ਹਰ ਸੰਭਵ ਤੇ ਸੁਹਿਰਦ ਯਤਨ ਕੀਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement