
ਆਓ ਜਾਂਦੇ ਹਾਂ ਬਣਾਉਣ ਦਾ ਤਰੀਕਾ
ਗੁਲਕੰਦ ਤਾਂ ਬਹੁਤੇ ਲੋਕਾਂ ਨੇ ਖਾਧਾ ਹੋਵੇਗਾ। ਗੁਲਕੰਦ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਕਾਰਗਰ ਹੈ। ਗੁਲਕੰਦ ਨੂੰ ਤੁਸੀਂ ਘਰ ਵਿਚ ਵੀ ਆਸਾਨੀ ਨਾਲ ਬਣਾ ਸਕਦੇ ਹੋ। ਗੁਲਾਬ ਦੀਆਂ ਤਾਜ਼ੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਕੱਚ ਦੇ ਜਾਰ ਵਿਚ ਰੱਖੋ। ਇਸ ਨੂੰ ਧੁੱਪ ਵਿਚ ਰੱਖ ਕੇ ਸੁਕਾ ਲਵੋ। ਵੈਸੇ ਤਾਂ ਗੁਲਕੰਦ ਵਿਚ ਚੀਨੀ ਵੀ ਪਾਈ ਜਾਂਦੀ ਹੈ।
ਇਹ ਵੀ ਪੜ੍ਹੋ: ਬਿਸਤਰੇ ’ਤੇ ਬੈਠ ਕੇ ਖਾਣਾ ਤੁਹਾਨੂੰ ਬਣਾ ਸਕਦੈ ਬੀਮਾਰ
ਪਰ ਜੇਕਰ ਤੁਸੀਂ ਡਾਈਟ ਤੇ ਹੋੋ ਜਾਂ ਤੁਹਾਨੂੰ ਸ਼ੂਗਰ ਹੈ, ਤਾਂ ਤੁਸੀਂ ਪੱਤਿਆਂ ਨੂੰ ਸੁਕਾ ਲਵੋ। ਇਸ ਤੋਂ ਬਾਅਦ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਲਕੰਦ ਨੂੰ ਕੋਸੇ ਪਾਣੀ ਵਿਚ ਮਿਲਾ ਕੇ ਪੀਉ। ਗੁਲਕੰਦ ਦੇ ਪਾਣੀ ਨਾਲ ਸਰੀਰ ਵਿਚ ਵਾਤ ਅਤੇ ਪਿੱਤ ਦਾ ਸੰਤੁਲਨ ਬਣਿਆ ਰਹਿੰਦਾ ਹੈ ਜਿਸ ਕਾਰਨ ਪੇਟ ਵਿਚ ਬੈਲੇਂਸ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ:ਛੱਤ-ਬਗ਼ੀਚੀ ਵਿਚ ਉਗਾਈਆਂ ਗਈਆਂ ਸਬਜ਼ੀਆਂ ਖਾਣ ਲਈ ਹਨ ਸੁਰੱਖਿਅਤ
ਪੈਰਾਂ ਦੇ ਤਲੇ ’ਚ ਜਲਣ ਅਤੇ ਖੁਜਲੀ ਦੀ ਸ਼ਿਕਾਇਤ ਵੀ ਘੱਟ ਹੋ ਜਾਂਦੀ ਹੈ। ਗੁਲਕੰਦ ਦਾ ਪਾਣੀ ਜ਼ਿਆਦਾ ਤੇਜ਼ਾਬ ਬਣਨ ਤੋਂ ਰੋਕਣ ਲਈ ਕਾਰਗਰ ਹੈ ਜਿਸ ਕਾਰਨ ਐਸੀਡਿਟੀ ਵੀ ਘੱਟ ਹੋ ਜਾਂਦੀ ਹੈ। ਗੁਲਕੰਦ ਦੇ ਪਾਣੀ ਨਾਲ ਬਲੱਡ ਸਰਕੁਲੇਸ਼ਨ ਵੀ ਠੀਕ ਰਹਿੰਦਾ ਹੈ। ਸਰੀਰ ਹਾਈਡ੍ਰੇਟ ਵੀ ਰਹਿੰਦਾ ਹੈ ਜਿਸ ਦਾ ਅਸਰ ਚਮੜੀ ’ਤੇ ਦਿਖਾਈ ਦਿੰਦਾ ਹੈ।
ਗੁਲਕੰਦ ਦੇ ਪਾਣੀ ਨਾਲ ਚਮੜੀ ’ਤੇ ਮੁਹਾਸੇ ਵੀ ਘੱਟ ਨਜ਼ਰ ਆਉਂਦੇ ਹਨ। ਜਿਨ੍ਹਾਂ ਦੇ ਮੂੰਹ ਵਿਚ ਛਾਲੇ ਹਨ, ਉਨ੍ਹਾਂ ਨੂੰ ਵੀ ਗੁਲਕੰਦ ਦਾ ਪਾਣੀ ਪੀਣਾ ਚਾਹੀਦਾ ਹੈ। ਗੁਲਕੰਦ ਦਾ ਪਾਣੀ ਮੂੰਹ ਲਈ ਐਂਟੀਬੈਕਟੀਰੀਅਲ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਨਾਲ ਹੀ, ਇਹ ਪਾਚਨ ਨੂੰ ਠੀਕ ਕਰਦਾ ਹੈ ਜਿਸ ਕਾਰਨ ਮੂੰਹ ਵਿਚ ਛਾਲੇ ਘੱਟ ਹੋ ਜਾਂਦੇ ਹਨ।