ਖ਼ਬਰਾਂ |

ਤਾਜ਼ਾ |

ਬਿਸਤਰੇ ’ਤੇ ਬੈਠ ਕੇ ਖਾਣਾ ਤੁਹਾਨੂੰ ਬਣਾ ਸਕਦੈ ਬੀਮਾਰ

By : GAGANDEEP

Published : Feb 6, 2023, 7:51 am IST
Updated : Feb 6, 2023, 8:33 am IST
SHARE ARTICLE
photo
photo

ਬਿਸਤਰੇ ’ਤੇ ਖਾਣਾ ਖਾਣ ਨਾਲ ਦਿਮਾਗ਼ ’ਤੇ ਗ਼ਲਤ ਅਸਰ ਹੁੰਦਾ ਹੈ।

 

ਮੁਹਾਲੀ : ਸਰਦੀਆਂ ਦੀ ਰੁਤ ਹੀ ਐਸੀ ਹੈ ਕਿ ਕਿਸੇ ਦਾ ਵੀ ਠੰਢ ਕਾਰਨ ਕੰਬਲ ਤੋਂ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ। ਇਸ ਕਾਰਨ ਬਹੁਤ ਸਾਰੇ ਲੋਕ ਖਾਣਾ ਵੀ ਬਿਸਤਰੇ ’ਤੇ ਖਾਣ ਲਗਦੇ ਹਨ। ਪਰ ਇਸ ਨਾਲ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਚਨ ਤੰਤਰ ਖ਼ਰਾਬ ਹੋਣ ਨਾਲ ਬੀਮਾਰੀਆਂ ਲੱਗਣ ਦਾ ਖ਼ਤਰਾ ਵਧਦਾ ਹੈ।

ਬਿਸਤਰੇ ’ਤੇ ਭੋਜਨ ਕਰਨ ਨਾਲ ਸਬਜ਼ੀ ਡਿੱਗਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਵਿਚ ਬੈੱਡ ’ਤੇ ਕੀੜੀਆਂ ਅਤੇ ਕਾਕਰੋਚਾਂ ਆਉਣ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਬਿਸਤਰ ’ਤੇ ਵੱਖ-ਵੱਖ ਕਿਸਮਾਂ ਦੇ ਕੀਟਾਣੂ ਵੀ ਪੈਦਾ ਹੋ ਸਕਦੇ ਹਨ। ਇਸ ਨਾਲ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿਚ ਬੀਮਾਰੀਆਂ ਤੋਂ ਬਚਾਅ ਰੱਖਣ ਲਈ ਬੈੱਡ ’ਤੇ ਖਾਣ ਦੀ ਇਸ ਆਦਤ ਨੂੰ ਤੁਰਤ ਬਦਲ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਅੱਜ ਦਾ ਹੁਕਮਨਾਮਾ ( 6 ਫਰਵਰੀ 2023)  

ਬਿਸਤਰੇ ’ਤੇ ਖਾਣਾ ਖਾਣ ਨਾਲ ਦਿਮਾਗ਼ ’ਤੇ ਗ਼ਲਤ ਅਸਰ ਹੁੰਦਾ ਹੈ। ਅਜਿਹੇ ਵਿਚ ਮਨ ਵਿਚ ਬੇਚੈਨੀ ਅਤੇ ਘਬਰਾਹਟ ਹੋਣ ਲਗਦੀ ਹੈ। ਨਾਲ ਹੀ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਖਾਣਾ ਖਾਣ ਲਈ ਸਹੀ ਤਰ੍ਹਾਂ ਬੈਠਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਪਾਚਨ ਤੰਤਰ ਖ਼ਰਾਬ ਹੋਣ ਲਗਦਾ ਹੈ। ਅਜਿਹੇ ਵਿਚ ਬਿਸਤਰੇ ’ਤੇ ਲੋਕ ਅਪਣੇ ਹਿਸਾਬ ਨਾਲ ਬੈਠ ਅਤੇ ਸਿਰਹਾਣੇ ਦੇ ਸਹਾਰੇ ਲੇਟ ਕੇ ਖਾਣਾ ਖਾਂਦੇ ਹਨ।

ਇਹ ਵੀ ਪੜ੍ਹੋ:ਛੱਤ-ਬਗ਼ੀਚੀ ਵਿਚ ਉਗਾਈਆਂ ਗਈਆਂ ਸਬਜ਼ੀਆਂ ਖਾਣ ਲਈ ਹਨ ਸੁਰੱਖਿਅਤ 

ਇਸ ਕਾਰਨ ਪੇਟ ਦਰਦ, ਗੈਸ ਆਦਿ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜਿੰਨਾ ਜਲਦੀ ਹੋ ਸਕੇ ਬਿਸਤਰੇ ’ਤੇ ਬੈਠ ਕੇ ਖਾਣ ਦੀ ਆਦਤ ਨੂੰ ਬਦਲ ਦਿਉ। ਜੇਕਰ ਤੁਹਾਨੂੰ ਬਿਸਤਰੇ ’ਤੇ ਖਾਣ ਦੀ ਆਦਤ ਹੈ ਤਾਂ ਰੋਜ਼ਾਨਾ ਚਾਦਰ ਬਦਲੋ। ਬਿਸਤਰ ਗੰਦਾ ਰਹਿਣ ’ਤੇ ਉਸ ਵਿਚ ਕਈ ਤਰ੍ਹਾਂ ਦੇ ਕੀਟਾਣੂ ਇਕੱਠੇ ਹੋ ਸਕਦੇ ਹਨ। ਅਜਿਹੇ ਵਿਚ ਇਸ ਨਾਲ ਇੰਫ਼ੈਕਸ਼ਨ ਹੋਣ ਦਾ ਖ਼ਤਰਾ ਵਧਦਾ ਹੈ। ਇਸ ਲਈ ਖਾਣ ਲਈ ਬਿਸਤਰੇ ਦੀ ਬਜਾਏ ਡਾਈਨਿੰਗ ਟੇਬਲ ਦੀ ਵਰਤੋਂ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement