
ਮਸ਼ਰੂਮ ਕਾਫ਼ੀ ਹੈਲਦੀ ਹੁੰਦੇ ਹਨ। ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿਚ ਕਿਸੇ ਨੂੰ ਮਸ਼ਰੂਮ ਬਹੁਤ ਪਸੰਦ ਹੈ ਤਾਂ ਤੁਸੀਂ ਮਸ਼ਰੂਮ ਪਕੌੜੇ ਬਣਾ ਸਕਦੇ ਹੋ ਜੋ ਕਿ ...
ਮਸ਼ਰੂਮ ਕਾਫ਼ੀ ਹੈਲਦੀ ਹੁੰਦੇ ਹਨ। ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿਚ ਕਿਸੇ ਨੂੰ ਮਸ਼ਰੂਮ ਬਹੁਤ ਪਸੰਦ ਹੈ ਤਾਂ ਤੁਸੀਂ ਮਸ਼ਰੂਮ ਪਕੌੜੇ ਬਣਾ ਸਕਦੇ ਹੋ ਜੋ ਕਿ ਬੱਚਾਂ ਨੂੰ ਬਹੁਤ ਪਸੰਦ ਹੁੰਦੇ ਹਨ। ਮਸ਼ਰੂਮ ਪਕੌੜਾ ਇਕ ਅਜਿਹੀ ਸਨੈਕ ਰੈਸਿਪੀ ਹੈ ਜਿਸ ਨੂੰ ਤੁਸੀਂ ਇਕ ਵਾਰ ਖਾ ਲਵੋਗੇ ਤਾਂ ਇਸ ਦਾ ਸੁਆਦ ਕਦੇ ਨਹੀਂ ਭੁੱਲੋਗੇ। ਸ਼ਾਮ ਨੂੰ ਜਦੋਂ ਕੋਈ ਸਨੈਕਸ ਖਾਣ ਦਾ ਮਨ ਹੋਵੇ ਤਾਂ ਮਸ਼ਰੂਮ ਪਕੌੜਾ ਬਣਾਉਣਾ ਬਿਲਕੁਲ ਨਾ ਭੁੱਲੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
Ingredients
ਸਮੱਗਰੀ - ਵੇਸਣ – 160 ਗ੍ਰਾਮ, ਚੌਲਾਂ ਦਾ ਆਟਾ – 45 ਗ੍ਰਾਮ, ਕਾਰਨ ਫਲਾਰ – 2 ਚਮਚ, ਬੇਕਿੰਗ ਸੋਡਾ – 1/4 ਚਮਚ, ਅਦਰਕ, ਲਸਣ ਪੇਸਟ – 1/2 ਚਮਚ, ਅਜਵਾਇਨ – 1/4 ਚਮਚ, ਚਾਟ ਮਸਾਲਾ – 1/2 ਚਮਚ, ਲਾਲ ਮਿਰਚ – 1/2 ਚਮਚ, ਹਿੰਗ – 1/4 ਚਮਚ, ਨਮਕ – 1/2 ਚਮਚ, ਪਾਣੀ – 350 ਮਿਲੀਲਿਟਰ, ਮਸ਼ਰੂਮ – 315 ਗ੍ਰਾਮ, ਤਲਣ ਲਈ ਤੇਲ
Mushroom Pakora
ਵਿਧੀ - ਇਕ ਬਾਊਲ ਵਿਚ 160 ਗ੍ਰਾਮ ਵੇਸਣ, 45 ਗ੍ਰਾਮ ਚੌਲਾਂ ਦਾ ਆਟਾ, 2 ਚਮਚ ਕਾਰਨ ਫਲਾਰ, 1/4 ਚਮਚ ਬੇਕਿੰਗ ਸੋਡਾ, 1/2 ਚਮਚ ਅਦਰਕ-ਲਸਣ ਪੇਸਟ, 1/4 ਚਮਚ ਅਜਵਾਇਨ, 1/2 ਚਮਚ ਚਾਟ ਮਸਾਲਾ, 1/2 ਚਮਚ ਲਾਲ ਮਿਰਚ, 1/4 ਚਮਚ ਹਿੰਗ, 1/2 ਚਮਚ ਨਮਕ, 350 ਮਿਲੀਲਿਟਰ ਪਾਣੀ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
Mushroom Pakora
ਤਿਆਰ ਕੀਤੇ ਮਿਸ਼ਰਣ ਵਿਚ ਮਸ਼ਰੂਮ ਪਾ ਕੇ ਉਸ 'ਤੇ ਚੰਗੀ ਤਰ੍ਹਾਂ ਨਾਲ ਕੋਟਿੰਗ ਕਰੋ। ਇਕ ਬਰਤਨ 'ਚ ਤੇਲ ਗਰਮ ਕਰੋ ਅਤੇ ਕੁਰਕੁਰਾ ਹੋਣ ਤੱਕ ਤੱਲ ਲਓ। ਇਸ ਨੂੰ ਇਕ ਟਿਸ਼ੂ ਪੇਪਰ 'ਤੇ ਕੱਢ ਲਓ। ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।
Mushroom Pakora