ਘਰ ਦੀ ਰਸੋਈ ਵਿਚ : ਲਸਣ ਮੇਥੀ ਪਨੀਰ
Published : Jan 5, 2019, 1:57 pm IST
Updated : Jan 5, 2019, 1:57 pm IST
SHARE ARTICLE
Garlic Methi Paneer Recipe
Garlic Methi Paneer Recipe

ਭਾਰਤੀ ਮਹਿਮਾਨਵਾਜ਼ੀ ਵਿਚ ਜਦੋਂ ਤੱਕ ਪਨੀਰ ਦੇ ਸਨੈਕਸ ਅਤੇ ਪਨੀਰ ਦੀ ਸਬਜ਼ੀ ਨਾ ਹੋਵੇ ਤਾਂ ਖਾਣੇ ਦਾ ਮਜ਼ਾ ਹੀ ਫਿੱਕਾ ਲੱਗਦਾ ਹੈ। ਪਨੀਰ ਸਿਹਤ ਲਈ ਫਾਇਦੇਮੰਦ ਹੋਣ ਦੇ ...

ਭਾਰਤੀ ਮਹਿਮਾਨਵਾਜ਼ੀ ਵਿਚ ਜਦੋਂ ਤੱਕ ਪਨੀਰ ਦੇ ਸਨੈਕਸ ਅਤੇ ਪਨੀਰ ਦੀ ਸਬਜ਼ੀ ਨਾ ਹੋਵੇ ਤਾਂ ਖਾਣੇ ਦਾ ਮਜ਼ਾ ਹੀ ਫਿੱਕਾ ਲੱਗਦਾ ਹੈ। ਪਨੀਰ ਸਿਹਤ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਸੁਆਦ ਵੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸਪੈਸ਼ਲ ਲਸਣ ਮੇਥੀ ਪਨੀਰ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ। 

ingredientsIngredients

ਸਮੱਗਰੀ - 4 ਚਮਚ ਤੇਲ, 3 ਚਮਚ ਲਸਣ, 130 ਗ੍ਰਾਮ ਪਿਆਜ਼, 75 ਮਿਲੀ ਲੀਟਰ ਦਹੀਂ, 1 ਚਮਚ ਮੈਦਾ, 2 ਚਮਚ ਧਨੀਆ, 1/2 ਚਮਚ ਹਲਦੀ, 1 ਚਮਚ ਮਿਰਚ, 1/2 ਚਮਚ ਗਰਮ ਮਸਾਲਾ, 1 ਚਮਚ ਨਮਕ, 30 ਮਿਲੀਲੀਟਰ ਪਾਣੀ, 250 ਗ੍ਰਾਮ ਪਨੀਰ, 2 ਚਮਚ ਤਾਜ਼ਾ ਕ੍ਰੀਮ, 2 ਚਮਚ ਮੇਥੀ ਦੇ ਸੁੱਕੇ ਪੱਤੇ, 1 ਚਮਚ ਸ਼ਹਿਦ, 100 ਮਿਲੀਲਟਰ ਪਾਣੀ, ਚਟਨੀ ਬਣਾਉਣ ਲਈ - 1 ਚਮਚ ਘਿਓ, 1 ਚਮਚ ਲਸਣ

garlic methi paneer recipeGarlic Methi Paneer Recipe

ਵਿਧੀ - ਸੱਭ ਤੋਂ ਪਹਿਲਾਂ ਇਕ ਪੈਨ ਵਿਚ ਤੇਲ ਪਾ ਕੇ ਲਸਣ ਦਾ ਪੇਸਟ ਪਾ ਕੇ ਹਲਕਾ ਭੁੰਨ ਲਓ ਅਤੇ ਇਸ ਵਿਚ ਪਿਆਜ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤਕ ਭੁੰਨ ਲਓ। ਫਿਰ ਇਕ ਕੋਲੀ ਵਿਚ ਦਹੀਂ ਅਤੇ ਮੈਦਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ਕੜਾਹੀ ਵਿਚ ਹੀ ਪਾ ਲਓ। ਇਸ ਵਿਚ ਧਨੀਆ ਪਾਊਡਰ, ਲਾਲ ਮਿਰਚ, ਹਲਦੀ, ਗਰਮ ਮਸਾਲਾ ਅਤੇ ਨਮਕ ਪਾ ਕੇ ਇਸ ਨੂੰ ਮਿਕਸ ਕਰ ਲਓ।

garlic methi paneer recipeGarlic Methi Paneer Recipe

ਇਸ ਤੋਂ ਬਾਅਦ ਇਸ ਵਿਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਪੱਕਣ ਦਿਓ। ਫਿਰ ਇਸ ਵਿਚ ਪਨੀਰ, ਕ੍ਰੀਮ, ਸੁੱਕੀ ਮੇਥੀ ਦੇ ਪੱਤੇ, ਨਿੰਬੂ ਦਾ ਰਸ, ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਵਿਚ ਫਿਰ 10 ਮਿਲੀਲੀਟਰ ਪਾਣੀ ਪਾ ਦਿਓ ਅਤੇ ਗਾੜ੍ਹਾ ਹੋਣ ਤਕ ਪਕਾਓ।

garlic methi paneer recipeGarlic Methi Paneer Recipe

ਜਦੋਂ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਓ। ਇਕ ਪੈਨ ਵਿਚ 1 ਚਮਚ ਘਿਓ ਪਾ ਕੇ ਇਸ ਵਿਚ ਲਸਣ ਨੂੰ ਹਲਕਾ ਭੁੰਨ ਲਓ। ਇਸ ਚਟਨੀ ਨੂੰ ਫਿਰ ਪਨੀਰ ਦੇ ਉਪਰ ਪਾ ਦਿਓ। ਇਸ ਨੂੰ ਸਰਵ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement