ਹੁਣ ਘਰ ਦੀ ਰਸੋਈ ਵਿੱਚ ਹੀ ਬਣਾਉ ਬੱਚਿਆਂ ਦਾ ਮਨਪਾਉਂਦਾ ਆਮਲੇਟ ਪੀਜ਼ਾ 
Published : Feb 8, 2020, 5:39 pm IST
Updated : Feb 8, 2020, 5:39 pm IST
SHARE ARTICLE
file photo
file photo

ਅੱਜ -ਕੱਲ੍ਹ ਦੇ ਦੌਰ ਵਿੱਚ ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਸਾਰਿਆਂ ਨੂੰ ਫਾਸਟ ਫੂਡ ਪਸੰਦ ਹੈ ਪਰ ਬਜ਼ਾਰਾਂ ਵਿੱਚ ਮਿਲਣ ਵਾਲਾ ਫਾਸਟ ਫੂਡ ਸਿਹਤ

 ਚੰਡੀਗੜ੍ਹ: ਅੱਜ -ਕੱਲ੍ਹ ਦੇ ਦੌਰ ਵਿੱਚ ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਸਾਰਿਆਂ ਨੂੰ ਫਾਸਟ ਫੂਡ ਪਸੰਦ ਹੈ ਪਰ ਬਜ਼ਾਰਾਂ ਵਿੱਚ ਮਿਲਣ ਵਾਲਾ ਫਾਸਟ ਫੂਡ ਸਿਹਤ ਲਈ  ਹਾਨੀਕਾਰਕ ਹੁੰਦਾ ਹੈ। ਆਉ ਘਰ ਬਣਾਉਣਾ ਸਿੱਖੀਏ ਇੱਕ ਸਵਾਦਿਸ਼ਟ ਪੀਜ਼ਾ ਜੋ ਕਿ ਸਿਹਤ ਲਈ ਵੀ ਹੋਵੇਗਾ ਫਾਇਦੇਮੰਦ।

File PhotoFile Photo

ਸਮੱਗਰੀ- ਅੰਡੇ- 3, ਲੂਣ - ਸੁਆਦ ਅਨੁਸਾਰ, ਕਾਲੀ ਮਿਰਚ - ਸੁਆਦ ਅਨੁਸਾਰ , ਲਾਲ ਮਿਰਚ - 1/2 ਚੱਮਚ, ਓਰੇਗਾਨਾ - 1 ਚੱਮਚ, ਪਿਆਜ਼ - 1 (ਬਾਰੀਕ ਕੱਟਿਆ ਹੋਇਆ), ਲਾਲ-ਪੀਲੀ ਕੱਟੀ ਸ਼ਿਮਲਾ ਮਿਰਚ - 1/2 ਕਟੋਰਾ (ਬਾਰੀਕ ਕੱਟਿਆ ਹੋਇਆ), ਤੇਲ - ਲੋੜ ਅਨੁਸਾਰ, ਡਬਲਰੋਟੀ ਦੇ ਟੁਕੜੇ4, ਪੀਜ਼ਾ ਸਾਸ - 2ਚਮਚੇ,  ਪਨੀਰ - 1/2 ਕਟੋਰਾ (ਪੀਸਿਆ ਹੋਇਆ)।

File PhotoFile Photo

ਵਿਧੀ
 ਪਹਿਲਾਂ ਇੱਕ ਕਟੋਰੇ ਵਿੱਚ ਅੰਡੇ ਨੂੰ ਤੋੜੋ ਅਤੇ ਇਸ ਨੂੰ ਹਲਾਉ।
 ਹੁਣ ਇਸ ਵਿਚ ਨਮਕ, ਮਿਰਚ, ਲਾਲ ਮਿਰਚ ਪਾਊਡਰ ਅਤੇ ਓਰੇਗਾਨੋ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।
 ਕੜਾਹੀ ਵਿਚ ਤੇਲ ਪਾਓ ਅਤੇ ਗਰਮ ਕਰਨ ਲਈ ਰੱਖੋ।
 ਅੰਡੇ ਦੇ ਨਾਲ ਤਿਆਰ ਮਿਸ਼ਰਣ ਨੂੰ ਮਿਲਾਓ ਅਤੇ ਇਸ ਨੂੰ ਨਾਨ ਸਟਿੱਕ ਪੈਨ 'ਤੇ ਤਲ ਲਓ।
 ਹੁਣ ਇਸ 'ਤੇ ਪਨੀਰ ਪਾ ਲਉ।

File PhotoFile Photo

ਇਸ ਤੋਂ ਬਾਅਦ, ਪੀਜ਼ਾ ਆਮਲੇਟ ਨੂੰ ਪਲਟ ਲਉ ਅਤੇ ਇਸ ਨੂੰ ਦੂਜੇ ਪਾਸੇ ਤੋਂ ਵੀ ਸੇਕ ਲਵੋ।
 ਹੁਣ ਇਸ ਦੇ ਉੱਪਰ ਡਬਲਰੋਟੀ ਦੇ ਟੁਕੜੇ ਰੱਖੋ।
 ਇਸ ਨੂੰ ਦੋਵਾਂ ਪਾਸਿਆਂ ਤੋਂ ਸੇਕਣ ਤੋਂ ਬਾਅਦ ਇਸ ਨੂੰ ਪੀਜ਼ਾ ਸਾਸ ਅਤੇ ਤਲੀਆਂ ਹੋਈਆਂ ਸਬਜ਼ੀਆਂ ਨਾਲ ਗਾਰਨਿਸ਼ ਕਰੋ।
 ਉਪਰ ਤੋਂ ਹੋਰ ਪਨੀਰ ਪਾ ਦਿਉ।
ਗੈਸ ਬੰਦ ਕਰਕੇ ਪਨੀਰ ਨੂੰ 1-2 ਮਿੰਟ ਤੱਕ ਪਿਘਲਣ ਤੋਂ ਬਾਅਦ ਇਸ ਨੂੰ ਢੱਕ ਦਿਓ।
 ਤੁਹਾਡਾ ਪੀਜ਼ਾ ਅਮੇਲੇਟ ਤਿਆਰ ਹੈ, ਇਸ ਨੂੰ ਟੁਕੜੇ ਵਿਚ ਕੱਟੋ ਅਤੇ ਗਰਮਾ- ਗਰਮਾ ਪਰੋਸੋ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement