
ਭਿੰਡੀ ਪੱਕ ਜਾਵੇ ਤਾਂ ਉਸ ਨੂੰ ਗਰਮ ਗਰਮ ਫੁਲਕਿਆਂ ਨਾਲ ਖਾਉ।
ਭਿੰਡੀ ਨੂੰ ਧੋ ਕੇ ਮਸਾਲਾ ਭਰ ਕੇ 2-3 ਇੰਚ ਦੇ ਸਾਈਜ਼ ਦੀ ਕੱਟ ਲਵੋ। ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਰਾਈ ਜੀਰੇ ਦਾ ਤੜਕਾ ਲਗਾਉ ਅਤੇ ਭਿੰਡੀ ਪਾ ਦਿਉ। ...
ਸਮੱਗਰੀ : 250 ਗ੍ਰਾਮ ਭਿੰਡੀ ਤਾਜ਼ੀ ਅਤੇ ਛੋਟੇ ਆਕਾਰ ਦੀ , 1 ਚੱਮਚ ਮਿਰਚ ਪਾਊਡਰ, ਚੁਟਕੀ ਭਰ ਹਿੰਗ ਪਾਊਡਰ, ਹਲਦੀ , ਪੀਸਿਆ ਹੋਇਆ ਧਨੀਆ, ਅੱਧਾ ਚੱਮਚ ਗਰਮ, 1 ਚੱਮਚ ਸੌਂਫ਼ , ਨਮਕ ਲੋੜ ਅਨੁਸਾਰ, ਹਰਾ ਧਨੀਆ, ਤੇਲ।
ਬਣਾਉਣ ਦਾ ਢੰਗ : ਭਿੰਡੀ ਨੂੰ ਧੋ ਕੇ ਮਸਾਲਾ ਭਰ ਕੇ 2-3 ਇੰਚ ਦੇ ਸਾਈਜ਼ ਦੀ ਕੱਟ ਲਵੋ। ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਰਾਈ ਜੀਰੇ ਦਾ ਤੜਕਾ ਲਗਾਉ ਅਤੇ ਭਿੰਡੀ ਪਾ ਦਿਉ। ਬਾਕੀ ਬਚਿਆ ਹੋਇਆ ਮਸਾਲਾ ਪਲੇਟ ਵਿਚ ਹੀ ਰਹਿਣ ਦਿਉ। ਭਿੰਡੀ ਨੂੰ ਮੱਠੇ ਸੇਕ 'ਤੇ ਅੱਧੀ ਕੱਚੀ ਪੱਕੀ ਪਕਾਉ। ਹੁਣ ਬਚਿਆ ਹੋਇਆ ਮਸਾਲਾ ਮਿਲਾ ਦਿਉ ਅਤੇ ਪਲੇਟ ਨਾਲ ਢੱਕ ਦਿਉ। ਫਿਰ ਘੱਟ ਸੇਕ 'ਤੇ ਪਕਾਉ। ਜਦ ਭਿੰਡੀ ਪੱਕ ਜਾਵੇ ਤਾਂ ਉਸ ਨੂੰ ਗਰਮ ਗਰਮ ਫੁਲਕਿਆਂ ਨਾਲ ਖਾਉ।