
2 ਕਪ ਬਾਸਮਤੀ ਚਾਵਲ (ਧੋਕੇ ਇਕ ਘੰਟੇ ਭੀਗੋ ਕੇ ਰਖੇ ਹੋਏ), 2 ਟੇਬਲ ਸਪੂਨ ਘਿਓ, 1 ਟੇਬਲ ਸਪੂਨ ਜੀਰਾ, 1 ਟੇਬਲ ਸਪੂਨ ਅਦਰਕ, 2 ਕਪ ਮਟਰ, 2 ਟੀ ਸਪੂਨ ਧਨੀਆ ਪਾਊਡਰ...
2 ਕਪ ਬਾਸਮਤੀ ਚਾਵਲ (ਧੋਕੇ ਇਕ ਘੰਟੇ ਭੀਗੋ ਕੇ ਰਖੇ ਹੋਏ), 2 ਟੇਬਲ ਸਪੂਨ ਘਿਓ, 1 ਟੇਬਲ ਸਪੂਨ ਜੀਰਾ, 1 ਟੇਬਲ ਸਪੂਨ ਅਦਰਕ, 2 ਕਪ ਮਟਰ, 2 ਟੀ ਸਪੂਨ ਧਨੀਆ ਪਾਊਡਰ, 1 ਟੀ ਸਪੂਨ ਗਰਮ ਮਸਾਲਾ, ਲੂਣ (ਸਵਾਦ ਮੁਤਾਬਕ), 1 ਟੀ ਸਪੂਨ ਹਲਦੀ, ਪਾਣੀ (ਲੋੜ ਮੁਤਾਬਕ)।
Matar Pulao
ਮਟਰ ਪੁਲਾਉ ਬਣਾਉਣ ਦਾ ਢੰਗ : ਸੱਭ ਤੋਂ ਪਹਿਲਾਂ ਇਕ ਪੈਨ ਵਿਚ ਘਿਓ ਗਰਮ ਕਰ ਕੇ ਇਸ ਵਿਚ ਅਦਰਕ ਅਤੇ ਜੀਰਾ ਪਾਓ। ਫਿਰ ਜਦੋਂ ਅਦਰਕ ਗੋਲਡਨ ਹੋ ਜਾਵੇ ਤੱਦ ਇਸ ਵਿਚ ਮਟਰ, ਚਾਵਲ, ਲੂਣ, ਹਲਦੀ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਨੂੰ ਬਿਨਾਂ ਢਕੇ ਪਕਾਓ। ਫਿਰ ਚਾਰ ਕਪ ਪਾਣੀ ਪਾ ਕੇ ਇਸ ਵਿਚ ਉਬਾਲ ਆਉਣ ਦਿਓ। ਹੁਣ ਆਂਚ ਨੂੰ ਹੌਲੀ ਕਰ ਕੇ ਢੱਕ ਕੇ ਪਕਾਓ। ਤੁਹਾਡੇ ਚਾਵਲ 10 ਮਿੰਟ ਦੇ ਅੰਦਰ ਪੱਕ ਕੇ ਤਿਆਰ ਹੋ ਜਾਣਗੇ। ਅੰਤ ਵਿਚ ਗਰਮਾ-ਗਰਮ ਸਰਵ ਕਰੋ।