
ਤਿਉਹਾਰਾਂ ਦੇ ਮੌਸਮ ਵਿਚ ਹਰ ਘਰ ਵਿਚ ਮਠਿਆਈਆਂ ਆਮ ਬਣਾਈਆਂ ਜਾਂਦੀਆਂ ਹਨ।
ਚੰਡੀਗੜ੍ਹ: ਤਿਉਹਾਰਾਂ ਦੇ ਮੌਸਮ ਵਿਚ ਹਰ ਘਰ ਵਿਚ ਮਠਿਆਈਆਂ ਆਮ ਬਣਾਈਆਂ ਜਾਂਦੀਆਂ ਹਨ। ਇਸ ਦੌਰਾਨ ਹਰ ਕੋਈ ਅਪਣੀ ਮਨਪਸੰਦ ਮਠਿਆਈ ਖਾਣਾ ਪਸੰਦ ਕਰਦਾ ਹੈ। ਚਮਚਮ ਵੀ ਇਕ ਅਜਿਹੀ ਮਠਿਆਈ ਹੈ, ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਇਸ ਨੂੰ ਤੁਸੀਂ ਘਰ ਵਿਚ ਵੀ ਅਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਘਰ ਵਿਚ ਹੀ ਚਮਚਮ ਬਣਾਉਣ ਦਾ ਅਸਾਨ ਤਰੀਕਾ
ChamCham
ਸਮੱਗਰੀ : 2 ਕੱਪ ਤਾਜ਼ਾ ਛੈਨਾ, 1 ਵੱਡਾ ਚਮਚ ਸੂਜੀ, 2 ਵੱਡੇ ਚਮਚ ਮੈਦਾ, 1 ਵੱਡਾ ਚਮਚ ਘਿਓ, 1/4 ਚਮਚ ਬੇਕਿੰਗ ਪਾਊਡਰ।
ਸਮੱਗਰੀ ਚਾਸ਼ਨੀ ਬਣਾਉਣ ਲਈ : 500 ਗ੍ਰਾਮ ਚੀਨੀ, 1 ਲੀਟਰ ਪਾਣੀ, 1 ਛੋਟਾ ਚੱਮਚ ਦੁੱਧ।
Cham Cham
ਚਮਚਮ ਬਣਾਉਣ ਦਾ ਢੰਗ : ਸਭ ਤੋਂ ਪਹਿਲਾਂ ਛੈਨਾ ਨੂੰ ਬਿਲਕੁਲ ਬਰੀਕ ਮੈਸ਼ ਕਰ ਲਓ। ਹੁਣ ਇਸ ਵਿਚ ਸੂਜੀ, ਮੈਦਾ, ਘਿਓ ਅਤੇ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਕੁੱਝ ਦੇਰ ਲਈ ਰੱਖੋ। ਹੁਣ ਇਸ ਮਿਸ਼ਰਣ ਨਾਲ ਚਮਚਮ ਬਣਾਓ। ਚਮਚਮ ਨੂੰ ਚਾਸ਼ਨੀ ਵਿਚ ਪਾ ਕੇ ਘੱਟ ਗੈਸ ਉਤੇ ਲਗਭਗ ਅੱਧੇ ਘੰਟੇ ਤੱਕ ਛੱਡ ਦਿਓ। ਚਮਚਮ ਪੱਕਦਾ ਰਹੇਗਾ ਅਤੇ ਚਾਸ਼ਨੀ ਵੀ ਥੋੜ੍ਹੀ ਗਾੜ੍ਹੀ ਹੋ ਜਾਵੇਗੀ। ਹੁਣ ਚਾਸ਼ਨੀ ਵਿਚੋਂ ਚਮਚਮ ਕੱਢ ਲਓ।
ChamCham
ਚਾਸ਼ਨੀ ਬਣਾਉਣ ਦਾ ਢੰਗ : ਚੀਨੀ ਅਤੇ ਪਾਣੀ ਨੂੰ ਇਕਠਾ ਮਿਲਾ ਕੇ ਗਰਮ ਹੋਣ ਲਈ ਰੱਖੋ। ਉਬਾਲ ਆਉਣ ਉਤੇ 1 ਚੱਮਚ ਦੁੱਧ ਪਾ ਕੇ ਕੁੱਝ ਦੇਰ ਉਬਾਲੋ। ਦੁੱਧ ਪਾਉਣ ਨਾਲ ਚਾਸ਼ਨੀ ਉਤੇ ਚੀਨੀ ਦੀ ਗੰਦਗੀ ਤੈਰਨ ਲੱਗੇਗੀ। ਉਸ ਨੂੰ ਜਾਲੀਦਾਰ ਛਾਨਣੀ ਨਾਲ ਕੱਢ ਲਓ। ਇਸ ਤੋਂ ਬਾਅਦ ਸਵਾਦਿਸ਼ਟ ਚਮਚਮ ਨੂੰ ਪਰਿਵਾਰ ਨਾਲ ਮਿਲ ਕੇ ਖਾਓ