
ਗਰਮੀਆਂ ਵਿਚ ਮੀਂਹ ਦਾ ਮੌਸਮ ਬਹੁਤ ਰਾਹਤ ਦਿੰਦਾ ਹੈ, ਪਰ ਇਹ ਅਪਣੇ ਨਾਲ ਕਈ ਬੀਮਾਰੀਆਂ ਵੀ ਲਿਆਉਂਦਾ ਹੈ। ਅਜਿਹੇ ਵਿਚ ਅਸੀਂ ਜੇਕਰ.....
ਗਰਮੀਆਂ ਵਿਚ ਮੀਂਹ ਦਾ ਮੌਸਮ ਬਹੁਤ ਰਾਹਤ ਦਿੰਦਾ ਹੈ, ਪਰ ਇਹ ਅਪਣੇ ਨਾਲ ਕਈ ਬੀਮਾਰੀਆਂ ਵੀ ਲਿਆਉਂਦਾ ਹੈ। ਅਜਿਹੇ ਵਿਚ ਅਸੀਂ ਜੇਕਰ ਇਸ ਮੌਸਮ ਵਿਚ ਠੀਕ ਖਾਣ-ਪੀਣ ਅਤੇ ਸਾਫ ਸਫ਼ਾਈ ਦਾ ਧਿਆਨ ਨਾ ਰੱਖੀਏ ਤਾਂ ਬੀਮਾਰੀਆਂ ਦਾ ਆਸਾਨੀ ਨਾਲ ਸ਼ਿਕਾਰ ਬਣ ਜਾਂਦੇ ਹਾਂ। ਇਸ ਮੌਸਮ ਵਿਚ ਖਾਣ-ਪੀਣ ਸਬੰਧੀ ਠੀਕ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂਕਿ ਆਪਣੇ ਆਪ ਨੂੰ ਤਰੋਤਾਜਾ ਅਤੇ ਤੰਦਰੁਸਤ ਰੱਖਿਆ ਜਾ ਸਕੇ। ਆਓ ਜੀ, ਜਾਣਦੇ ਹਾਂ ਕਿ ਇਸ ਮੌਸਮ ਵਿਚ ਸਾਡਾ ਖਾਣਾ ਕਿਵੇਂ ਦਾ ਹੋਵੇ...
watermelonਮੀਂਹ ਦੇ ਮੌਸਮ ਵਿਚ ਬਾਸੀ ਖਾਣਾ ਖਾਣ ਤੋਂ ਬਚੋ। ਹਮੇਸ਼ਾ ਤਾਜ਼ਾ ਭੋਜਨ ਹੀ ਕਰੋ। ਇਹ ਵੀ ਧਿਆਨ ਰੱਖੋ ਕਿ ਖਾਣਾ ਪਚਣਯੋਗ ਹੋਵੇ। ਭਾਰੀ ਅਤੇ ਤਲਿਆ ਭੁੰਨਿਆ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਮੌਸਮ ਵਿਚ ਖਾਲੀ ਢਿੱਡ ਨਾ ਰਹੋ। ਬਾਹਰ ਵੀ ਖਾਲੀ ਢਿੱਡ ਨਾ ਜਾਉ। ਘਰ ਵਿਚ ਖਾਣਾ ਖਾ ਕੇ ਅਤੇ ਬਾਹਰ ਜਾਂਦੇ ਸਮੇਂ ਨਾਲ ਲੈ ਕੇ ਜਾਉ। ਲੰਚ ਬੌਕਸ ਵਿਚ ਸਲਾਦ ਜਰੂਰ ਹੋਵੇ। ਪਾਣੀ ਦੀ ਬੋਤਲ ਨਾਲ ਲੈ ਜਾਣਾ ਨਾ ਭੁੱਲੋ।ਫਲਾਂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ। ਇਹ ਸਰੀਰ ਵਿਚ ਤਾਜ਼ਗੀ ਬਣਾਏ ਰੱਖਦੇ ਹਨ। ਤਰਬੂਜ , ਖਰਬੂਜਾ, ਖੀਰਾ, ਕਕੜੀ, ਸੰਗਤਰਾ, ਅੰਗੂਰ, ਲੀਚੀ ਆਦਿ ਦਾ ਸੇਵਨ ਸਰੀਰ ਵਿਚ ਪਾਣੀ ਦੀ ਕਮੀ ਨੂੰ ਤਾਂ ਦੂਰ ਕਰਦਾ ਹੀ ਹੈ, ਇਨ੍ਹਾਂ ਨਾਲ ਜਰੂਰੀ ਪੋਸ਼ਕ ਤੱਤਾਂ ਦੀ ਵੀ ਪੂਰਤੀ ਹੁੰਦੀ ਹੈ।
kharbujaਚਾਹ ਜਾਂ ਕੌਫੀ ਦੀ ਜਗ੍ਹਾ ਨਿੰਬੂ ਪਾਣੀ, ਸ਼ਿਕੰਜੀ, ਆਮ ਪੰਨਾ, ਲੱਸੀ, ਛਾਛ, ਆਦਿ ਦਾ ਸੇਵਨ ਜ਼ਿਆਦਾ ਕਰੋ। ਇਸ ਮੌਸਮ ਵਿਚ ਬੇਲ, ਸੇਬ ਅਤੇ ਆਂਵਲੇ ਦਾ ਮੁਰੱਬਾ ਤੰਦਰੁਸਤ ਰੱਖਣ ਵਿਚ ਮਦਦ ਕਰੇਗਾ। ਇਸ ਮੌਸਮ ਵਿਚ ਬੈਕਟੀਰੀਆ ਅਤੇ ਵਾਇਰਸ ਜ਼ਿਆਦਾ ਫੈਲਦੇ ਹਨ। ਸ਼ੂਗਰ ਕੰਟੈਂਟ ਵਾਲੇ ਫਲਾਂ ਵਿਚ ਬੈਕਟੀਰੀਆ ਪਨਪਣ ਦੀ ਸੰਭਾਵਨਾ ਵੱਧ ਜਾਂਦੀ ਹੈ, ਇਸ ਲਈ ਤਾਜ਼ਾ ਫਲਾਂ ਦਾ ਹੀ ਸੇਵਨ ਕਰੋ। ਪਹਿਲਾਂ ਤੋਂ ਕੱਟੇ ਹੋਏ ਫਲਾਂ ਨੂੰ ਨਾ ਖਾਉ। ਸਬਜ਼ੀਆਂ ਵੀ ਤਾਜੀਆਂ ਹੀ ਖਾਉ।
litchiਮੀਂਹ ਦੇ ਮੌਸਮ ਵਿਚ ਸਾਫੀ ਪਾਣੀ ਪੀਣਾ ਬੇਹੱਦ ਜਰੂਰੀ ਹੈ। ਜਿੱਥੇ ਤੱਕ ਹੋ ਸਕੇ ਮਾਸਾਹਾਰੀ ਖਾਣ ਤੋਂ ਪ੍ਰਹੇਜ ਕਰੋ। ਹਰੀ ਚਟਨੀਆਂ ਦਾ ਸੇਵਨ ਚੰਗਾ ਰਹਿੰਦਾ ਹੈ| ਪੁਦੀਨਾ ਪੱਤੀ, ਧਨੀਆ ਪੱਤੀ, ਔਲਾ, ਪਿਆਜ ਆਦਿ ਦਾ ਸੇਵਨ ਕਰੋ। ਘਰ ਵਿਚ ਪੁਦੀਨਾ ਪੱਤੀ, ਧਨੀਆਪੱਤੀ, ਗਲੂਕੋਜ ਆਦਿ ਜਰੂਰ ਰੱਖੋ। ਫੂਡ ਪੌਇਜਨਿੰਗ ਦੀ ਸਮੱਸਿਆ ਹੋਣ ਉਤੇ ਇਹ ਉਸ ਤੋਂ ਰਾਹਤ ਦਿਵਾਏਗੀ। ਨੇਮੀ ਐਕਸਰਸਾਈਜ਼ ਜਰੂਰ ਕਰੋ।