
ਮੌਸਮ ਵਿਭਾਗ ਨੇ ਦਿੱਲੀ - ਐਨਸੀਆਰ ਸਮੇਤ ਕਈ ਰਾਜਾਂ 'ਚ ਐਤਵਾਰ ਨੂੰ ਹਨ੍ਹੇਰੀ ਆਉਣ ਅਤੇ ਮੀਂਹ ਹੋਣ ਪੈਣ ਦਾ ਅਨੁਮਾਨ ਕੀਤਾ ਹੈ। ਵਿਭਾਗ ਵਲੋਂ ਐਨਸੀਆਰ ਦੇ ਨਾਲ ਹੀ ੳੇੁੱ...
ਦਿੱਲੀ : ਮੌਸਮ ਵਿਭਾਗ ਨੇ ਦਿੱਲੀ - ਐਨਸੀਆਰ ਸਮੇਤ ਕਈ ਰਾਜਾਂ 'ਚ ਐਤਵਾਰ ਨੂੰ ਹਨ੍ਹੇਰੀ ਆਉਣ ਅਤੇ ਮੀਂਹ ਹੋਣ ਪੈਣ ਦਾ ਅਨੁਮਾਨ ਕੀਤਾ ਹੈ। ਵਿਭਾਗ ਵਲੋਂ ਐਨਸੀਆਰ ਦੇ ਨਾਲ ਹੀ ੳੇੁੱਤਰ ਪ੍ਰਦੇਸ਼, ਉਤ੍ਰਾਖੰਡ ਵਿਚ ਐਤਵਾਰ ਨੂੰ ਮੀਂਹ ਅਤੇ ਕਈ ਜਗ੍ਹਾਵਾਂ 'ਤੇ ਬਿਜਲੀ ਡਿੱਗਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
Dust Storm
ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ, ਝਾਰਖੰਡ, ਪੱਛਮ ਬੰਗਾਲ, ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ ਅਤੇ ਓਡਿਸਾ ਵਿਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦਾ ਸ਼ੱਕ ਜਤਾਇਆ ਗਿਆ ਹੈ। ਵਿਭਾਗ ਮੁਤਾਬਕ, ਪੱਛਮ ਬੰਗਾਲ, ਸਿੱਕਮ, ਨਗਾਲੈਂਡ, ਮਣਿਪੁਰ, ਮਿਜ਼ੋਰਮ, ਤ੍ਰੀਪੁਰਾ ਅਤੇ ਮਹਾਰਾਸ਼ਟਰ ਦੇ ਵੱਖ - ਵੱਖ ਇਲਾਕਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ।
Delhi-NCR
ਉਥੇ ਹੀ ਰਾਜਸਥਾਨ ਵਿਚ ਕਈ ਥਾਵਾਂ 'ਤੇ ਝੱਖੜ ਆ ਸਕਦਾ ਹੈ। ਉੱਤਰ ਅਤੇ ਮੱਧ ਭਾਰਤ 'ਚ ਮੌਸਮ ਗਰਮ ਰਹੇਗਾ। ਦਸ ਦਈਏ ਕਿ ਇਸ ਤੋਂ ਪਹਿਲਾਂ, ਸ਼ੁਕਰਵਾਰ ਸ਼ਾਮ ਨੂੰ ਆਏ ਹਨ੍ਹੇਰੀ - ਤੂਫ਼ਾਨ ਨੇ ਉੱਤਰ ਪ੍ਰਦੇਸ਼ ਵਿਚ 15 ਲੋਕਾਂ ਦੀ ਜਾਨ ਲੈ ਲਈ ਸੀ। ਇਸ ਦਾ ਸੱਭ ਤੋਂ ਜ਼ਿਆਦਾ ਅਸਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਮੁਜ਼ੱਫ਼ਰਨਗਰ, ਮੇਰਠ, ਅਮਰੋਹਾ ਅਤੇ ਸੰਭਲ ਜਿਲਿਆਂ 'ਤੇ ਪਿਆ।
Delhi-NCR climate change
ਜ਼ਿਕਰਯੋਗ ਹੈ ਕਿ ਮਈ ਦੀ ਸ਼ੁਰੂਆਤ ਨਾਲ ਹੁਣ ਤਕ ਉੱਤਰ ਭਾਰਤ ਦੇ ਵੱਖਰੇ ਰਾਜਾਂ 'ਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਤੂਫ਼ਾਨ ਦੀ ਚਪੇਟ ਵਿਚ ਆ ਕੇ ਹੁਣ ਤਕ ਲਗਭੱਗ 150 ਲੋਕਾਂ ਦੀ ਮੌਤ ਹੋ ਚੁਕੀ ਹੈ।