Food Recipes: ਘਰ ਵਿਚ ਬਣਾਉ ਪਨੀਰ ਲਾਲੀਪੌਪ

By : GAGANDEEP

Published : Feb 11, 2024, 9:19 am IST
Updated : Feb 11, 2024, 10:16 am IST
SHARE ARTICLE
Homemade Paneer Lollipops Food Recipes in punjabi
Homemade Paneer Lollipops Food Recipes in punjabi

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Homemade Paneer Lollipops Food Recipes in punjabi: ਸਮੱਗਰੀ: ਆਲੂ 500 ਗ੍ਰਾਮ, ਪਨੀਰ 400 ਗ੍ਰਾਮ, ਪਿਆਜ਼ (ਬਰੀਕ ਕੱਟੇ ਹੋਏ) 2, ਹਰੀ ਮਿਰਚ ਕੱਟੀ ਹੋਈ 2, ਵੇਸਣ 1/2 ਕੱਪ, ਬਰੈੱਡ ਕਸਟਰਡ 4 ਚਮਚ, ਲਾਲ ਮਿਰਚ ਪਾਊਡਰ 1/2 ਚਮਚ, ਅਮਚੂਰ 1 ਚਮਚ, ਨਮਕ ਸਵਾਦ ਅਨੁਸਾਰ, ਤਲਣ ਲਈ ਤੇਲ, ਆਈਸਕ੍ਰੀਮ ਸਟਿਕ।

ਇਹ ਵੀ ਪੜ੍ਹੋ: Health News: ਸਰਦੀਆਂ ਵਿਚ ਟਮਾਟਰ ਦਾ ਜੂਸ ਹੈ ਸਿਹਤ ਲਈ ਬਹੁਤ ਫ਼ਾਇਦੇਮੰਦ 

ਬਣਾਉਣ ਦਾ ਤਰੀਕਾ: ਆਲੂਆਂ ਨੂੰ ਉਬਾਲ ਲਵੋ। ਉਬਾਲਣ ਤੋਂ ਬਾਅਦ ਇਨ੍ਹਾਂ ਨੂੰ ਛਿੱਲ ਕੇ ਬਰੀਕ ਮਸਲ ਲਉ। ਇਸ ਤੋਂ ਬਾਅਦ ਪਨੀਰ ਨੂੰ ਮਸਲ ਕੇ ਉਬਾਲੇ ਹੋਏ ਆਲੂਆਂ ਵਿਚ ਮਿਲਾ ਦਿਉ। ਆਲੂਆਂ ਅਤੇ ਪਨੀਰ ਦੇ ਇਸ ਮਿਸ਼ਰਣ ਵਿਚ ਬਰੀਕ ਕਟਿਆ ਹੋਇਆ ਪਿਆਜ਼, ਹਰੀ ਮਿਰਚ, ਨਮਕ, ਲਾਲ ਮਿਰਚ ਪਾਊਡਰ ਅਤੇ ਅਮਚੂਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ।

ਇਹ ਵੀ ਪੜ੍ਹੋ: Nijji Diary De Panne : ਰਾਜਨੀਤੀ ਵਿਚ ਭਰਿਆ ਮੇਲਾ ਛੱਡ ਕੇ ਚਲੇ ਜਾਣ ਦੀ ਕਲਾ ਕਿਸੇ ਕਿਸੇ ਨੂੰ ਹੀ ਆਉਂਦੀ ਹੈ 

ਫਿਰ ਵੇਸਣ ਵਿਚ ਚੁਟਕੀ ਭਰ ਨਮਕ ਪਾ ਕੇ, ਪਾਣੀ ਦੀ ਸਹਾਇਤਾ ਨਾਲ ਗਾੜ੍ਹਾ ਘੋਲ ਬਣਾ ਲਉ। ਆਈਸਕ੍ਰੀਮ ਦੀ ਡੰਡੀ ’ਤੇ ਆਲੂ ਦੇ ਮਿਸ਼ਰਣ ਨੂੰ ਚਪਟੇ ਆਕਾਰ ਵਿਚ ਲਾਉ। ਇਨ੍ਹਾਂ ਨੂੰ ਵੇਸਣ ਦੇ ਘੋਲ ਵਿਚ ਡੁਬੋ ਕੇ ਬਰੈੱਡ ਦੇ ਚੂਰੇ ਵਿਚ ਲਪੇਟ ਕੇ ਗਰਮ ਤੇਲ ਵਿਚ ਸੁਨਹਿਰਾ ਹੋਣ ਤਕ ਤਲ ਲਵੋ। ਤਿਆਰ ਹੋਣ ’ਤੇ ਇਸ ਨੂੰ ਚਟਣੀ ਨਾਲ ਪਰੋਸੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Homemade Paneer Lollipops Food Recipes in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement