
ਕਸ਼ਮੀਰੀ ਖਾਣੇ ਦਾ ਜਾਇਕਾ ਜੋ ਇਕ ਵਾਰ ਚਖ ਲਵੇ, ਉਹ ਫਿਰ ਇਸ ਨੂੰ ਕਦੇ ਨਹੀਂ ਭੁੱਲਦਾ। ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਕਸ਼ਮੀਰੀ ਸਟਾਈਲ ਵਿਚ ਰਾਜਮਾਂਹ.....
ਕਸ਼ਮੀਰੀ ਖਾਣੇ ਦਾ ਜਾਇਕਾ ਜੋ ਇਕ ਵਾਰ ਚਖ ਲਵੇ, ਉਹ ਫਿਰ ਇਸ ਨੂੰ ਕਦੇ ਨਹੀਂ ਭੁੱਲਦਾ। ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਕਸ਼ਮੀਰੀ ਸਟਾਈਲ ਵਿਚ ਰਾਜਮਾਂਹ ਦੀ ਸਬਜ਼ੀ ਬਣਾਉਣਾ, ਜੋ ਬਾਕੀ ਰਾਜਮਾਂਹ ਵਿਅੰਜਨਾਂ ਤੋਂ ਵੱਖਰੀ ਹੈ। ਕਸ਼ਮੀਰੀ ਕੁਜੀਨ ਦੀ ਇਕ ਖਾਸ ਗੱਲ ਹੈ ਕਿ ਇਸ ਦੀ ਤਰੀ ਵਿਚ ਦਹੀ ਦਾ ਇਸਤੇਮਾਲ ਬਹੁਤ ਜਿਆਦਾ ਹੁੰਦਾ ਹੈ, ਜਿਸ ਦੇ ਕਾਰਨ ਉਹ ਕਾਫ਼ੀ ਗਾੜੀ ਹੁੰਦੀ ਹੈ। ਇਸ ਰਾਜਮਾਂਹ ਵਿਅੰਜਨ ਵਿਚ ਅਸੀਂ ਸੁੱਕੇ ਅਦਰਕ ਦੇ ਪਾਊਡਰ ਦਾ ਇਸਤੇਮਾਲ ਕਰਦੇ ਹਾਂ, ਜਿਸ ਦੇ ਨਾਲ ਖਾਣੇ ਵਿਚ ਸਵਾਦ ਅਤੇ ਤੀਖਾਪਨ ਆਉਂਦਾ ਹੈ।
kashmiri rajmaahਜੇਕਰ ਤੁਸੀਂ ਕੁੱਝ ਹੱਟ ਕੇ ਕੋਈ ਵਿਅੰਜਨ ਬਣਾਉਣਾ ਚਾਹੁੰਦੇ ਹੋ, ਤਾਂ ਕਸ਼ਮੀਰੀ ਰਾਜਮਾਂਹ ਬਣਾਉਣਾ ਬਿਲਕੁਲ ਵੀ ਨਾ ਭੁੱਲੋ। ਆਉ ਵੇਖਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ...ਸਮੱਗਰੀ :- ਰਾਜਮਾਂਹ – ਡੇਢ ਕਪ, ਪਿਆਜ - 1 ਬਰੀਕ ਕਟੀ ਹੋਈ, ਹਿੰਗ ਪਾਊਡਰ – 1/8 ਚਮਚ, ਜੀਰਾ – 1ਚਮਚ, ਅਦਰਕ ਪਾਊਡਰ – 1 ਚਮਚ, ਅਦਰਕ ਪੇਸਟ - 1 ਚਮਚ, ਕਸ਼ਮੀਰੀ ਮਿਰਚ ਪਾਊਡਰ – 1 ਚਮਚ, ਧਨੀਆ ਪਾਊਡਰ – 2 ਚਮਚ, ਕਸ਼ਮੀਰੀ ਗਰਮ ਮਸਾਲਾ - 1 ਚਮਚ, ਦਹੀ - 1/2 ਕਪ, ਲੂਣ - ਸਵਾਦਾਨੁਸਾਰ, ਤੇਲ – 1 ਚਮਚ
kashmiri rajmaahਗਰਮ ਮਸਾਲੇ ਲਈ ਸਮੱਗਰੀ :- ਵੱਡੀ ਇਲਾਇਚੀ – 3, ਛੋਟੀ ਇਲਾਇਚੀ – 3, ਦਾਲਚੀਨੀ -2-3 ਪੀਸ, ਲੌਂਗ - 2-3, ਕਾਲੀ ਮਿਰਚ ਦੇ ਦਾਣੇ - 1/2 ਚਮਚ, ਇਸ ਸਾਰੇ ਮਸਾਲਿਆਂ ਨੂੰ ਪੀਸ ਕੇ ਪਾਊਡਰ ਬਣਾ ਲਉ। ਕਸ਼ਮੀਰੀ ਰਾਜਮਾਂਹ ਬਣਾਉਣ ਦੀ ਵਿਧੀ :- ਰਾਜਮਾਂਹ ਨੂੰ ਰਾਤ ਨੂੰ ਭਿਉਂ ਕੇ ਰੱਖ ਦਿਉ। ਸਵੇਰੇ ਸਾਫ ਪਾਣੀ ਨਾਲ ਧੋ ਕੇ ਰਾਜਮਾਂਹ ਨੂੰ ਕੁਕਰ ਵਿਚ ਪਾਣੀ ਪਾ ਕੇ 3 ਸੀਟੀ ਆਉਣ ਤੱਕ ਤੇਜ਼ ਅੱਗ ਉਤੇ ਪਕਾਉ। ਉਸ ਤੋਂ ਬਾਅਦ ਗੈਸ ਨੂੰ ਘੱਟ ਅੱਗ ਤੇ ਕਰਕੇ 30 ਮਿੰਟ ਤੱਕ ਪਕਾਉ। ਫਿਰ ਪ੍ਰੇਸ਼ਰ ਨਿਕਲ ਜਾਣ ਤੋਂ ਬਾਅਦ ਪਾਣੀ ਅਤੇ ਰਾਜਮਾਂਹ ਨੂੰ ਵੱਖ ਵੱਖ ਕੱਢ ਕੇ ਰੱਖ ਦਿਉ।
kashmiri rajmaahਇਕ ਕੜਾਹੀ ਵਿਚ ਤੇਲ ਜਾਂ ਬਟਰ ਪਾ ਕੇ ਗਰਮ ਕਰੋ, ਫਿਰ ਉਸ ਵਿਚ ਹਿੰਗ ਅਤੇ ਜੀਰਾ ਪਾਉ। ਕੁੱਝ ਦੇਰ ਤੋਂ ਬਾਅਦ ਇਸ ਵਿਚ ਕਟੀ ਪਿਆਜ ਪਾ ਕੇ ਹਲਕਾ ਭੂਰਾ ਹੋਣ ਤਕ ਉਸ ਨੂੰ ਭੁੰਨੋ। ਉਸ ਤੋਂ ਬਾਅਦ ਇਸ ਵਿਚ ਅਦਰਕ ਪੇਸਟ, ਅਦਰਕ ਪਾਊਡਰ ਅਤੇ ਫੇਂਟੀ ਹੋਈ ਦਹੀ ਮਿਲਾਉ। ਇਸ ਨੂੰ ਲਗਾਤਾਰ ਚਲਾਉਂਦੇ ਰਹੋ, ਨਹੀਂ ਤਾਂ ਦਹੀ ਫਟ ਸਕਦਾ ਹੈ। ਜਦੋਂ ਤੇਲ ਵੱਖ ਹੋਣ ਲੱਗੇ ਤੱਦ ਇਸ ਵਿਚ ਲਾਲ ਮਿਰਚ ਪਾਊਡਰ, ਹਰੀ ਮਿਰਚ, ਲੂਣ ਅਤੇ ਰਾਜਮਾਂਹ ਮਿਕਸ ਕਰੋ।
kashmiri rajmaah ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੋ ਫਿਰ ਲਗਭਗ ਡੇਢ ਕਪ ਪਾਣੀ ਮਿਲਾਉ। ਇਸ ਨੂੰ ਉਬਾਲੋ ਅਤੇ ਮੱਧਮ ਅੱਗ ਤੇ 20 - 25 ਮਿੰਟ ਤੱਕ ਪਕਾਉ। ਜਦੋਂ ਗਰੇਵੀ ਗਾੜੀ ਹੋਣ ਲੱਗੇ ਅਤੇ ਰਾਜਮਾਂਹ ਪਕ ਜਾਣ ਤਾਂ ਇਸ ਵਿਚ ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਉਤੋਂ ਦੀ ਬਟਰ ਪਾਉ ਅਤੇ ਗਰਮਾ ਗਰਮ ਚਾਵਲ ਦੇ ਨਾਲ ਇਸ ਨੂੰ ਸਰਵ ਕਰੋ।