
ਹੈਲਦੀ ਲਾਈਫਸਟਾਈਲ ਹੋਣਾ ਬਹੁਤ ਹੀ ਮੁਸ਼ਕਿਲ ਦਾ ਕੰਮ ਹੈ। ਭੋਜਨ ਉਤਪਾਦ ਅਤੇ ਭੋਜਨ ਨੂੰ ਪਰੋਸਨ ਲਈ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ।
ਨਵੀਂ ਦਿੱਲੀ : ਹੈਲਦੀ ਲਾਈਫਸਟਾਈਲ ਹੋਣਾ ਬਹੁਤ ਹੀ ਮੁਸ਼ਕਿਲ ਦਾ ਕੰਮ ਹੈ। ਭੋਜਨ ਉਤਪਾਦ ਅਤੇ ਭੋਜਨ ਨੂੰ ਪਰੋਸਨ ਲਈ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ। ਜੋ ਕਿ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੀ ਹੈ। ਇਸ ਨਾਲ ਪ੍ਰਦੂਸ਼ਣ ਵੀ ਵੱਧ ਰਿਹਾ ਹੈ, ਕਿਉਂਕਿ ਨਾ ਤਾਂ ਪਲਾਸਟਿਕ ਸੜਦਾ ਹੈ ਨਾ ਤਾਂ ਨਸ਼ਟ ਹੁੰਦਾ ਹੈ।
hyderabad narayan pespati has made a spoon using wheat
ਦੱਸ ਦਈਏ ਕਿ ਪਲਾਸਟਿਕ ਦੇ ਪੈਕਟਾਂ 'ਚ ਖਾਣ ਪੀਣ ਦੀਆਂ ਚੀਜ਼ਾਂ ਦੀ ਸਮੱਗਰੀ ਦੇ ਖਤਰਿਆਂ ਤੋਂ ਨਿਜ਼ਾਤ ਪਾਉਣ ਲਈ ਲਗਾਤਾਰ ਸਰਚ ਜਾਰੀ ਹੈ। ਉੱਥੇ ਹੀ ਹੈਦਰਾਬਾਦ ਪੀਸਪਤੀ ਨੇ ਮੋਟੇ ਅਨਾਜ ਦੇ ਆਟੇ ਨਾਲ ਬਣੇ ਹੋਏ ਚਮਚਿਆਂ ਦੀ ਵਰਤੋਂ ਕਰਦੇ ਹਨ। ਜਿਨ੍ਹਾਂ ਨੂੰ ਰੋਟੀ ਖਾਣ ਤੋਂ ਬਾਅਦ ਥਾਲੀ 'ਚ ਛੱਡਣ ਦੀ ਜ਼ਰੂਰਤ ਨਹੀਂ। ਭਾਵ ਇਹ ਚਮਚ ਵੀ ਰੋਟੀ ਦਾ ਹਿੱਸਾ ਬਣਨਗੇ ਤੇ ਇਨ੍ਹਾਂ ਨੂੰ ਖਾਧਾ ਜਾਵੇਗਾ।
hyderabad narayan pespati has made a spoon using wheat
ਇਹ ਚਮਚ ਆਟੇ ਦੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਬੇਕ ਕੀਤਾ ਜਾਂਦਾ ਹੈ ਇਨ੍ਹਾਂ ਚਮਚਾਂ ਨੂੰ ਭੋਜਨ ਖਾਣ ਤੋਂ ਬਾਅਦ ਖਾਧਾ ਜਾ ਸਕਦਾ ਹੈ। ਪਲਾਸਟਿਕ ਕਚਰਾ ਇਸ ਵੇਲੇ ਵਿਸ਼ਵ ਪੱਧਰ ‘ਤੇ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਕ ਆਮ ਇਨਸਾਨ ਵੀ ਰੋਜ਼ਾਨਾ ਪਲਾਸਟਿਕ ਦੇ ਲਿਫ਼ਾਫ਼ਿਆਂ, ਪਾਣੀ ਦੀਆਂ ਬੋਤਲਾਂ, ਦੁੱਧ ਦੇ ਲਿਫ਼ਾਫ਼ਿਆਂ, ਪਾਨ ਮਸਾਲੇ ਦੇ ਪੈਕਟਾਂ, ਟਾਫੀਆਂ, ਚਾਕਲੇਟਾਂ, ਮੈਗੀ ਆਦਿ ਦੇ ਰੈਪਰਾਂ ਨਾਲ ਪ੍ਰਦੂਸ਼ਣ ਤੇ ਬਿਮਾਰੀਆਂ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ।