ਕੁੜੀਆਂ ਕਰਨਗੀਆਂ ਆਪਣੇ ਸਾਰੇ ਸ਼ੌਂਕ ਪੂਰੇ 'ਆਟੇ ਦੀ ਚਿੜੀ' ਦੇ ਟਾਈਟਲ ਗੀਤ ਦੇ ਨਾਲ
Published : Oct 15, 2018, 11:56 am IST
Updated : Oct 15, 2018, 11:56 am IST
SHARE ARTICLE
Aate Di Chidi
Aate Di Chidi

ਗਾਣੇ ਫ਼ਿਲਮਾਂ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦੇ ਹਨ। ਇਹ ਕਹਾਣੀ ਦੀ ਇੱਕਸਾਰਤਾ ਨੂੰ ਖਤਮ ਕਰਨ ਦੇ ਨਾਲ ਨਾਲ ਉਸਦੀ ਗਤੀ ਨੂੰ ਵੀ ਵਧਾਉਂਦੇ ਹਨ। 

ਗਾਣੇ ਫ਼ਿਲਮਾਂ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦੇ ਹਨ। ਇਹ ਕਹਾਣੀ ਦੀ ਇੱਕਸਾਰਤਾ ਨੂੰ ਖਤਮ ਕਰਨ ਦੇ ਨਾਲ ਨਾਲ ਉਸਦੀ ਗਤੀ ਨੂੰ ਵੀ ਵਧਾਉਂਦੇ ਹਨ।  ਬਲਕਿ ਅੱਜ ਕੱਲ ਤਾਂ ਗਾਣੇ ਫਿਲਮ ਨਿਰਮਾਤਾਵਾਂ ਲਈ ਬਹੁਤ ਜਰੂਰੀ ਪ੍ਰਮੋਸ਼ਨ ਸਾਧਨ ਵੀ ਬਣ ਗਏ ਹਨ ਜੋ ਕਿ ਫਿਲਮ ਦੀ ਰਿਲੀਜ਼ ਤੱਕ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣਾ ਚਾਹੁੰਦੇ ਹਨ। ਜਦੋਂ ਗਾਣਾ ਕਿਸੇ ਫਿਲਮ ਦਾ ਤਿਤਲੀ ਟਰੈਕ ਹੋਵੇ ਤਾਂ ਉਸਦੀ ਕਹਾਣੀ ਦੀ ਇੱਕ ਝਲਕ ਅਤੇ ਉਸਦੇ ਰੰਗਾਂ ਦਾ ਵੀ ਇੱਕ ਅੰਦਾਜ਼ਾ ਦੇ ਜਾਂਦੇ ਹਨ। 

‘Aate Di Chidi’ title track‘Aate Di Chidi’ title track

ਇਸੇ ਚਲਣ ਨੂੰ ਧਿਆਨ ਚ ਰੱਖਦੇ ਹੋਏ ਅਤੇ ਇੰਡਸਟਰੀ ਅਤੇ ਫੈਨਸ ਦੀ ਉਤਸੁਕਤਾ ਬਣਾਏ ਰੱਖਣ ਦੇ ਲਈ ਆਟੇ ਦੀ ਚਿੜੀ ਦੇ ਨਿਰਮਾਤਾਵਾਂ ਨੇ ਫਿਲਮ ਦਾ ਟਾਈਟਲ ਗੀਤ ਇੱਕ ਲਾਈਵ ਸ਼ੋ 'ਗੱਬਰੂ ਨੈਸ਼ਨ' ਜੋ ਮੋਹਾਲੀ ਦੇ ਵੀ ਆਰ ਪੰਜਾਬ ਮਾਲ ਚ ਹੋਇਆ ਦੇ ਦੌਰਾਨ  ਰਿਲੀਜ਼ ਕੀਤਾ। 'ਆਟੇ ਦੀ ਚਿੜੀ' ਟਾਈਟਲ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ ਮਾਨਕੀਰਤ ਪੰਨੂ ਨੇ। ਇਸਦੇ ਬੋਲ ਲਿਖੇ ਹਨ ਗੀਤਕਾਰ ਕਪਤਾਨ ਨੇ ਜੋ ਕਿ ਲੱਗਦਾ ਹੈ ਜਿਵੇਂ ਹਰ ਕੁੜੀ ਅਤੇ ਔਰਤ ਵਲੋਂ ਕਹੇ ਗਏ ਹੋਣ ਜੋ ਸਮਾਜ ਵਿੱਚ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜਿਓਣਾ ਚਾਹੁੰਦੀ ਹੈ। 

ਬੇਹਤਰੀਨ ਪੰਜਾਬੀ ਸੰਗੀਤਕਾਰ ਦਿ ਬੌਸ ਨੇ ਇਸਨੂੰ ਅਜਿਹੇ ਸੁਰ ਤਾਲ ਨਾਲ ਪਿਰੋਇਆ ਹੈ ਕਿ ਇਹ ਗੀਤ ਅੱਜ ਦੀ ਹਰ ਕੁੜੀ ਦੇ ਲਈ ਪਸੰਦੀਦਾ ਗੀਤ ਬਣ ਸਕਦਾ ਹੈ। ਇਸ ਗੀਤ ਦੀ ਵੀਡੀਓ ਚ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਆਪਣੀ ਅਦਾਕਾਰੀ ਦੇ ਜੌਹਰ ਦੀ ਇੱਕ ਝਲਕ ਦਿਖਾਉਣਗੇ। ਇਹ ਫ਼ਿਲਮ ਆਪਣੀ ਘੋਸ਼ਣਾ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਜੋ ਪਹਿਲੀ ਵਾਰ ਪਰਦੇ ਤੇ ਇੱਕਠੀ ਦਿੱਸੇਗੀ।

Neeru Bajwa in ‘Aate Di Chidi’ title trackNeeru Bajwa in ‘Aate Di Chidi’ title track

ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫ਼ਿਲਮ ਵਿੱਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜ਼ੁਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਬਲਵੀਰ ਬੋਪਾਰਾਏ,  ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ ਅਤੇ ਅਨਮੋਲ ਵਰਮਾ। ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿੜੀ ਇਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।

Aate Di Chidi’Aate Di Chidi’

ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ। ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ। ਇਹਨਾਂ ਦੇ ਨਾਲ ਜੀ ਆਰ ਐਸ ਛੀਨਾ(ਕੈਲਗਰੀ, ਕੈਨੇਡਾ) ਇਸ ਫਿਲਮ ਦੇ ਸਹਿ ਨਿਰਮਾਤਾ ਹਨ। ਨੀਰੂ ਬਾਜਵਾ, ਫਿਲਮ ਦੀ ਮੁੱਖ ਅਦਾਕਾਰਾ ਨੇ ਕਿਹਾ, "ਇਹ ਗੀਤ ਇਸ ਤਰਾਂ ਹੈ ਜਿਵੇਂ ਅੱਜ ਦੀ ਔਰਤ ਨੂੰ ਇੱਕ ਆਵਾਜ਼ ਮਿਲ ਗਈ ਹੋਵੇ।

‘Aate Di Chidi’ title track‘Aate Di Chidi’ title track

ਉਹ ਕਹਿ ਰਹੀ ਹੈ ਹੋਵੇ ਕਿ ਉਸਨੂੰ ਆਪਣੀ ਮਰਜ਼ੀ ਅਨੁਸਾਰ ਜੀਣ ਦਿੱਤਾ ਜਾਵੇ। ਮੈਨੂੰ ਵੀ ਮੇਰੇ ਮਾਤਾ ਪਿਤਾ ਨੇ ਇੱਕ ਆਤਮਨਿਰਭਰ ਲੜਕੀ ਦੀ ਤਰਾਂ ਹੀ ਵੱਡਾ ਕੀਤਾ ਹੈ ਅਤੇ ਮੈਂ ਆਪਣੇ ਪਰਿਵਾਰ ਅਤੇ ਪਤੀ ਦੀ ਸ਼ੁਕਰਗੁਜ਼ਾਰ ਹਾਂ ਜੋ ਮੇਰੇ ਹਰ ਫੈਸਲੇ ਚ ਹਮੇਸ਼ਾ ਮੇਰਾ ਸਾਥ ਦਿੱਤਾ ਹੈ।  ਅੱਜ ਕੱਲ ਸਮਾਂ ਬਦਲ ਰਿਹਾ ਹੈ। ਹੁਣ ਔਰਤਾਂ ਆਪਣੇ ਕਰਿਅਰ ਪ੍ਰਤੀ ਜਾਗਰੂਕ ਹੋ ਗਈਆਂ ਹਨ। ਉਹਨਾਂ ਨੂੰ ਆਪਣੀਆਂ ਜਰੂਰਤਾਂ ਅਤੇ ਖਵਾਹਿਸ਼ਾਂ ਲਈ ਆਦਮੀਆਂ ਤੇ ਨਿਰਭਰ ਨਹੀਂ ਰਹਿਣਾ ਪੈਂਦਾ।

'ਆਟੇ ਦੀ ਚਿੜੀ' ਟਾਈਟਲ ਗੀਤ ਉਹਨਾਂ ਦੇ ਉਹੀ ਜਜ਼ਬੇ ਨੂੰ ਪ੍ਰੋਸਾਹਿਤ ਕਰਨ ਲਈ ਗੀਤ ਹੈ।  ਮੈਨੂੰ ਉਮੀਦ ਹੈ ਕਿ ਲੋਕ ਇਸਨੂੰ ਪਸੰਦ ਕਰਨਗੇ ਕਿਉਂਕਿ ਗਾਣੇ ਵਿੱਚ ਚਾਰਟਬਸਟਰ ਲਿਸਟ ਤੱਕ ਪਹੁੰਚਣ ਦੀ ਪੂਰੀ ਕਾਬਲੀਅਤ ਹੈ।" ਸੰਗੀਤਕਾਰ ਦਿ ਬੌਸ ਨੇ ਕਿਹਾ, "ਇਹ ਗਾਣਾ ਉਹਨਾਂ ਸਾਰੀਆਂ ਔਰਤਾਂ ਦੇ ਨਾਮ ਹੈ ਜੋ ਆਪਣੇ ਹੱਕ ਦੀ ਮੰਗ ਕਰ ਰਹੀਆਂ ਹਨ- ਆਪਣੀ ਜ਼ਿੰਦਗੀ ਦੀ ਮਾਲਿਕ  ਖ਼ੁਦ ਬਣਨ ਦਾ ਹੱਕ।  ਮਨਕੀਰਤ ਨੇ ਬਹੁਤ ਹੀ ਸੁਰੀਲੇ ਅਤੇ ਅਲੱਗ ਅੰਦਾਜ਼ ਵਿੱਚ ਇਨ੍ਹਾਂ ਭਾਵਨਾਵਾਂ ਨੂੰ ਬਿਆਨ ਕੀਤਾ ਹੈ।

‘Aate Di Chidi’ title track‘Aate Di Chidi’ title track

ਮੇਰਾ ਕੰਮ ਸੀ ਇਸ ਗੀਤ ਨੂੰ ਸਹੀ ਤਾਲ ਦੇਣਾ ਅਤੇ ਮੇਰੀ ਕੋਸ਼ਿਸ਼ ਇਹੀ ਸੀ ਕਿ ਅਜਿਹਾ ਗੀਤ ਬਣੇ ਜੋ ਲੋਕ ਬਾਰ ਬਾਰ ਸੁਨ ਸਕਣ। ਤੁਸੀਂ ਚਾਹੋ ਤਾਂ ਇਹ ਗੀਤ ਆਪਣੇ ਦੋਸਤਾਂ ਨਾਲ ਬੈਠ ਕੇ ਸੁਣ ਸਕਦੇ ਹੋ ਜਾਂ ਫਿਰ ਇਸ ਉੱਪਰ ਨੱਚ ਵੀ ਸਕਦੇ ਹੋ। ਹਰ ਕੁੜੀ ਅਤੇ ਔਰਤ ਇਸ ਗੀਤ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਇਸਤੇਮਾਲ ਕਰ ਸਕਦੀਆਂ ਹਨ।" "ਪੰਜਾਬ ਇੱਕ ਅਜਿਹੀ ਧਰਤੀ ਹੈ ਜਿਥੇ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਦਾ ਦਰਜ਼ਾ ਪ੍ਰਾਪਤ ਹੈ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੀ ਫ਼ਿਲਮਾਂ ਦੇ ਜ਼ਰੀਏ ਅਜਿਹੇ ਸਕਰਾਤਮਕ ਸੰਦੇਸ਼ ਅਤੇ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਦੀ ਕਹਾਣੀਆਂ ਲੋਕਾਂ ਤੱਕ ਪਹੁੰਚਾ ਸਕੀਏ।

ਆਪਣੀ ਫਿਲਮ ਦੇ ਲਈ ਅਜਿਹਾ ਟਾਈਟਲ ਗੀਤ ਚਾਹੀਦਾ ਸੀ ਜੋ ਕਿ ਔਰਤਾਂ ਲਈ ਇੱਕ ਐਂਥਮ ਬਣ ਸਕੇ, ਪਰ ਮਸਤੀ ਭਰਿਆ ਵੀ ਹੋਵੇ। ਐਨ ਅਸੀਂ ਗੰਭੀਰ ਨਹੀਂ ਬਲਕਿ ਹਾਸਪੂਰਵਕ ਅੰਦਾਜ਼ ਚ ਇਹ ਬਿਆਨ ਕਰਨਾ ਚਾਹੁੰਦੇ ਸੀ। ਇਹ ਗਾਣਾ ਬਿਲਕੁਲ ਉਸੇ ਹੀ ਤਰਾਂ ਦਾ ਹੈ। 'ਆਟੇ ਦੀ ਚਿੜੀ' ਇੱਕ ਪਰਿਵਾਰਿਕ ਫਿਲਮ ਹੈ ਜਿਸ ਵਿੱਚ ਪੰਜਾਬ ਦੇ ਵਿਰਸੇ ਦੇ ਰੰਗ ਵੀ ਦਿਖਣਗੇ", ਤੇਗ਼ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ।  'ਆਟੇ ਦੀ ਚਿੜੀ' ਟਾਈਟਲ ਗੀਤ ਲੋਕਧੁਨ ਪੰਜਾਬੀ ਦੇ ਔਫ਼ਿਸ਼ਲ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ। ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਇਹ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਆਹ ਵੱਡੇ ਲੀਡਰ ਨੂੰ ਸੱਦ ਲਿਆ ਦਿੱਲੀ,ਚੰਡੀਗੜ੍ਹ ਬੈਠਕ ਬੇਸਿੱਟਾ,LIVE

17 Apr 2024 3:17 PM

'ਆਪ' ਦੀ ਸਿਆਸੀ ਰਾਜਧਾਨੀ 'ਚ ਕੌਣ ਕਿਸ 'ਤੇ ਭਾਰੀ ? ਸੰਗਰੂਰ ਤੋਂ ਮੌਜੂਦਾ ਸਾਂਸਦ ਮੁਕਾਬਲੇ ਮੰਤਰੀ ਕਾਂਗਰਸ ਨੇ ਸੁਖਪਾਲ..

17 Apr 2024 1:08 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:26 PM

ਟਿਕਟ ਕੱਟਣ 'ਤੇ ਰੁੱਸ ਗਏ ਲੀਡਰ, ਬਗ਼ਾਵਤ ਦੇ ਡਰੋਂ ਕੰਬੀ ਹਾਈਕਮਾਨ!

17 Apr 2024 12:01 PM

AAP ਨੇ ਬਾਹਰਲਿਆਂ ਨੂੰ ਦਿੱਤੀਆਂ ਟਿਕਟਾਂ, ਆਮ ਘਰਾਂ ਦੇ ਮੁੰਡੇ ਰਹਿ ਗਏ ਦਰੀਆਂ ਵਿਛਾਉਂਦੇ : ਕਾਂਗਰਸ

17 Apr 2024 10:53 AM
Advertisement