
ਅਚਾਰ ਤਾਂ ਤੁਸੀਂ ਬਹੁਤ ਸਾਰੇ ਖਾਦੇ ਹੋਣਗੇ ਪਰ ਕੀ ਤੁਸੀਂ ਕਦੇ ਮਟਨ ਦਾ ਅਚਾਰ ਖਾਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ
ਅਚਾਰ ਤਾਂ ਤੁਸੀਂ ਬਹੁਤ ਸਾਰੇ ਖਾਦੇ ਹੋਣਗੇ ਪਰ ਕੀ ਤੁਸੀਂ ਕਦੇ ਮਟਨ ਦਾ ਅਚਾਰ ਖਾਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮਟਨ ਦਾ ਅਚਾਰ ਬਣਾਉਣ ਦਾ ਸਰਲ ਢੰਗ ਜੋ ਸਵਾਦ ਵਿਚ ਬਹੁਤ ਹੀ ਵਧੀਆ ਹੁੰਦਾ ਹੈ। ਮਟਨ ਦੇ ਆਚਾਰ ਨੂੰ ਆਸਾਨੀ ਨਾਲ ਘਰ ਵਿਚ ਬਣਾਇਆ ਜਾ ਸਕਦਾ ਹੈ ਤੇ ਲੰਬੇ ਸਮੇਂ ਤੱਕ ਇਸ ਦਾ ਲੁਤਫ਼ ਲਿਆ ਜਾ ਸਕਦਾ ਹੈ।
Mutton Pickle
ਸਮੱਗਰੀ - ਮਟਨ 250 ਗਰਾਮ, ਤੇਲ ਤਲਣ ਲਈ , ਲੂਣ ਸਵਾਦ ਅਨੁਸਾਰ, ਲਾਲ ਮਿਰਚ ਪਾਊਡਰ 2 ਵੱਡੇ ਚਮਚ, ਸਾਬਤ ਲਾਲ ਮਿਰਚ 2 - 4, ਹਲਦੀ ਪਾਊਡਰ 1ਵੱਡਾ ਚਮਚ, ਨੀਂਬੂ ਦਾ ਰਸ 1 ਵੱਡਾ ਚਮਚ, ਚਿੱਟਾ ਸਿਰਕਾ 1 ਵੱਡਾ ਚਮਚ, ਕਰੀ ਪੱਤਾ 8-10 ਪੱਤੀ, ਲੌਂਗ 2 - 4, ਅਦਰਕ 1/2 ਇੰਚ ਦਾ ਟੁਕੜਾ (ਬਰੀਕ ਕਟਿਆ ਹੋਇਆ), ਸਰੋਂ ਦੇ ਦਾਣੇ, ਜੀਰਾ ਪਾਊਡਰ
Mutton Pickle
ਢੰਗ - ਸਭ ਤੋਂ ਪਹਿਲਾਂ ਕੜਾਹੀ ਵਿਚ ਤੇਲ ਨੂੰ ਗਰਮ ਕਰੋ। ਹੁਣ ਇਸ ਵਿਚ ਲੰਮੀ ਕਟੀ ਸੁੱਕੀ ਲਾਲ ਮਿਰਚ, ਸਰੋਂ ਦੇ ਦਾਣੇ ਅਤੇ ਕਰੀ ਪੱਤਾ ਨੂੰ ਪਾ ਕੇ ਥੋੜ੍ਹਾ ਭੁੰਨ ਲਵੋ। ਹੁਣ ਇਸ ਵਿਚ ਲੌਂਗ, ਅਦਰਕ, ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਵੋ। ਹੁਣ ਗੈਸ ਬੰਦ ਕਰ ਦੇਵੋ। ਮਟਨ ਨੂੰ ਧੋ ਕੇ ਕੁਕਰ ਵਿਚ ਇਕ ਸੀਟੀ ਲਗਾਓ। ਪ੍ਰੈਸ਼ਰ ਨਿਕਲ ਜਾਣ ਉੱਤੇ ਮਟਨ ਦੇ ਟੁਕੜਿਆ ਤੇ ਜੀਰਾ ਪਾਊਡਰ, ਲਾਲ ਮਿਰਚ ਪਾਊਡਰ ਅਤੇ ਲੂਣ ਲਗਾ ਕਿ ਡੀਪ ਫਰਾਈ ਕਰੋ। ਜਿਸ ਦੇ ਨਾਲ ਸਾਰੇ ਮਸਾਲੇ ਮਟਨ ਦੇ ਅੰਦਰ ਤੱਕ ਚਲੇ ਜਾਣਗੇ।
Mutton Pickle
ਹੁਣ ਇਕ ਬਰਤਨ ਵਿਚ ਨੀਂਬੂ ਦਾ ਰਸ, ਚਿੱਟਾ ਸਿਰਕਾ, ਭੁੰਨਿਆ ਮਸਾਲਾ ਅਤੇ ਮਟਨ ਦੇ ਤਲੇ ਹੋਏ ਟੁਕੜੇ ਪਾਓ। ਧਿਆਨ ਦੇਣਾ ਕਿ ਉਹੀ ਤੇਲ ਦਾ ਪ੍ਰਯੋਗ ਕਰੋ ਜਿਸ ਵਿਚ ਤੁਸੀ ਮਟਨ ਨੂੰ ਤਲਿਆ ਸੀ। ਅਜਿਹਾ ਕਰਨ ਨਾਲ ਤੁਹਾਡਾ ਤੇਲ ਬਰਬਾਦ ਵੀ ਨਹੀਂ ਹੋਵੇਗਾ ਅਤੇ ਆਚਾਰ ਵਿਚ ਤੇਲ ਵੀ ਪੂਰੀ ਮਾਤਰਾ ਵਿਚ ਪਾਇਆ ਜਾਵੇਗਾ। ਤਿਆਰ ਹੈ ਮਟਨ ਦਾ ਆਚਾਰ ਇਸ ਨੂੰ ਖਾਣ ਦੇ ਲਈ ਪਰੋਸੋ। ਇਸ ਅਚਾਰ ਨੂੰ ਫਰਿੱਜ ਵਿਚ ਰੋਖੇ ਜਿਸ ਦੇ ਨਾਲ ਇਹ ਲੰਬੇ ਸਮੇਂ ਤਕ ਖਰਾਬ ਨਹੀਂ ਹੁੰਦਾ।