
ਅਚਾਰ ਬਹੁਤ ਸਾਰੇ ਫਲਾਂ ਅਤੇ ਮਸਾਲਿਆਂ ਤੋਂ ਬਣਿਆ ਇਕ ਸਵਾਦਿਸ਼ਟ ਚਟਪਟਾ ਵਿਅੰਜਨ ਹੈ ਜੋ ਆਮ ਤੌਰ ਤੇ ਦੂਜੇ ਪਕਵਾਨਾਂ ਦੇ ਨਾਲ ਖਾਧਾ ਜਾਂਦਾ ਹੈ...
ਅਚਾਰ ਬਹੁਤ ਸਾਰੇ ਫਲਾਂ ਅਤੇ ਮਸਾਲਿਆਂ ਤੋਂ ਬਣਿਆ ਇਕ ਸਵਾਦਿਸ਼ਟ ਚਟਪਟਾ ਵਿਅੰਜਨ ਹੈ ਜੋ ਆਮ ਤੌਰ ਤੇ ਦੂਜੇ ਪਕਵਾਨਾਂ ਦੇ ਨਾਲ ਖਾਧਾ ਜਾਂਦਾ ਹੈ। ਪੂਰੇ ਹਿੰਦੁਸਤਾਨ ਦੀ ਰਸੋਈ ਵਿਚ ਅਚਾਰ ਦਾ ਬਹੁਤ ਵੱਡਾ ਸਥਾਨ ਹੈ। ਹਿੰਦੁਸਤਾਨ ਵਿਚ ਅਚਾਰ ਅਨੇਕਾ ਪ੍ਰਕਾਰ ਦੇ ਫਲਾਂ ਅਤੇ ਸ਼ਬਜੀਆਂ ਤੋਂ ਬਣਾਏ ਜਾਂਦੇ ਹਨ। ਜੈਤੂਨ ਅਚਾਰ :- ਸਮੱਗਰੀ :- 50 ਗ੍ਰਾਮ ਹਰਾ ਅਤੇ ਕਾਲਾ ਜੈਤੂਨ, 5 ਗ੍ਰਾਮ ਲਸਣ ਬਰੀਕ ਕਟਿਆ ਹੋਇਆ, 5 ਗ੍ਰਾਮ ਸਫੇਦ ਸਿਰਕਾ, 5 ਗ੍ਰਾਮ ਚੀਨੀ, 5 ਗ੍ਰਾਮ ਲਾਲ ਮਿਰਚ, ਇਕ ਚੁਟਕੀ ਭਰ ਹਲਦੀ, ਥੋੜੇ ਜਿਹੇ ਸਰੋਂ ਦੇ ਬੀਜ, 10 ਗ੍ਰਾਮ ਜੈਤੂਨ ਦਾ ਤੇਲ, 5 ਗ੍ਰਾਮ ਜੀਰਾ, ਲੂਣ ਸਵਾਦ ਅਨੁਸਾਰ।
ਵਿਧੀ :- ਤੇਲ ਗਰਮ ਕਰਕੇ ਸਰੋਂ ਦੇ ਬੀਜ, ਲਸਣ, ਜੈਤੂਨ ਦਾ ਤੇਲ ਅਤੇ ਸਾਰੇ ਸੁੱਕੇ ਮਸਾਲੇ ਪਾ ਕੇ ਓਦੋ ਤੱਕ ਪਕਾਉ ਜਦੋਂ ਤੱਕ ਕਿ ਮਸਾਲੇ ਜੈਤੂਨ ਦੇ ਤੇਲ ਵਿਚ ਚੰਗੀ ਤਰ੍ਹਾਂ ਮਿਕਸ ਨਾ ਹੋ ਜਾਣ। ਗੈਸ ਤੋਂ ਉਤਾਰ ਕੇ ਗਰਮਾ-ਗਰਮ ਸਰਵ ਕਰੋ।
gingerਅਦਰਕ ਦਾ ਅਚਾਰ :- ਸਮੱਗਰੀ- 150 ਗ੍ਰਾਮ ਅਦਰਕ, ਲੂਣ ਸਵਾਦ ਅਨੁਸਾਰ, 10 ਗ੍ਰਾਮ ਲਾਲ ਮਿਰਚ ਪਾਊਡਰ, 15 ਗ੍ਰਾਮ ਵੈਜੀਟੇਬਲ ਤੇਲ, 15 ਗ੍ਰਾਮ ਨਿੰਬੂ ਦਾ ਰਸ, 10 ਗ੍ਰਾਮ ਅਜਵਾਇਨ , ਥੋੜ੍ਹਾ ਜਿਹਾ ਜੀਰਾ ਪਾਊਡਰ।
ਵਿਧੀ :- ਅਦਰਕ ਨੂੰ ਲੰਬੇ ਟੁਕੜਿਆਂ ਵਿਚ ਕੱਟ ਲਉ। ਫਿਰ ਤੇਲ ਗਰਮ ਕਰ ਕੇ ਅਦਰਕ ਅਤੇ ਸਾਰੇ ਸੁੱਕੇ ਮਸਾਲੇ ਪਾਉ ਅਤੇ ਥੋੜ੍ਹੀ ਦੇਰ ਲਈ ਸੇਕ ਤੇਜ ਕਰ ਦਿਉ। ਫਿਰ ਗੈਸ ਤੋਂ ਉਤਾਰ ਕੇ ਇਸ ਵਿਚ ਨਿੰਬੂ ਦਾ ਰਸ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ ਅਤੇ ਨਾਲ ਦੀ ਨਾਲ ਸਰਵ ਕਰੋ।
green chilli pickleਹਰੀ ਮਿਰਚ ਦਾ ਅਚਾਰ :- ਸਮੱਗਰੀ- 100 ਗ੍ਰਾਮ ਹਰੀ ਮਿਰਚ, ਥੋੜ੍ਹਾ ਜਿਹਾ ਧਨੀਆ ਪਾਊਡਰ, 5 ਗ੍ਰਾਮ ਜੀਰਾ ਪਾਊਡਰ, ਥੋੜ੍ਹੀ ਹਲਦੀ, 5 ਗ੍ਰਾਮ ਮੇਥੀ ਦਾਣਾ ਪਾਊਡਰ, 10 ਗ੍ਰਾਮ ਸਰੋਂ ਦਾ ਤੇਲ, 5 ਗ੍ਰਾਮ ਸੌਫ਼ ਦਾ ਪਾਊਡਰ, 3 ਗ੍ਰਾਮ ਅਜਵਾਇਨ, 1 ਨਿੰਬੂ, ਸਵਾਦ ਅਨੁਸਾਰ ਲੂਣ।
ਵਿਧੀ :- ਹਰੀ ਮਿਰਚ ਨੂੰ 2 ਟੁਕੜਿਆਂ ਵਿਚ ਕਟੋ। ਤੇਲ ਗਰਮ ਕਰ ਕੇ ਹਰੀ ਮਿਰਚ ਨੂੰ ਭੂੰਨੋ। ਥੋੜ੍ਹੀ ਦੇਰ ਬਾਅਦ ਸੁੱਕੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਭੂੰਨੋ। ਗੈਸ ਤੋਂ ਉਤਾਰ ਕੇ ਨਿੰਬੂ ਪਾ ਕੇ ਤੁਰੰਤ ਸਰਵ ਕਰੋ।
chili pickleਲਾਲ ਮਿਰਚ ਦਾ ਖੱਟਾ ਮਿੱਠਾ ਅਚਾਰ :- ਸਮੱਗਰੀ- 200 ਗ੍ਰਾਮ ਵੱਡੀ ਵਾਲੀ ਲਾਲ ਮਿਰਚ, 20 ਗ੍ਰਾਮ ਚੀਨੀ, 10 ਗ੍ਰਾਮ ਲੂਣ, 3 ਗ੍ਰਾਮ ਮੇਥੀ ਦਾਣਾ, 15 ਗ੍ਰਾਮ ਮੋਟੀ ਸੌਫ਼, 10 ਗ੍ਰਾਮ ਅਮਚੂਰ, 10 ਗ੍ਰਾਮ ਰਾਈ, 3 ਗ੍ਰਾਮ ਹਲਦੀ, 20 ਗ੍ਰਾਮ ਸਰੋਂ ਦਾ ਤੇਲ।
ਵਿਧੀ :- ਲਾਲ ਮਿਰਚ ਨੂੰ ਗੋਲ ਆਕਾਰ ਵਿਚ ਕੱਟ ਲਉ, ਕੜਾਹੀ ਵਿਚ ਮੇਥੀ ਦਾਣਾ ਅਤੇ ਸੌਫ਼ ਪਾ ਕੇ 2 ਮਿੰਟ ਤੱਕ ਹਿਲਾਉ। ਫਿਰ ਇਸ ਦਾ ਪਾਊਡਰ ਬਣਾ ਕੇ ਇਕ ਪਾਸੇ ਰਖ ਦਿਉ। ਹੁਣ ਤੇਲ ਗਰਮ ਕਰ ਕੇ ਰਾਈ, ਲਾਲ ਮਿਰਚ ਪਾਊਡਰ ਅਤੇ ਬਾਕੀ ਸਾਰੇ ਸੁੱਕੇ ਮਸਾਲੇ ਪਾ ਕੇ ਓਦੋ ਤਕ ਪਕਾਉ ਜਦੋਂ ਤੱਕ ਮਿਰਚ ਚੰਗੀ ਤਰ੍ਹਾਂ ਪਕ ਨਾ ਜਾਵੇ। ਫਿਰ ਇਸ ਵਿਚ ਚੀਨੀ ਪਾ ਕੇ ਸੇਕ ਹੌਲੀ ਕਰ ਦਿਉ। ਜਦੋਂ ਚੀਨੀ ਪਿਘਲ ਜਾਵੇ ਤਾਂ ਸੇਕ ਤੋਂ ਉਤਾਰ ਕੇ ਤੁਰੰਤ ਸਰਵ ਕਰੋ।