
ਜਾਣੋ ਪੂਰੀ ਵਿਧੀ
ਸਮੱਗਰੀ:
ਸਫੈਦ ਤਿਲ- 1 ਕੱਪ, ਖੋਆ- 1/2 ਕੱਪ, ਗੁੜ- 1/2 ਕੱਪ, ਕੇਸਰ- 5 ਤੋਂ 6 ਰੇਸ਼ੇ, ਕਨੋਲਾ ਆਇਲ- 2 ਟੀਸਪੂਨ, ਫੁਲ ਕਰੀਮ ਦੁੱਧ- 2 ਟੇਬਲਸਪੂਨ, ਡਰਾਈ ਫਰੂਟਸ- 1/4 ਕਪ (ਬਰੀਕ ਕਟੇ)
Til Laddu
ਬਣਾਉਣ ਦੀ ਵਿਧੀ:
- ਸਭ ਤੋਂ ਪਹਿਲਾਂ ਦੁੱਧ ਗਰਮ ਕਰੋ ਅਤੇ ਉਸ ਵਿੱਚ ਕੇਸਰ ਨੂੰ ਭਿਓ ਦਿਓ।
- ਹੁਣ ਇੱਕ ਪੈਨ ਵਿੱਚ ਤੇਲ ਪਾਓ।
- ਉਸ ਵਿੱਚ ਤਿਲ ਪਾ ਕੇ ਹਲਕਾ ਭੂਰਾ ਹੋਣ ਤੱਕ ਪਕਾਓ।
- ਭੁੰਨੇ ਹੋਏ ਤਿਲ ਨੂੰ ਇੱਕ ਪਲੇਟ ਵਿੱਚ ਕੱਢ ਲਵੋ।
Til Laddu
- ਹੁਣ ਉਸੀ ਪੈਨ ਵਿੱਚ ਡਰਾਈ ਫਰੂਟਸ ਪਾ ਕੇ ਭੁੰਨ ਲਵੋ ਅਤੇ ਤਿਲ ਵਾਲੀ ਪਲੇਟ ਵਿੱਚ ਕੱਢ ਲਵੋ।
- ਹੁਣ ਪੈਨ ਵਿੱਚ ਗੁੜ ਪਾ ਕੇ ਉਸਨੂੰ ਹਿਲਾਂਦੇ ਜਾਓ ਜਦੋਂ ਤੱਕ ਉਹ ਪਿਘਲ ਕੇ ਅੱਧਾ ਨਹੀਂ ਹੋ ਜਾਂਦਾ ।
- ਗੁੜ ਵਿੱਚ ਕੇਸਰ ਵਾਲਾ ਦੁੱਧ ਮਿਲਾਓ ।
- ਗੁੜ ਦੀ ਚਾਸ਼ਨੀ ਵਿੱਚ ਤਿਲ ਪਾਓ ਅਤੇ ਡਰਾਈ ਫਰੂਟਸ ਪਾ ਕੇ ਚੰਗੀ ਤਰਾਂ ਮਿਕਸ ਕਰੋ ।
- ਹੁਣ ਹੱਥਾਂ ਉੱਤੇ ਥੋੜ੍ਹਾ ਤੇਲ ਲਗਾ ਕੇ ਤਿਆਰ ਮਿਸ਼ਰਣ ਦੇ ਲੱਡੂ ਬਣਾ ਲਵੋ ।