
ਸੱਭ ਤੋਂ ਪਹਿਲਾਂ ਪਿਆਜ਼ ਤੇ ਟਮਾਟਰ ਨੂੰ ਵੱਡੇ-ਵੱਡੇ ਟੁਕੜਿਆਂ ’ਚ ਕੱਟ ਲਵੋ।
Moong-vegetable soup: ਸਮੱਗਰੀ: 2 ਵੱਡੇ ਚਮਚ ਪੀਲੀ ਮੁੰਗੀ ਦੀ ਦਾਲ (ਧੋਤੀ ਹੋਈ), 2 ਪਿਆਜ਼, 2 ਵੱਡੇ ਟਮਾਟਰ, 1 ਪਿਆਜ਼ (ਕਟਿਆ ਹੋਇਆ), 1/3 ਕੱਪ ਕੱਦੂਕਸ਼ ਕੀਤੀ ਹੋਈ ਬੰਦ ਗੋਭੀ, 1/3 ਕੱਪ ਕੱਟੀ ਹੋਈ ਪਾਲਕ, 4 ਵੱਡੇ ਚਮਚ ਟੋਮੈਟੋ ਕੈਚਅੱਪ, 1 ਕਟਿਆ ਹੋਇਆ ਟਮਾਟਰ, 1 ਵੱਡਾ ਚਮਚ ਤੇਲ, ਸਵਾਦ ਅਨੁਸਾਰ ਨਮਕ ਤੇ ਕਾਲੀ ਮਿਰਚ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਪਿਆਜ਼ ਤੇ ਟਮਾਟਰ ਨੂੰ ਵੱਡੇ-ਵੱਡੇ ਟੁਕੜਿਆਂ ’ਚ ਕੱਟ ਲਵੋ। ਪ੍ਰੈਸ਼ਰ ਕੁਕਰ ’ਚ ਮੁੰਗ ਦੀ ਦਾਲ ਅਤੇ 4 ਕੱਪ ਪਾਣੀ ਪਾ ਕੇ ਪਕਾ ਲਵੋ। ਹੁਣ ਇਸ ਨੂੰ ਪੂਰੀ ਤਰ੍ਹਾਂ ਠੰਢਾ ਕਰੋ। ਹੁਣ ਤੇਲ ਗਰਮ ਕਰੋ ਅਤੇ ਇਸ ਵਿਚ 1 ਮਿੰਟ ਲਈ ਪਿਆਜ਼ ਭੁੰਨ੍ਹ ਲਵੋ, ਹੁਣ ਬੰਦ ਗੋਭੀ ਅਤੇ ਪਾਲਕ ਵੀ ਪਾਉ ਅਤੇ ਫਿਰ 1 ਮਿੰਟ ਲਈ ਭੁੰਨੋ ਅਤੇ ਇਸ ਵਿਚ ਤਿਆਰ ਸਮੱਗਰੀ ਪਾਉ ਅਤੇ 10 ਮਿੰਟ ਤਕ ਉਬਾਲੋ। ਹੁਣ ਇਸ ’ਚ ਕੈਚਅੱਪ, ਕਟਿਆ ਹੋਇਆ ਟਮਾਟਰ, ਨਮਕ, ਕਾਲੀ ਮਿਰਚ ਪਾ ਦਿਉ ਤੇ ਫਿਰ ਤੋਂ ਉਬਾਲ ਲਵੋ। ਤੁਹਾਡਾ ਗਰਮਾ ਗਰਮ ਮੁੰਗ ਸਬਜ਼ੀ ਦਾ ਸੋਰਬਾ ਬਣ ਕੇ ਤਿਆਰ ਹੈ।