
ਬਚੀ ਹੋਈ ਦਾਲ ਇਕ ਅਜਿਹਾ ਵਿਅਜੰਨ ਹੈ, ਜਿਸ ਨੂੰ ਸਵੇਰੇ ਕੋਈ ਨਹੀਂ ਖਾਣਾ ਚਾਹੁੰਦਾ ਪਰ ਵਰਤਮਾਨ ਸਮੇਂ ਵਿਚ, ਦਾਲਾਂ ਦੇ ਮੁੱਲ ਵੀ ਅਸਮਾਨ ਨੂੰ ਛੂ ਰਹੇ ਹਨ। ਇੰਨਾ ਹੀ...
ਬਚੀ ਹੋਈ ਦਾਲ ਇਕ ਅਜਿਹਾ ਵਿਅਜੰਨ ਹੈ, ਜਿਸ ਨੂੰ ਸਵੇਰੇ ਕੋਈ ਨਹੀਂ ਖਾਣਾ ਚਾਹੁੰਦਾ ਪਰ ਵਰਤਮਾਨ ਸਮੇਂ ਵਿਚ, ਦਾਲਾਂ ਦੇ ਮੁੱਲ ਵੀ ਅਸਮਾਨ ਨੂੰ ਛੂ ਰਹੇ ਹਨ। ਇੰਨਾ ਹੀ ਨਹੀਂ, ਕੁੱਝ ਘਰਾਂ ਵਿਚ ਤਾਂ ਅਨਾਜ ਨੂੰ ਬਾਹਰ ਸੁੱਟਣਾ ਚੰਗਾ ਨਹੀਂ ਮੰਨਿਆ ਜਾਂਦਾ। ਅਜਿਹੇ ਵਿਚ ਜੇਕਰ ਹੁਣ ਤੁਸੀਂ ਇਹ ਸੋਚ ਰਹੇ ਹੋ ਕਿ ਤੁਸੀਂ ਰਾਤ ਦੀ ਬਚੀ ਹੋਈ ਦਾਲ ਦਾ ਕੀ ਕੀਤਾ ਜਾਵੇ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ।
Tasty recipeਜੇਕਰ ਤੁਸੀਂ ਚਾਹੋ ਤਾਂ ਰਾਤ ਦੀ ਬਚੀ ਹੋਈ ਦਾਲ ਨੂੰ ਵੀ ਆਪਣੇ ਪਰਿਵਾਰ ਲਈ ਇਸ ਤਰ੍ਹਾਂ ਨਾਲ ਪੇਸ਼ ਕਰ ਸਕਦੇ ਹੋ ਕਿ ਉਹ ਉਂਗਲੀਆਂ ਚੱਟਦੇ ਰਹਿ ਜਾਣਗੇ ਅਤੇ ਉਨ੍ਹਾਂ ਨੂੰ ਪਤਾ ਵੀ ਨਾ ਲੱਗੇਗਾ ਕਿ ਉਨ੍ਹਾਂ ਨੇ ਰਾਤ ਦੀ ਬਚੀ ਹੋਈ ਦਾਲ ਖਾਧੀ ਹੈ। ਆਓ ਜਾਣਦੇ ਹਾਂ ਦਾਲ ਨੂੰ ਨਵੇਂ ਅੰਦਾਜ ਵਿਚ ਬਣਾਉਣ ਦੇ ਕੁੱਝ ਨਵੇਂ ਤਰੀਕਿਆਂ ਦੇ ਬਾਰੇ ਵਿਚ...
Dal recipeਦਾਲ ਪਰੌਂਠਾ- ਇਹ ਇਕ ਬੇਹੱਦ ਹੀ ਆਸਾਨ ਅਤੇ ਸਵਾਦਿਸ਼ਟ ਪਕਵਾਨ ਹੈ। ਇਸ ਨਾਲ ਤੁਹਾਡੀ ਰਾਤ ਦੀ ਦਾਲ ਖਤਮ ਤਾਂ ਹੋ ਹੀ ਜਾਵੇਗੀ, ਨਾਲ ਹੀ ਤੁਹਾਨੂੰ ਸਵੇਰ ਲਈ ਇਕ ਵਧੀਆ ਨਾਸ਼ਤਾ ਵੀ ਮਿਲ ਜਾਵੇਗਾ। ਦਾਲ ਪਰੌਂਠਾ ਬਣਾਉਣ ਲਈ ਤੁਸੀਂ ਦੋ ਕੱਪ ਆਟਾ ਲੈ ਕੇ ਉਸ ਵਿਚ ਬਚੀ ਹੋਈ ਦਾਲ ਪਾਉ , ਸਵਾਦ ਅਨੁਸਾਰ ਲੂਣ , ਲਾਲ ਮਿਰਚ, ਕਟਿਆ ਹੋਇਆ ਧਨੀਆ, ਗਰਮ ਮਸਾਲਾ ਪਾਊਡਰ ਅਤੇ ਦੋ ਚਮਚ ਤੇਲ ਮਿਲਾ ਕੇ ਆਟੇ ਨੂੰ ਗੂੰਨ ਲਉ। ਹੁਣ ਇਸ ਆਟੇ ਨੂੰ ਪੰਜ ਮਿੰਟ ਲਈ ਇਸ ਤਰ੍ਹਾਂ ਹੀ ਛੱਡ ਦਿਉ। ਅੰਤ ਵਿਚ ਇਸ ਆਟੇ ਦੇ ਲੋਇਏ ਬਣਾ ਕੇ ਰੋਟੀ ਵੇਲ ਲਉ ਅਤੇ ਪਰੌਂਠਾ ਦੀ ਤਰ੍ਹਾਂ ਸੇਕ ਲਉ।
Dal Pranthaਇਸ ਨੂੰ ਗਰਮਾ ਗਰਮ ਮੱਖਣ, ਅਚਾਰ ਜਾਂ ਹਰੀ ਚਟਨੀ ਦੇ ਨਾਲ ਪਰੋਸੋ। ਜੇਕਰ ਤੁਸੀਂ ਚਾਹੋ ਤਾਂ ਆਪਣੇ ਸਵਾਦਾਨੁਸਾਰ ਆਟੇ ਵਿਚ ਕਟੀ ਹੋਈ ਬਰੀਕ ਹਰੀ ਮਿਰਚ ਅਤੇ ਬਰੀਕ ਕਟੇ ਹੋਏ ਪਿਆਜ ਵੀ ਮਿਲਾ ਸਕਦੇ ਹੋ। ਨਾਲ ਹੀ ਆਟਾ ਗੁੰਨਣ ਲਈ ਤੁਸੀ ਰਾਤ ਦੀ ਕੋਈ ਵੀ ਬਚੀ ਹੋਈ ਦਾਲ ਜਿਵੇਂ ਦਾਲ ਮਖਨੀ, ਤੜਕਾ ਦਾਲ ਜਾਂ ਪਾਲਕ ਦਾਲ ਕੋਈ ਵੀ ਇਸਤੇਮਾਲ ਕਰ ਸਕਦੇ ਹੋ।
ਦਾਲ ਟਿੱਕੀ - ਦਾਲ ਟਿੱਕੀ ਨੂੰ ਤੁਸੀਂ ਸ਼ਾਮ ਦੇ ਨਾਸ਼ਤੇ ਵਿਚ ਖਾ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਸੀ ਦਾਲ ਵਿਚ ਵੇਸਣ, ਲੂਣ, ਹਰੀ ਮਿਰਚ, ਹੀਂਗ, ਕਟੇ ਹੋਏ ਪਿਆਜ ਅਤੇ ਲਾਲ ਮਿਰਚ ਨੂੰ ਮਿਲਾ ਲਉ। ਟਿੱਕੀ ਨੂੰ ਥੋੜ੍ਹਾ ਕਰੰਚੀ ਬਣਾਉਣ ਲਈ ਤੁਸੀ ਇਸ ਵਿਚ ਸੂਜੀ ਵੀ ਜ਼ਰੂਰ ਮਿਲਾਉ। ਹੁਣ ਇਸ ਨੂੰ ਆਪਣੇ ਹੱਥਾਂ ਉੱਤੇ ਲੈ ਕੇ ਟਿੱਕੀ ਦੀ ਤਰ੍ਹਾਂ ਛੋਟੇ−ਛੋਟੇ ਰੋਲਸ ਬਣਾਓ ਅਤੇ ਇਸ ਰੋਲਸ ਨੂੰ ਸ਼ੈਲੋ ਫਰਾਈ ਕਰੋ। ਇਸ ਨੂੰ ਤੁਸੀ ਕੈਚਪ ਦੇ ਨਾਲ ਜਾਂ ਦੋ ਬਰੈੱਡ ਦੇ ਵਿਚ ਸੈਂਡਵਿਚ ਦੀ ਤਰ੍ਹਾਂ ਲਗਾ ਕੇ ਪਰੋਸ ਸਕਦੇ ਹੋ।
Dal Tikkiਦਾਲ ਟੋਸਟ - ਦਾਲ ਟੋਸਟ ਬਣਾਉਣ ਲਈ ਤੁਸੀ ਸਭ ਤੋਂ ਪਹਿਲਾਂ ਦਾਲ ਵਿਚ ਥੋੜ੍ਹਾ ਵੇਸਣ ਮਿਲਾਉ। ਜਿਸ ਦੇ ਨਾਲ ਇਕ ਗਾੜ੍ਹਾ ਪੇਸਟ ਬਣ ਜਾਵੇ। ਹੁਣ ਇਸ ਵਿਚ ਤੁਸੀਂ ਲੂਣ, ਲਾਲ ਮਿਰਚ, ਹਿੰਗ ਨੂੰ ਮਿਲਾ ਲਉ ਅਤੇ ਇਸ ਨੂੰ ਬਰੈੱਡ ਦੇ ਇਕ ਪਾਸੇ ਉਤੇ ਚਮਚ ਦੀ ਮਦਦ ਨਾਲ ਫੈਲਾਉ ਅਤੇ ਇਕ ਗਰਮ ਤਵੇ ਉਤੇ ਉਸ ਬਰੇਡ ਨੂੰ ਤੇਲ ਦੀ ਮਦਦ ਨਾਲ ਸੇਕੋ। ਇਸੇ ਤਰ੍ਹਾਂ ਤੁਸੀ ਬਰੈੱਡ ਦੀ ਦੂਜੇ ਪਾਸੇ ਉਤੇ ਵੀ ਮਿਸ਼ਰਣ ਫੈਲਾਉ ਅਤੇ ਦੂਜੀ ਨੂੰ ਵੀ ਇਸੇ ਤਰ੍ਹਾਂ ਸੇਕੋ। ਤੁਹਾਡੀ ਦਾਲ ਟੋਸਟ ਤਿਆਰ ਹੈ।
Dal Toasteਦਾਲ ਪਕੌੜਾ - ਤੁਸੀਂ ਆਲੂ, ਪਿਆਜ, ਗੋਭੀ, ਪਾਲਕ ਅਤੇ ਪਨੀਰ ਆਦਿ ਦੇ ਪਕੌੜੇਂ ਜ਼ਰੂਰ ਖਾਧੇ ਹੋਣਗੇ ਪਰ ਦਾਲ ਦਾ ਪਕੌੜਾ ਤੁਸੀਂ ਸ਼ਾਇਦ ਹੀ ਕਦੇ ਖਾਧਾ ਹੋਵੇਗਾ। ਇਸ ਨੂੰ ਬਣਾਉਣਾ ਜਿਨ੍ਹਾਂ ਆਸਾਨ ਹੈ, ਖਾਣ ਵਿਚ ਇਹ ਉਨਾਂ ਹੀ ਸਵਾਦਿਸ਼ਟ ਹੈ। ਇੰਨਾ ਹੀ ਨਹੀਂ , ਇਸ ਨੂੰ ਖਾਣ ਵਾਲਾ ਵਿਅਕਤੀ ਇਹੀ ਸੋਚਦਾ ਰਹਿ ਜਾਵੇਗਾ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਬਣਾਇਆ ਹੈ।
Dal Pakodaਦਾਲ ਦੇ ਪਕੌੜੇ ਬਣਾਉਣ ਲਈ ਤੁਸੀ ਸਭ ਤੋਂ ਪਹਿਲਾਂ ਦਾਲ ਵਿਚ ਥੋੜ੍ਹਾ ਵੇਸਣ, ਕਟੇ ਹੋਏ ਪਿਆਜ, ਪਾਲਕ ਅਤੇ ਹੋਰ ਕੋਈ ਵੀ ਰਾਤ ਦੀ ਬਚੀ ਹੋਈ ਸਬਜ਼ੀ ਮਿਕਸ ਕਰੋ। ਬਾਅਦ ਵਿਚ ਤੁਸੀਂ ਇਸ ਵਿਚ ਸਵਾਦਾਨੁਸਾਰ ਲੂਣ ਅਤੇ ਲਾਲ ਮਿਰਚ ਮਿਲਾਉ। ਜੇਕਰ ਤੁਹਾਨੂੰ ਤਿੱਖਾ ਖਾਣਾ ਜ਼ਿਆਦਾ ਪਸੰਦ ਹੈ ਤਾਂ ਤੁਸੀਂ ਇਸ ਵਿਚ ਬਰੀਕ ਕਟੀ ਹੋਈ ਹਰੀ ਮਿਰਚ ਵੀ ਮਿਲਾ ਸਕਦੇ ਹੋ। ਹੁਣ ਇਸ ਦਾ ਪੇਸਟ ਤਿਆਰ ਕਰ ਲਉ। ਹੁਣ ਗੈਸ ਉੱਤੇ ਕੜਾਹੀ ਵਿਚ ਤੇਲ ਗਰਮ ਹੋਣ ਲਈ ਰੱਖ ਦਿਓ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਦਾਲ ਦੀ ਪਕੌੜੀ ਪਾਉ ਅਤੇ ਉਸ ਦੇ ਸੋਨੇ ਰੰਗੇ ਹੋਣ ਤੱਕ ਫਰਾਈ ਕਰੋ। ਇਸ ਨੂੰ ਤੁਸੀਂ ਕੈਚਪ ਜਾਂ ਚਟਨੀ ਦੇ ਨਾਲ ਸਰਵ ਕਰੋ।