
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਭਿਵੰਡੀ ਦੀ ਅਦਾਲਤ ਵਿਚ ਪੇਸ਼ ਹੋਣ ਲਈ ਮੁੰਬਈ ਪਹੁੰਚ ਕੇ ਇੱਥੋਂ ਭਿਵੰਡੀ ਲਈ ....
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਭਿਵੰਡੀ ਦੀ ਅਦਾਲਤ ਵਿਚ ਪੇਸ਼ ਹੋਣ ਲਈ ਮੁੰਬਈ ਪਹੁੰਚ ਕੇ ਇੱਥੋਂ ਭਿਵੰਡੀ ਲਈ ਰਵਾਨਾ ਹੋ ਗਏ ਹਨ। ਆਰਐਸਐਸ ਦੇ ਵਿਰੁਧ ਕਥਿਤ ਟਿੱਪਣੀਆਂ ਨੂੰ ਲੈ ਕੇ ਰਾਹੁਲ ਦੇ ਵਿਰੁਧ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਮੈਜਿਸਟ੍ਰੇਟ ਅਦਾਲਤ ਵਿਚ ਉਨ੍ਹਾਂ ਦੀ ਪੇਸ਼ੀ ਹੋਣੀ ਹੈ, ਜਿੱਥੇ ਉਨ੍ਹਾਂ ਵਿਰੁਧ ਦੋਸ਼ ਤੈਅ ਹੋ ਸਕਦਾ ਹੈ।
rahul gandhiਰਾਹੁਲ ਗਾਂਧੀ ਵਲੋਂ ਪੇਸ਼ ਭਿਵੰਡੀ ਦੇ ਫ਼ੌਜਦਾਰੀ ਵਕੀਲ ਨਾਰਾਇਣ ਅਈਅਰ ਦੇ ਅਨੁਸਾਰ ਅਦਾਲਤ 2014 ਦੇ ਮਾਮਲੇ ਵਿਚ ਕਾਂਗਰਸ ਪ੍ਰਧਾਨ ਦੇ ਵਿਰੁਧ ਦੋਸ਼ ਤੈਅ ਕਰ ਸਕਦੀ ਹੈ। ਮਾਣਹਾਨੀ ਮਾਮਲਾ ਛੇ ਮਾਰਚ 2014 ਨੂੰ ਇਕ ਚੁਣਾਵੀ ਰੈਲੀ ਵਿਚ ਰਾਹੁਲ ਗਾਂਧੀ ਦੇ ਕਥਿਤ ਬਿਆਨ ਨਾਲ ਜੁੜਿਆ ਹੈ, ਜਿਸ ਵਿਚ ਆਰਐਸਐਸ ਨੂੰ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਜੋੜਿਆ ਗਿਆ ਸੀ।
rahul gandhiਪਿਛਲੇ ਹਫ਼ਤੇ ਮੁੰਬਈ ਕਾਂਗਰਸ ਮੁਖੀ ਸੰਜੇ ਨਿਰੂਪਮ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦਿਨ ਵਿਚ ਕਰੀਬ 11 ਵਜੇ ਇੱਥੇ ਨੇੜੇ ਦੀ ਭਿਵੰਡੀ ਅਦਾਲਤ ਵਿਚ ਪੇਸ਼ ਹੋਣਗੇ। ਦੋ ਮਈ ਨੂੰ ਅਦਾਲਤ ਨੇ ਗਾਂਧੀ ਨੂੰ 12 ਜੂਨ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਆਰਐਸਐਸ ਦੇ ਇਕ ਸਥਾਨਕ ਵਰਕਰ ਰਾਜੇਸ਼ ਕੁੰਤੇ ਨੇ ਇਹ ਮਾਮਲਾ ਦਰਜ ਕਰਵਾਇਆ ਸੀ।
rahul gandhiਦਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਹੁਨਰਮੰਦਾਂ ਦੀ ਅਣਡਿੱਠਤਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਰਾਸ਼ਟਰੀ ਸਵੈਮ-ਸੇਵਕ ਸੰਘ (ਆਰਐੱਸਐੱਸ) ਦੀ ਸੁਣਦੇ ਹਨ ਅਤੇ ਕਿਸਾਨਾਂ, ਪਛੜਿਆਂ, ਕਾਮਿਆਂ, ਕਿਰਤੀਆਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
rahul gandhiਰਾਹੁਲ ਨੇ ਕਾਂਗਰਸ ਪੱਛੜੇ ਵਰਗ ਵਿਭਾਗ ਵਲੋਂ ਇਥੇ ਆਯੋਜਿਤ ਕੁਲਹਿੰਦ ਸੰਮੇਲਨ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੇ ਪੱਛੜੇ ਵਰਗ ਦੇ ਫਿਰਕੇ ਦੀ ਸਭ ਤੋਂ ਵੱਧ ਅਣਡਿੱਠਤਾ ਕੀਤੀ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿਤਾ ਗਿਆ ਹੈ। ਮਿਹਨਤ ਪੱਛੜੇ ਵਰਗ ਦਾ ਕਿਸਾਨ ਅਤੇ ਹੁਨਰਮੰਦ ਵਿਅਕਤੀ ਕਰਦਾ ਹੈ ਅਤੇ ਉਸਦੇ ਹੁਨਰ ਦਾ ਫਾਇਦਾ ਕੋਈ ਹੋਰ ਵਿਅਕਤੀ ਉਠਾ ਲੈਂਦਾ ਹੈ। ਇਹ ਭਾਜਪਾ ਸਰਕਾਰ ਦੀ ਨੀਤੀ ਦਾ ਹਿੱਸਾ ਬਣ ਚੁੱਕਾ ਹੈ।
rahul gandhiਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਚ ਕਾਮਿਆਂ ਨੂੰ ਨਕਾਰਾ ਕਰ ਦਿਤਾ ਗਿਆ ਹੈ ਅਤੇ ਉਨ੍ਹਾਂ ਦੇ ਹੁਨਰ ਅਤੇ ਕੌਸ਼ਲ ਨੂੰ ਮਹੱਤਵ ਨਹੀਂ ਦਿੱਤਾ ਗਿਆ ਹੈ। ਹੁਨਰਮੰਦਾਂ ਨੂੰ ਕਮਰੇ ਵਿਚ ਬੰਦ ਕਰ ਕੇ ਰਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਹੁਨਰ ਦਾ ਫਾਇਦਾ ਕੋਈ ਦੂਸਰਾ ਉਠਾ ਰਿਹਾ ਹੈ। ਕਿਸਾਨ ਅਤੇ ਮਜ਼ਦੂਰ ਦਿਨ ਭਰ ਮਿਹਨਤ ਕਰਦੇ ਹਨ ਅਤੇ ਫਾਇਦਾ ਉਨ੍ਹਾਂ 15-20 ਲੋਕਾਂ ਨੂੰ ਮਿਲਦਾ ਹੈ ਜੋ ਭਾਜਪਾ ਨੂੰ ਮੋਟੀ ਰਕਮ ਦਿੰਦੇ ਹਨ।