ਗੁਣਕਾਰੀ ਹੈ ਬਿੱਲ ਦਾ ਦਰੱਖਤ
Published : Jun 13, 2019, 9:36 am IST
Updated : Jun 13, 2019, 4:01 pm IST
SHARE ARTICLE
Wood Apple
Wood Apple

ਗਰਮੀਆਂ ਵਿਚ ਬੁਖ਼ਾਰ, ਮਲੇਰੀਆ, ਲੂ-ਲਗਣਾ, ਪੇਟ ਖ਼ਰਾਬ ਰਹਿਣਾ ਆਦਿ ਰੋਗ ਵਧਦੇ ਹਨ।

ਗਰਮੀਆਂ ਵਿਚ ਬੁਖ਼ਾਰ, ਮਲੇਰੀਆ, ਲੂ-ਲਗਣਾ, ਪੇਟ ਖ਼ਰਾਬ ਰਹਿਣਾ ਆਦਿ ਰੋਗ ਵਧਦੇ ਹਨ। ਤਪਦੀ ਤੇ ਕੜਕਦੀ ਧੁੱਪ ਵਿਚ ਆਪਾਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰਦੇ ਹਾਂ। ਹਰ ਬੰਦਾ ਬਿਮਾਰ ਹੋਣ ਤੋਂ ਡਰਦਾ ਹੈ, ਜੋ ਸਹੀ ਵੀ ਹੈ। ਪਿਆਸ ਮਿਟਾਉਣ ਲਈ ਆਪਾਂ ਹਮੇਸ਼ਾ ਗ਼ਲਤ ਚੀਜ਼ਾਂ ਦੀ ਹੀ ਵਰਤੋਂ ਕਰਦੇ ਹਾਂ, ਜਿਵੇਂ ਕੋਲਡ ਡਰਿੰਕ, ਕੁਲਫ਼ੀ, ਆਈਸਕ੍ਰਿਮ, ਬਰਫ਼ ਵਾਲਾ ਠੰਢਾ ਪਾਣੀ ਆਦਿ। ਇਹ ਚੀਜ਼ਾਂ ਗਲੇ ਤੋਂ ਜਦੋਂ ਉਤਰਦੀਆਂ ਹਨ ਤਾਂ ਠੰਢਾ ਠਾਰ ਤਾਂ ਮਹਿਸੂਸ ਹੁੰਦਾ ਹੈ ਪਰ ਜੋ ਨੁਕਸਾਨ ਕਰਦੀਆਂ ਹਨ, ਉਹ ਆਪਾਂ ਨਹੀਂ ਜਾਣਦੇ।

Bael Fruit TreeBael Fruit Tree

ਇਨ੍ਹਾਂ ਦੇ ਕਈ ਸ੍ਰੀਰਕ ਨੁਕਸਾਨ ਵੀ ਹੁੰਦੇ ਹਨ ਜੋ ਕਿ ਬਿਮਾਰੀਆਂ ਵਿਚ ਵਾਧਾ ਕਰਦੇ ਹਨ। ਇਨ੍ਹਾਂ ਚੀਜ਼ਾਂ ਨਾਲੋਂ ਵਧੀਆ ਹੱਲ ਕੁਦਰਤੀ ਚੀਜ਼ਾਂ ਹਨ ਜਿਵੇਂ ਲੱਸੀ, ਜੂਸ, ਸ਼ਿਕੰਜਵੀਂ ਆਦਿ। ਇਹ ਕੁਦਰਤੀ ਚੀਜ਼ਾਂ ਅਸਲ ਵਿਚ ਪੇਟ ਵਿਚ ਜਾ ਕੇ ਠੰਢ ਪਾਉਂਦੀਆਂ ਹਨ। ਅਸਲ ਵਿਚ ਸ੍ਰੀਰ ਨੂੰ ਇਹ ਠੰਢਕ ਚਾਹੀਦੀ ਹੈ ਨਾ ਕਿ ਵਿਖਾਵੇ ਵਾਲੀ। ਗਰਮੀ ਦੇ ਮੌਸਮ ਵਿਚ ਆਪਾਂ ਅੱਜ ਇਕ ਕੁਦਰਤ ਦੀ ਦੇਣ ਬਿਲ ਦੇ ਰੁੱਖ ਦੀ ਗੱਲ ਕਰਾਂਗੇ। ਗਰਮੀਆਂ ਵਿਚ ਇਸ ਦਾ ਠੰਢਾ ਮਿੱਠਾ ਜੂਸ ਸ੍ਰੀਰ ਦੀ ਗਰਮੀ ਨੂੰ ਠੱਲ੍ਹ ਪਾਉਂਦਾ ਹੈ, ਨਾਲ ਹੀ ਜਿਨ੍ਹਾਂ ਦੀ ਗਰਮੀ ਜ਼ਿਆਦਾ ਵਧੀ ਹੋਵੇ, ਵਾਰ-ਵਾਰ ਪੇਟ ਖ਼ਰਾਬ ਹੁੰਦਾ ਹੋਵੇ, ਅਜਿਹੀਆਂ ਮੁਸੀਬਤਾਂ ਵਿਚ ਲਾਭਦਾਇਕ ਹੈ।

Summer Season Summer Season

ਬਿੱਲ ਦਾ ਦਰੱਖ਼ਤ ਆਮ ਹੀ ਆਪਾਂ ਨੂੰ ਕਿਤੇ ਨਾ ਕਿਤੇ ਖੜਾ ਮਿਲ ਜਾਂਦਾ ਹੈ। ਇਹ ਦਰੱਖ਼ਤ 25-30 ਫੁੱਟ ਉੱਚਾ, 3-4 ਫੁੱਟ ਮੋਟਾ, ਫੱਲ ਬਾਹਰੋਂ ਸਖ਼ਤ ਤੇ ਅੰਦਰੋਂ ਗੂੰਦ ਵਾਂਗ ਤੇ ਬੀਜ ਯੁਕਤ ਹੁੰਦਾ ਹੈ। ਫੱਲ ਮਿੱਠਾ ਤੇ ਖਾਣ ਵਿਚ ਸੁਆਦ ਹੁੰਦਾ ਹੈ। ਆਪ ਸੱਭ ਇਸ ਦਰੱਖ਼ਤ ਤੋਂ ਲਗਭਗ ਜਾਣੂ ਹੋਵੋਗੇ। ਜਦੋਂ ਇਸ ਦਾ ਫੱਲ ਪੂਰਾ ਨਾ ਪੱਕਿਆ ਹੋਵੇ,  ਉਸ ਵੇਲੇ ਇਸ ਨੂੰ ਭੰਨ ਕੇ ਇਸ ਦਾ ਗੁੱਦਾ ਚਾਕੂ ਨਾਲ ਕੱਢ ਲਉ। ਧੁੱਪ ਵਿਚ ਸੁਕਾ ਕੇ ਰੱਖ ਲਉ। ਜਦੋਂ ਲੋੜ ਹੋਵੇ ਤਾਂ ਕੁੱਟ ਕੇ ਪਾਊਡਰ ਬਣਾ ਕੇ ਰੱਖ ਲਉ। ਪਾਊਡਰ ਜਦੋਂ ਲੋੜ ਹੋਵੇ ਉਸੇ ਸਮੇਂ ਹੀ ਬਣਾਉ ਨਹੀਂ ਤਾਂ ਇਸ ਵਿਚ ਕੀੜੇ ਪੈ ਜਾਂਦੇ ਹਨ। ਇਹ ਕਈ ਰੋਗਾਂ ਦੇ ਇਲਾਜ ਵਿਚ ਕੰਮ ਆਵੇਗਾ।

WOOD APPLEWOOD APPLE

ਆਉ ਆਪਾਂ ਪੁਰਾਤਨ ਚੀਜ਼ਾਂ ਨੂੰ ਅੱਜ ਦੀਆਂ ਬਿਮਾਰੀਆਂ ਭਰੀ ਜ਼ਿੰਦਗੀ ਵਿਚ ਸ਼ਾਮਲ ਕਰੀਏ। 
1. ਦਿਲ ਵਿਚ ਦਰਦ ਮਹਿਸੂਸ ਹੋਣ ਉਤੇ ਇਸ ਦੇ ਪੱਤਿਆਂ ਦਾ ਦੋ ਗਰਾਮ ਰਸ ਦੇਸੀ ਘਿਉ ਵਿਚ ਮਿਲਾ ਕੇ ਖਾਉ।
2. ਪੇਟ ਦਰਦ ਵਿਚ ਇਸ ਦੇ 10 ਗਰਾਮ ਪੱਤੇ, ਕਾਲੀ ਮਿਰਚ ਦੇ 7 ਨਗ, ਮਿਸ਼ਰੀ 10 ਗਰਾਮ, ਮਿਲਾ ਕੇ ਸ਼ਰਬਤ ਤਿਆਰ ਕਰੋ ਦਿਨ ਵਿਚ 3 ਵਾਰ ਲਉ, ਅਰਾਮ ਮਿਲੇਗਾ।
ਜ਼ਿਆਦਾ ਪਿਆਸ ਲਗਦੀ ਹੋਵੇ ਜਾਂ ਪੇਟ ਵਿਚ ਜਲਣ ਹੋਵੇ ਤਾਂ 20 ਗਰਾਮ ਪੱਤੇ ਅੱਧਾ ਕਿਲੋ ਪਾਣੀ ਵਿਚ 3 ਘੰਟੇ ਡੁਬੋ ਕੇ ਰੱਖੋ। ਹਰ ਤਿੰਨ ਘੰਟੇ ਬਾਅਦ ਇਹ ਪਾਣੀ 20-20 ਗਰਾਮ ਪੀਂਦੇ ਰਹੋ। ਅੰਦਰਲੀ ਗਰਮੀ ਦੂਰ ਹੋ ਕੇ ਜ਼ਿਆਦਾ ਪਿਆਸ ਲੱਗਣੋਂ ਹੱਟ ਜਾਵੇਗੀ ਜਾਂ 10 ਗਰਾਮ ਪੱਤਿਆਂ ਦਾ ਰਸ, ਕਾਲੀ ਮਿਰਚ, ਨਮਕ ਦੋਵੇਂ ਇਕ-ਇਕ ਗਰਾਮ ਮਿਲਾ ਕੇ 2 ਵਾਰ ਵਰਤੋ।

Drinking waterDrinking water

4. ਬੇਲਗਿਰੀ ਸੁੱਕਾ ਚੂਰਨ 100 ਗਰਾਮ, ਸੁੰਢ 20 ਗਰਾਮ ਪਹਿਲਾਂ ਇਨ੍ਹਾਂ ਨੂੰ ਪੀਹ ਲਉ, ਫਿਰ ਇਸ ਵਿਚ ਸ਼ੱਕਰ 50 ਗਰਾਮ, ਇਲਾਇਚੀ 20 ਗਰਾਮ ਪਾਊਡਰ ਕਰ ਕੇ ਮਿਲਾ ਲਉ। ਅੱਧਾ ਚਮਚ ਸਵੇਰੇ-ਸ਼ਾਮ ਪਾਣੀ ਨਾਲ ਲਉ। 
5. ਬੇਲਗਿਰੀ ਚੂਰਨ 10 ਗਰਾਮ, 6 ਗਰਾਮ ਸੁੰਢ, 6 ਗਰਾਮ ਗੁੜ ਮਿਲਾ ਕੇ ਦਿਨ ਵਿਚ ਤਿੰਨ ਵਾਰ ਲੱਸੀ ਨਾਲ ਵਰਤੋ ਜਾਂ ਕੱਚੇ ਬਿਲ ਨੂੰ ਅੱਗ ਵਿਚ ਭੁੰਨ ਕੇ 10 ਤੋਂ 20 ਗਜਾਮ ਸ਼ੱਕਰ, ਸ਼ਹਿਦ ਵਿਚ ਮਿਲਾ ਕੇ ਖਾਉ। ਦਸਤਾਂ ਵਿਚ ਰਾਹਤ ਮਿਲੇਗੀ। ਗਰਭਵਤੀ ਔਰਤ ਨੂੰ ਜੇਕਰ ਦਸਤ ਲੱਗ ਜਾਣ ਤਾਂ 10 ਗਰਾਮ ਬੇਲਗਿਰੀ ਚੂਰਨ ਚੌਲਾਂ ਦੇ ਪਾਣੀ ਨਾਲ ਮਿਸ਼ਰੀ ਵਿਚ ਮਿਲਾ ਕੇ 2-3 ਵਾਰ ਦਿਉ। ਆਰਾਮ ਮਿਲੇਗਾ। 

Apple MurabbaApple Murabba

6. ਬੱਚੇ ਨੂੰ ਦਸਤ ਲੱਗੇ ਹੋਣ ਤਾਂ ਥੋੜੀ ਜਹੀ ਬੇਲਗਿਰੀ ਸੌਂਫ਼ ਦੇ ਅਰਕ ਵਿਚ ਘਿਸਾ ਕੇ ਦਿਨ ਵਿਚ 3-4 ਵਾਰ ਦੇਣ ਨਾਲ ਬੱਚਾ ਬਿਲਕੁਲ ਠੀਕ ਹੋ ਜਾਵੇਗਾ। 
7. ਬਿਲ ਦਾ ਮੁਰੱਬਾ ਪੇਟ ਲਈ ਬਹੁਤ ਲਾਭਦਾਇਕ ਹੁੰਦਾ ਹੈ। 
8. ਸ਼ੂਗਰ ਦੇ ਮਰੀਜ਼ ਵੀ ਇਸ ਤੋਂ ਫਾਇਦਾ ਲੈ ਸਕਦੇ ਹਨ। ਤਾਜ਼ੇ ਨਰਮ-ਨਰਮ 10-20 ਗਰਾਮ ਪੱਤੇ ਪੀਹ ਕੇ 5-7 ਕਾਲੀ ਮਿਰਚ ਪਾਣੀ ਵਿਚ ਘੋਟ ਕੇ ਖ਼ਾਲੀ ਪੇਟ ਲਉ। ਇਸ ਦੇ ਪੱਤਿਆਂ ਦਾ ਰਸ ਵੀ ਫਾਇਦਾ ਕਰਦਾ ਹੈ ਜਾਂ ਬਿਲ ਦੇ ਪੱਤੇ ਨਿੰਮ ਦੇ ਪੱਤੇ, ਤੁਲਸੀ ਦੇ ਪੱਤੇ 5-5 ਪੀਹ ਕੇ ਖ਼ਾਲੀ ਪੇਟ ਲਉ। ਇਕ ਘੰਟਾ ਕੁੱਝ ਨਾ ਖਾਉ। ਇਹ ਨੁਸਖ਼ੇ ਸ਼ੂਗਰ ਲਈ ਲਾਭਦਾਇਕ ਹਨ। 
9 ਤਾਜ਼ੇ ਫੱਲ ਦਾ ਗੁੱਦਾ ਪੀਹ ਕੇ ਦੁਧ ਵਿਚ ਮਿਸ਼ਰੀ ਮਿਲਾ ਕੇ ਦੁਧ ਛਾਣ ਕੇ ਪੀ ਲਉ, ਪੇਸ਼ਾਬ ਰੁਕ-ਰੁਕ ਕੇ ਆਵੇ ਤਾਂ ਠੀਕ ਹੋ ਜਾਵੇਗਾ।
(ਵੈਦ ਬੀ.ਕੇ ਸਿੰਘ )

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement