
ਰੈੱਡ ਮੀਟ ਜਾਂ ਬੀਫ ਭਲੇ ਹੀ ਕੁਝ ਲੋਕਾਂ ਦੇ ਲਈ ਪਸੰਦੀਦਾ ਹੁੰਦਾ ਹੈ, ਪਰ ਇਹ ਸਿਹਤ ਤੇ ਬੁਰਾ ਪ੍ਰਭਾਵ ਪਾਉਂਦਾ ਹੈ।
ਨਵੀਂ ਦਿੱਲੀ : ਰੈੱਡ ਮੀਟ ਜਾਂ ਬੀਫ ਭਲੇ ਹੀ ਕੁਝ ਲੋਕਾਂ ਦੇ ਲਈ ਪਸੰਦੀਦਾ ਹੁੰਦਾ ਹੈ, ਪਰ ਇਹ ਸਿਹਤ ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਮੀਟ, ਪੋਲਟਰੀ, ਅੰਡੇ, ਸਮੁੰਦਰੀ ਫੂਡ, ਡੇਅਰੀ ਵਸਤਾਂ, ਬੀਨਜ਼, ਸਪੀਰੂਲੀਨਾ, ਮਟਰ ਆਦਿ ਬੀ-12 ਦੇ ਮੁੱਖ ਸਰੋਤ ਹਨ। ਖੋਜ ਵਿੱਚ ਕਿਹਾ ਗਿਆ ਹੈ ਕਿ ਕੈਲੋਸਟ੍ਰੋਲ ਪੱਧਰ ਘੱਟ ਕਰਨ ਲਈ ਰੈੱਡ ਮੀਟ ਤੇ ਸਫੈਦ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ।
red meat affects your health
ਅਮਰੀਕਨ ਜਨਰਲ ਆਫ ਕਲੀਨਿਕਲ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਰੈਡ ਮੀਟ ਤੇ ਸਫੈਦ ਮੀਟ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਕੋਲੈਸਟ੍ਰੋਲ ਵਧਦਾ ਹੈ। ਇਸ ਦੀ ਬਜਾਏ ਬਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਵਧੇਰੇ ਚੰਗਾ ਹੈ।
red meat affects your health
ਇਸ ਖੋਜ ਦੇ ਮੁਖੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਰੋਨਲਡ ਕ੍ਰਾਸ ਨੇ ਕਿਹਾ ਕਿ ਉਨ੍ਹਾਂ ਨੂੰ ਖੋਜ ਤੋਂ ਉਮੀਦ ਸੀ ਕਿ ਸਫੈਦ ਮੀਟ ਦੀ ਥਾਂ ਰੈਡ ਮੀਟ ਦਾ ਬਲੱਡ ਕੋਲੈਸਟ੍ਰੋਲ ਪੱਧਰ ‘ਤੇ ਉਲਟਾ ਪ੍ਰਭਾਵ ਮਿਲੇਗਾ ਪਰ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਬਲੱਡ ਕੋਲੈਸਟ੍ਰੋਲ ਪੱਧਰ ਵਧਾਉਣ ਵਿੱਚ ਦੋਵੇਂ ਮੀਟ ਦਾ ਅਸਰ ਇੱਕੋ ਜਿਹਾ ਰਿਹਾ। ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਬਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਬਲੱਡ ਕੋਲੈਸਟ੍ਰੋਲ ਪੱਧਰ ਲਈ ਜ਼ਿਆਦਾ ਲਾਭਕਾਰੀ ਹੈ।