ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ ਐਨਰਜੀ ਡ੍ਰਿੰਕਸ
Published : Jun 8, 2019, 1:53 pm IST
Updated : Jun 8, 2019, 1:55 pm IST
SHARE ARTICLE
Energy Drinks are Harmful for health
Energy Drinks are Harmful for health

ਇਹ ਤਰਲ ਪਦਾਰਥ ਜ਼ਿਆਦਾਤਰ ਪਿਆਸ ਬੁਝਾਉਣ ਲਈ ਬਣਾਏ ਜਾਂਦੇ ਹਨ ਪਰ ਇਹਨਾਂ ਨੂੰ ਬਣਾਉਣ ਦਾ ਤਰੀਕਾ ਸਹੀ ਨਹੀਂ ਹੁੰਦਾ।

ਦੁਨੀਆ ਭਰ ਦੇ ਖਿਡਾਰੀਆਂ ਨੂੰ ਅਕਸਰ ਨੀਲੇ, ਹਰੇ ਜਾਂ ਪੀਲੇ ਤਰਲ ਪਦਾਰਥਾਂ ਨੂੰ ਪੀਂਦੇ ਹੋਏ ਦੇਖਿਆ ਜਾਂਦਾ ਹੈ। ਇਸ ਦਾ ਸੇਵਨ ਹਾਈਡ੍ਰੇਟੇਡ ਰਹਿਣ ਲਈ ਕੀਤਾ ਜਾਂਦਾ ਹੈ। ਜ਼ਿਆਦਾਤਰ ਪ੍ਰਤੀ 100 ਗ੍ਰਾਮ ਐਨਰਜੀ ਡ੍ਰਿੰਕਸ ਵਿਚ 10-13 ਗ੍ਰਾਮ ਚੀਨੀ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਤੀ 100 ਵਿਚ ਲਗਭਗ 32-34 ਗ੍ਰਾਮ ਕੈਫਿਨ ਹੁੰਦਾ ਹੈ। ਇਹ ਤਰਲ ਪਦਾਰਥ ਜ਼ਿਆਦਾਤਰ ਪਿਆਸ ਬੁਝਾਉਣ ਲਈ ਬਣਾਏ ਜਾਂਦੇ ਹਨ ਪਰ ਇਹਨਾਂ ਨੂੰ ਬਣਾਉਣ ਦਾ ਤਰੀਕਾ ਸਹੀ ਨਹੀਂ ਹੁੰਦਾ।

Energy DrinksEnergy Drinks

ਐਨਰਜੀ ਡ੍ਰਿੰਕਸ ਦੇ ਨੁਕਸਾਨ
ਹਾਈ ਬਲੱਡ ਪ੍ਰੈਸ਼ਰ
: ਇਹਨਾਂ ਤਰਲ ਪਦਾਰਥਾਂ ਨੂੰ ਬਣਾਉਣ ਲਈ ਚੀਨੀ ਅਤੇ ਕੈਫਿਨ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਜ਼ਿਆਦਾ ਚੀਨੀ ਵਜ਼ਨ ਵਧਾਉਣ ਅਤੇ ਬਲੱਡ ਪ੍ਰੈਸ਼ਰ ਵਿਚ ਵਾਧੇ ਦਾ ਕਰਨ ਬਣੀ ਹੈ ਅਤੇ ਇਸੇ ਤਰ੍ਹਾਂ ਕੈਫਿਨ ਵੀ ਅਸਾਧਾਰਣ ਰੂਪ ਵਿਚ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦਾ ਹੈ।

Blood PressureBlood Pressure

ਬਲੱਡ ਸ਼ੂਗਰ: ਇਹਨਾਂ ਡ੍ਰਿੰਕਸ ਵਿਚ ਜ਼ਿਆਦਾ ਸ਼ੂਗਰ ਹੋਣ ਦੇ ਕਾਰਨ ਬਲੱਡ ਸ਼ੂਗਰ ਦੇ ਅਸੰਤੁਲਨ ਦੀ ਸੰਭਾਵਨਾ ਹੁੰਦੀ ਹੈ, ਜਿਸ ਨਾਲ ਤੁਹਾਨੂੰ ਦੋ ਤਰਾਂ ਦੀ ਸ਼ੂਗਰ ਹੋ ਸਕਦੀ ਹੈ।
ਨੀਂਦ ਘੱਟ ਆਉਣਾ: ਕੈਫਿਨ ਅਕਸਰ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਦਿਨ ਵਿਚ ਐਨਰਜੀ ਡ੍ਰਿੰਕਸ ਦਾ ਹੈਵੀ ਡੋਜ਼ ਲਿਆ ਜਾਵੇ ਤਾਂ ਅਸਾਨੀ ਨਾਲ ਨੀਂਦ ਨਹੀਂ ਆਵੇਗੀ। ਕੈਫਿਨ ਨੀਂਦ ਨਾ ਆਉਣ ਅਤੇ ਘਬਰਾਹਟ ਦਾ ਕਾਰਨ ਬਣ ਸਕਦਾ ਹੈ। ਅਮਰੀਕੀ ਫੌਜ ਵੱਲੋਂ ਕੀਤੇ ਗਏ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇਕ ਦਿਨ ਵਿਚ ਤਿੰਨ ਐਨਰਜੀ ਡ੍ਰਿੰਕਸ ਪੀਣ ਨਾਲ ਔਸਤਨ ਚਾਰ ਘੰਟੇ ਜਾਂ ਉਸ ਤੋਂ ਘੱਟ ਸਮੇਂ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ।

InsomniaInsomnia

ਪੇਟ ਦੀ ਸਮੱਸਿਆ: ਇਹਨਾਂ ਤਰਲ ਪਦਾਰਥਾਂ ਵਿਚ ਜ਼ਿਆਦਾ ਚੀਨੀ ਹੋਣ ਦੇ ਚਲਦਿਆਂ ਪੇਟ ਵਿਚ ਜਲਣ ਅਤੇ ਦਰਦ ਆਦਿ ਦੀ ਸਮੱਸਿਆ ਵੀ ਹੋ ਸਕਦੀ ਹੈ।
ਕੈਲਸ਼ੀਅਮ ਦੀ ਕਮੀ: ਕੈਫਿਨ ਵਾਲੇ ਤਰਲ ਪਦਾਰਥਾਂ ਨੂੰ ਹੱਡੀਆਂ ਅਤੇ ਕੈਲਸ਼ੀਅਮ ਲਈ ਵੀ ਨੁਕਸਾਨਦਾਇਕ ਦੱਸਿਆ ਗਿਆ ਹੈ। ਇਸ ਨਾਲ ਹੱਡੀਆਂ ਦੀ ਸੱਟ ਅਤੇ ਫਰੈਕਚਰ ਦਾ ਖਤਰਾ ਵੱਧ ਜਾਂਦਾ ਹੈ। ਐਨਰਜੀ ਡ੍ਰਿੰਕਸ ਦੀ ਜ਼ਿਆਦਾ ਵਰਤੋਂ ਨਾਲ ਦੰਦਾਂ ‘ਤੇ ਵੀ ਬੁਰਾ ਅਸਰ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement