ਘਰ 'ਚ ਬਣਾਓ ਅਤੇ ਸਭ ਨੂੰ ਖਿਲਾਓ ਕੈਰੇਮਲ ਕੈਡੀ
Published : Oct 13, 2019, 4:04 pm IST
Updated : Oct 13, 2019, 4:04 pm IST
SHARE ARTICLE
caramel caddy
caramel caddy

ਕਰੀਮ ਅਤੇ ਚੀਨੀ ਨਾਲ ਬਣੀ ਕੈਰੇਮਲ ਕੈਂਡੀ ਜਿੰਨੀ ਸੋਹਣੀ ਦਿਸਦੀ ਹੈ, ਓਨੀ ਹੀ ਸਵਾਦ ਵਿਚ ਵੀ ਲੱਗਦੀ ਹੈ। ਇਸ ਨੂੰ ਅਸੀ ਕਿਸੇ ਤਿਉਹਾਰ,...

ਕਰੀਮ ਅਤੇ ਚੀਨੀ ਨਾਲ ਬਣੀ ਕੈਰੇਮਲ ਕੈਂਡੀ ਜਿੰਨੀ ਸੋਹਣੀ ਦਿਸਦੀ ਹੈ, ਓਨੀ ਹੀ ਸਵਾਦ ਵਿਚ ਵੀ ਲੱਗਦੀ ਹੈ। ਇਸ ਨੂੰ ਅਸੀ ਕਿਸੇ ਤਿਉਹਾਰ, ਜਨਮਦਿਨ ਜਾਂ ਵੇਲੇਂਟਾਇਨ ਡੇ ਦੀ ਗਿਫਟ ਲਈ ਵੀ ਬਣਾ ਸਕਦੇ ਹਾਂ। 
ਜ਼ਰੂਰੀ ਸਮੱਗਰੀ - ਕਰੀਮ -  1 ਕਪ, ਬਰਾਉਨ ਸ਼ੂਗਰ - ਅੱਧਾ ਕਪ (100 ਗਰਾਮ), ਚੀਨੀ ਪਾਊਡਰ - ਅੱਧਾ ਕਪ (100 ਗਰਾਮ), ਮਿਲਕ ਪਾਊਡਰ - 1/4 ਕਪ (30 ਗਰਾਮ), ਸ਼ਹਿਦ - 1/4 ਕਪ (70 ਗਰਾਮ), ਮੱਖਣ - 2 ਵੱਡੇ ਚਮਚ, ਵਨੀਲਾ ਏਸੇਂਸ - 1 ਛੋਟੀ ਚਮਚ

 Caramel Candies Caramel Candies

ਢੰਗ - ਕਿਸੇ ਮੋਟੇ ਤਲੇ ਦੇ ਬਰਤਨ ਵਿਚ ਕਰੀਮ ਪਾ ਲਓ, ਬਰਾਉਨ ਸੁਗਰ ਅਤੇ ਚੀਨੀ ਪਾਊਡਰ ਵੀ ਪਾ ਦਿਓ, ਮਿਲਕ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ ਅਤੇ ਮੀਡੀਅਮ ਅੱਗ ਉੱਤੇ ਲਗਾਤਾਰ ਚਲਾਉਂਦੇ ਹੋਏ ਪਕਾਓ, ਸ਼ਹਿਦ ਵੀ ਪਾ ਕੇ ਮਿਲਾ ਦਿਓ, ਮਿਸ਼ਰਣ ਨੂੰ ਜਮਣ ਵਾਲੀ ਕਨਸਿਸਟੇਂਸੀ ਤੱਕ ਪਕਾ ਲਵੋ, ਮਿਸ਼ਰਣ ਵਿਚ ਝੱਗ ਆਉਣ ਲੱਗਦੀ ਹੈ ਅਤੇ ਮਿਸ਼ਰਣ ਗਾੜਾ ਦਿਸਣ ਲੱਗਦਾ ਹੈ, ਪਲੇਟ ਉੱਤੇ ਇਕ ਬੂੰਦ ਸੁਟ ਕੇ ਵੇਖਿਆ ਜਾ ਸਕਦਾ ਹੈ ਕਿ ਮਿਸ਼ਰਣ ਜੰਮ ਜਾਵੇਗਾ ਜਾਂ ਨਹੀਂ। ਗੈਸ ਬੰਦ ਕਰ ਦਿਓ, ਮਿਸ਼ਰਣ ਵਿਚ ਮੱਖਣ ਪਾ ਕੇ ਮਿਲਾ ਦਿਓ, ਵਨੀਲਾ ਏਸੇਂਸ ਵੀ ਪਾ ਕੇ ਮਿਲਾ ਦਿਓ।

 Caramel Candies Caramel Candies

ਕੈਂਡੀ ਨੂੰ ਜਮਾਉਣ ਲਈ ਟ੍ਰੇ ਤਿਆਰ ਕਰ ਲਵੋ। 8*8 ਇੰਚ ਦੀ ਟ੍ਰੇ ਵਿਚ ਰੋਟੀ ਰੈਪ ਕਰਣ ਵਾਲੀ ਫੋਇਲ ਵਿਛਾ ਲਵੋ ਅਤੇ ਉਸ ਵਿਚ ਓਲਿਵ ਤੇਲ, ਮੱਖਣ ਜਾਂ ਘਿਓ ਪਾ ਕੇ ਫੋਇਲ ਨੂੰ ਚਿਕਣਾ ਕਰ ਲਓ। ਮਿਸ਼ਰਣ ਨੂੰ ਚੀਕਣੀ ਕੀਤੀ ਗਈ ਫਾਇਲ ਉੱਤੇ ਪਾਓ ਅਤੇ ਇਕ ਵਰਗਾ ਫੈਲਾ ਦਿਓ ਅਤੇ ਕੈਂਡੀ ਨੂੰ ਜਮਣ ਲਈ ਰੱਖ ਦਿਓ। 2 - 3 ਘੰਟੇ ਵਿਚ ਕੈਂਡੀ ਜੰਮ ਕੇ ਤਿਆਰ ਹੋ ਗਈ ਹੈ। ਫੋਇਲ ਨੂੰ ਜੰਮੇ ਹੋਏ ਮਿਸ਼ਰਣ ਸਹਿਤ ਟ੍ਰੇ ਤੋਂ ਕੱਢ ਕੇ ਬੋਰਡ ਉੱਤੇ ਰੱਖ ਲਵੋ, ਸਕੇਲ ਅਤੇ ਪਿੱਜਾ ਕਟਰ ਜਾਂ ਚਾਕੂ ਦੀ ਸਹਾਇਤਾ ਨਾਲ ਇਕ ਇੰਚ ਦੇ ਸਟਰੇਪਸ ਕੱਟ ਕੇ ਤਿਆਰ ਕਰ ਲਵੋ, ਹੁਣ ਦੂਜੇ ਪਾਸੇ ਤੋਂ 1/2 ਇੰਚ ਚੋੜਾਈ ਵਿਚ ਕੱਟ ਕੇ ਕੇਂਡੀ ਨੂੰ ਵੱਖ ਕਰ ਕੇ ਪਲੇਟ ਵਿਚ ਰੱਖ ਲਵੋ।

 Caramel Candies Caramel Candies

ਇਕ ਇੰਚ ਲੰਬੀ ਅਤੇ 1/2 ਇੰਚ ਚੌੜੀ ਕੈਂਡੀ ਬਣ ਕੇ ਤਿਆਰ ਹੈ। ਇਸ ਨੂੰ ਅਸੀ ਆਪਣੇ ਮਨਚਾਹੇ ਸਾਈਜ ਵਿਚ ਵੀ ਕੱਟ ਸੱਕਦੇ ਹਾਂ। ਰੈਪਿੰਗ ਸ਼ੀਟ ਤੋਂ ਓਨੇ ਵੱਡੇ ਟੁਕੜੇ ਕੱਟ ਕੇ ਤਿਆਰ ਕਰ ਲਵੋ ਜਿਸ ਵਿਚ ਕੈਂਡੀ ਆਸਾਨੀ ਨਾਲ ਰੈਪ ਕੀਤੀ ਜਾ ਸਕੇ।

 Caramel Candies Caramel Candies

ਕੈਂਡੀ ਨੂੰ ਸ਼ੀਟ ਦੇ ਟੁਕੜੇ ਦੇ ਉੱਤੇ ਰੱਖ ਕੇ ਉਸ ਨੂੰ ਪੈਕ ਕਰ ਦਿਓ। ਸਾਰੀ ਪੈਕ ਕਰ ਕੇ ਤਿਆਰ ਕਰ ਲਵੋ। ਬਹੁਤ ਚੰਗੀ ਕੈਰੇਮਲ ਕੈਂਡੀ ਬਣ ਕੇ ਤਿਆਰ ਹਨ। ਕੈਂਡੀ ਨੂੰ ਕਿਸੇ ਡਿੱਬੇ ਵਿਚ ਭਰ ਕੇ ਫਰਿੱਜ ਵਿਚ ਰੱਖ ਲਵੋ,ਅਤੇ ਜਦੋਂ ਵੀ ਤੁਹਾਡਾ ਮਨ ਹੋਵੇ ਕੈਂਡੀ ਖਾਓ ਅਤੇ ਖਿਲਾਓ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement