ਖ਼ਬਰਾਂ |

ਤਾਜ਼ਾ |

ਘਰ ਦੀ ਰਸੋਈ ਵਿਚ : ਪਨੀਰ ਕੁਲਚਾ
Published : Sep 20, 2019, 12:33 pm IST
Updated : Sep 20, 2019, 12:33 pm IST
SHARE ARTICLE
paneer kulcha recipe
paneer kulcha recipe

ਮੈਦਾ 2 ਕਪ, ਲੂਣ 1/2 (ਅੱਧਾ) ਛੋਟਾ ਚੱਮਚ, ਦਹੀ 1 ਛੋਟਾ ਚੱਮਚ, ਸੋਡਾ ਬਾਈਕਾਰਬੋਨੇਟ / ਮਿੱਠਾ ਸੋਡਾ/ ਖਾਣ ਦਾ ਸੋਡਾ 1/2 (ਇਕ ਚੌਥਾਈ ਹਿੱਸਾ ਛੋਟਾ ਚੱਮਚ), ਖੰਡ 1...

ਸਮੱਗਰੀ ਪਨੀਰ ਕੁਲਚਾ : ਮੈਦਾ 2 ਕਪ, ਲੂਣ 1/2 (ਅੱਧਾ) ਛੋਟਾ ਚੱਮਚ, ਦਹੀ 1 ਛੋਟਾ ਚੱਮਚ, ਸੋਡਾ ਬਾਈਕਾਰਬੋਨੇਟ / ਮਿੱਠਾ ਸੋਡਾ/ ਖਾਣ ਦਾ ਸੋਡਾ 1/2 (ਇਕ ਚੌਥਾਈ ਹਿੱਸਾ ਛੋਟਾ ਚੱਮਚ), ਖੰਡ 1 ਛੋਟਾ ਚੱਮਚ, ਦੁੱਧ 1/2 (ਅੱਧਾ) ਕਪ

Paneer KulchaPaneer Kulcha

ਸਟਫਿੰਗ : ਪਨੀਰ ਘਸਿਆ ਹੁਆ 200 ਗ੍ਰਾਮ, ਲੂਣ ਸਵਾਦ ਮੁਤਾਬਕ, ਲਾਲ ਮਿਰਚ ਪਾਊਡਰ 1 ਛੋਟਾ ਚੱਮਚ, ਚਾਟ ਮਸਾਲਾ 1/2 (ਅੱਧਾ) ਛੋਟਾ ਚੱਮਚ।

Paneer KulchaPaneer Kulcha

ਢੰਗ : ਮੈਦੇ ਨੂੰ ਇਕ ਬਾਉਲ ਵਿਚ ਲਵੋ, ਉਸ ਵਿਚ ਲੂਣ, ਦਹੀ, ਖਾਣ ਦਾ ਸੋਡਾ, ਖੰਡ ਅਤੇ ਦੁੱਧ ਪਾ ਕੇ ਨਰਮ ਆਟਾ ਗੁੰਨ ਲਵੋ। ਭਿਜੇ ਕਪੜੇ ਨਾਲ ਢੱਕ ਕੇ ਇਕ ਘੰਟੇ ਲਈ ਰੱਖੋ। ਓਵਨ ਨੂੰ ਜਿਨ੍ਹਾਂ ਗਰਮ ਹੋ ਸਕੇ ਗਰਮ ਕਰੋ। ਲੋਈ ਦੇ ਪੇੜੇ ਬਣਾ ਕੇ ਪੰਜ ਮਿੰਟ ਤੱਕ ਰਹਿਣ ਦਿਓ। ਇਕ ਬਾਉਲ ਵਿਚ ਪਨੀਰ, ਲੂਣ, ਅੱਧਾ ਛੋਟਾ ਚੱਮਚ ਲਾਲ ਮਿਰਚ ਪਾਊਡਰ ਅਤੇ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਲੋਈ ਦੇ ਹਰ ਪੇੜੇ ਨੂੰ ਵੇਲ ਕੇ ਛੋਟੀ ਪੂਰੀ ਬਣਾ ਲਵੋ, ਵਿੱਚ ਵਿੱਚ ਥੋੜ੍ਹਾ ਪਨੀਰ ਦਾ ਘੋਲ ਰੱਖੋ ਅਤੇ ਕਿਨਾਰਿਆਂ ਤੋਂ ਬੰਦ ਕਰ ਕੇ ਗੋਲ ਗੇਂਦ ਬਣਾ ਲਵੋ। 

Paneer KulchaPaneer Kulcha

ਇਸ ਭਰੇ ਹੋਏ ਗੇਂਦਾਂ ਨੂੰ ਪੰਜ ਮਿੰਟ ਤੱਕ ਰੱਖੋ। ਫਿਰ ਹਰ ਗੇਂਦ ਨੂੰ ਵੇਲ ਕੇ ਛੇ ਇੰਚ ਦਾ ਕੁਲਚਾ ਬਣਾ ਲਵੋ, ਕੁਲਚਿਆਂ ਨੂੰ ਬੇਕਿੰਗ ਟ੍ਰੇ ਉਤੇ ਰੱਖੋ, ਸਾਰਿਆਂ 'ਤੇ ਭਿੱਜੇ ਹੱਥ ਫਿਰਾਓ ਅਤੇ ਥੋੜ੍ਹੀ ਲਾਲ ਮਿਰਚ ਪਾਊਡਰ ਛਿੜਕੋ। ਗਰਮ ਓਵਨ ਵਿਚ ਪੰਜ ਤੋਂ ਸੱਤ ਮਿੰਟ ਤੱਕ ਬੇਕ ਹੋਣ ਦਿਓ। ਹਰ ਕੁਲਚੇ ਉਤੇ ਥੋੜ੍ਹਾ ਮੱਖਣ ਲਗਾਓ ਅਤੇ ਗਰਮਾ-ਗਰਮ ਪਰੋਸੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement