Food Recipes: ਘਰ ਦੀ ਰਸੋਈ ਵਿਚ ਬਣਾਉ ਅਦਰਕ ਦੀ ਕੜ੍ਹੀ
Published : Feb 14, 2025, 7:39 am IST
Updated : Feb 14, 2025, 7:39 am IST
SHARE ARTICLE
Make ginger curry at home Food Recipes
Make ginger curry at home Food Recipes

Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ

ਸਮੱਗਰੀ: 25 ਗ੍ਰਾਮ ਅਦਰਕ, ਲੱਸਣ ਦੇ 6 ਟੁਕੜੇ, ਇਕ ਚਮਚ ਜੀਰਾ, 4 ਛੋਟੇ ਟਮਾਟਰ, ਇਕ ਮੁੱਠੀ ਕਟਿਆ ਹੋਇਆ ਧਨੀਆ, ਕੁੱਝ ਪੁਦੀਨੇ ਦੇ ਪੱਤੇ, 2 ਹਰੀਆਂ ਮਿਰਚਾਂ, ਅੱਧਾ ਚਮਚ ਹਲਦੀ, 2 ਚਮਚ ਦੁੱਧ। ਨਮਕ ਅਤੇ ਮਿਰਚ ਪਾਊਡਰ ਸੁਆਦ ਅਨੁਸਾਰ। 

ਵਿਧੀ: ਅਦਰਕ ਅਤੇ ਲੱਸਣ ਨੂੰ ਪੀਹ ਕੇ ਪੇਸਟ ਬਣਾ ਲਉ। ਪੁਦੀਨਾ ਅਤੇ ਮਿਰਚਾਂ ਨੂੰ ਵਖਰਾ ਪੀਹ ਲਵੋ। 2 ਚਮਚ ਘਿਉ ਗਰਮ ਕਰ ਲਉ ਅਤੇ ਜੀਰੇ ਨੂੰ ਇਸ ’ਚ ਪਾ ਦਿਉ। ਜਦੋਂ ਇਨ੍ਹਾਂ ਵਿਚੋਂ ਤਿੜਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇ ਤਾਂ ਇਸ ’ਚ ਅਦਰਕ ਦਾ ਪੇਸਟ ਪਾ ਦਿਉ ਅਤੇ ਰੰਗ ਬਦਲਣ ਤਕ ਭੁੰਨੋ।

ਇਸ ’ਚ ਮਸਾਲੇ ਪਾਉ ਅਤੇ ਕੁੱਝ ਦੇਰ ਤਕ ਪਕਾਉ। ਇਸ ਤੋਂ ਬਾਅਦ ਇਸ ਵਿਚ ਟਮਾਟਰ ਅਤੇ ਮਿਰਚ ਦਾ ਪੇਸਟ ਪਾਉ ਅਤੇ ਉਦੋਂ ਤਕ ਪਕਾਉ ਜਦੋਂ ਤਕ ਟਮਾਟਰ ਨਰਮ ਨਹੀਂ ਹੋ ਜਾਂਦੇ। ਇਨ੍ਹਾਂ ਨੂੰ ਲੱਕੜ ਦੇ ਚਮਚੇ ਨਾਲ ਪੀਹ ਕੇ ਪੇਸਟ ਬਣਾ ਲਵੋ, ਫਿਰ ਇਸ ’ਚ 1 ਕੱਪ ਪਾਣੀ ਪਾ ਕੇ ਹੌਲੀ ਹੌਲੀ ਹਿਲਾ ਕੇ ਉਬਾਲਾ ਦਿਵਾ ਲਵੋ। ਅੱਗ ਘੱਟ ਕਰ ਕੇ 5 ਮਿੰਟਾਂ ਤਕ ਹੌਲੀ ਹੌਲੀ ਗੇੜਾ ਦਿਉ। ਇਸ ’ਚ ਗਰਮ ਦੁੱਧ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਦਿਉ। ਫਿਰ ਇਸ ਨੂੰ ਅੱਗ ਤੋਂ ਉਤਾਰ ਕੇ ਧਨੀਏ ਦੇ ਪੱਤੇ ਛਿੜਕ ਕੇ ਪਰੋਸੋ। ਤੁਹਾਡੀ ਅਦਰਕ ਦੀ ਕੜ੍ਹੀ ਬਣ ਕੇ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement