
Health News: ਸ਼ਕਰਕੰਦੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਹ ਲੀਵਰ ਨੂੰ ਸਾਫ਼ ਕਰਨ ਵਿਚ ਵੀ ਮਦਦ ਕਰਦਾ ਹੈ।
Sweet potato is very beneficial for heart patients Health News: ਸੰਤਰੀ ਤੋਂ ਗੁਲਾਬੀ ਰੰਗ ਦੇ, ਸ਼ਕਰਕੰਦੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਹ ਅੱਖਾਂ, ਫੇਫੜਿਆਂ, ਦਿਮਾਗ, ਇਮਿਊਨਟੀ ਸਿਸਟਮ ਅਤੇ ਅੰਤੜੀਆਂ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਸ਼ਕਰਕੰਦੀ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ ਪਰ ਇਸ ਨੂੰ ਭੁੰਨ ਕੇ ਜਾਂ ਉਬਾਲ ਕੇ ਸਲਾਦ ਬਣਾ ਕੇ ਇਸ ਦਾ ਸਵਾਦ ਹੋਰ ਵੀ ਸਵਾਦਿਸ਼ਟ ਹੁੰਦਾ ਹੈ। ਇਸ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਕਾਰਨ ਡਾਕਟਰ ਵੀ ਇਸ ਨੂੰ ਨਿਯਮਿਤ ਰੂਪ ਨਾਲ ਖਾਣ ਦੀ ਸਲਾਹ ਦਿੰਦੇ ਹਨ।
ਸ਼ਕਰਕੰਦੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਹ ਲੀਵਰ ਨੂੰ ਸਾਫ਼ ਕਰਨ ਵਿਚ ਵੀ ਮਦਦ ਕਰਦਾ ਹੈ। ਸ਼ਕਰਕੰਦੀ ਜ਼ਹਿਰੀਲੇ ਤੱਤਾਂ ਨਾਲ ਭਰੇ ਜਿਗਰ ਨੂੰ ਸ਼ਾਂਤ ਕਰਨ ਅਤੇ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਆਲੂਆਂ ਦੇ ਮੁਕਾਬਲੇ ਸ਼ਕਰਕੰਦੀ ’ਚ ਜ਼ਿਆਦਾ ਫ਼ਾਈਬਰ ਅਤੇ ਘੱਟ ਕੈਲੋਰੀ ਮਿਲ ਜਾਂਦੀ ਹੈ, ਜੋ ਪਾਚਨਤੰਤਰ ਨੂੰ ਸੁਧਾਰਦਾ ਹੈ। ਇਹ ਹੱਡੀਆਂ ਨੂੰ ਜੀਵਨ ਦਿੰਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਸ਼ਕਰਕੰਦੀ ਵਿਚ ਮੌਜੂਦ ਵਿਟਾਮਿਨ ਏ ਅੱਖਾਂ ਅਤੇ ਚਮੜੀ ਦੇ ਨਾਲ-ਨਾਲ ਇਮਿਊਨਟੀ ਸਿਸਟਮ ਨੂੰ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਿਹਤਮੰਦ ਦੰਦਾਂ, ਪਿੰਜਰ ਦੇ ਟਿਸ਼ੂ, ਨਰਮ ਟਿਸ਼ੂ, ਬਲਗਮ ਝਿੱਲੀ ਦੇ ਨਿਰਮਾਣ ਦੇ ਨਾਲ-ਨਾਲ, ਸ਼ਕਰਕੰਦੀ ਗਰਭ ਅਵਸਥਾ ਅਤੇ ਦੁੱਧ ਚੁੰਘਾਉਣ ਦੌਰਾਨ ਵੀ ਕਈ ਤਰੀਕਿਆਂ ਨਾਲ ਲਾਭਕਾਰੀ ਹੈ।
ਸ਼ਕਰਕੰਦੀ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਬਹੁਤ ਹੀ ਪੌਸ਼ਟਿਕ ਭੋਜਨ ਵਿਕਲਪ ਹੈ। ਇਹ ਹਾਰਮੋਨਲ ਸਿਹਤ ਨੂੰ ਵੀ ਸੁਧਾਰਦਾ ਹੈ। ਇਹ ਮੇਨੋਪੌਜ਼ ਦੇ ਲੱਛਣਾਂ ਜਿਵੇਂ ਕਿ ਗਰਮ ਫਲੈਸ਼, ਖ਼ੁਸ਼ਕੀ, ਭਾਰ ਵਧਣਾ ਆਦਿ ਤੋਂ ਰਾਹਤ ਪ੍ਰਦਾਨ ਕਰਦਾ ਹੈ। ਬੀਟਾ ਕੈਰੋਟੀਨ ਸੋਜ ਨਾਲ ਲੜਨ ਦੇ ਸਮਰੱਥ ਹੈ। ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਇਮਿਊਨਿਟੀ ਵਧਾਉਣ ’ਚ ਸਿੱਧੇ ਤੌਰ ’ਤੇ ਮਦਦਗਾਰ ਹੁੰਦਾ ਹੈ। ਲਾਲ ਖ਼ੂਨ ਦੇ ਸੈੱਲਾਂ ਵਿਚ ਆਕਸੀਜਨ ਪਹੁੰਚਾਉਣ ਲਈ ਆਇਰਨ ਦੀ ਲੋੜ ਹੁੰਦੀ ਹੈ। ਸ਼ਕਰਕੰਦੀ ਨੂੰ ਵੀ ਆਇਰਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ।