ਫ਼ਾਇਦਾ ਹੀ ਨਹੀਂ, ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦੈ ਹਲਦੀ ਵਾਲਾ ਦੁੱਧ
Published : May 14, 2018, 11:55 am IST
Updated : May 14, 2018, 11:55 am IST
SHARE ARTICLE
Turmeric
Turmeric

ਹਲਦੀ ਦੇ ਗੁਣ ਸਾਡੇ ਸਰੀਰ ਲਈ ਕਾਫ਼ੀ ਫ਼ਾਇਦਮੰਦ ਮੰਨਿਆ ਜਾਂਦਾ ਹੈ। ਚਾਹੇ ਸਰੀਰ 'ਚ ਦਰਦ ਹੋਵੇ ਜਾਂ ਫਿਰ ਸੱਟ ਲਗੀ ਹੋਵੇ,  ਹਲਦੀ ਦਾ ਦੁੱਧ ਪੀਣ ਦੀ ਸਲਾਹ...

ਹਲਦੀ ਦੇ ਗੁਣ ਸਾਡੇ ਸਰੀਰ ਲਈ ਕਾਫ਼ੀ ਫ਼ਾਇਦਮੰਦ ਮੰਨਿਆ ਜਾਂਦਾ ਹੈ। ਚਾਹੇ ਸਰੀਰ 'ਚ ਦਰਦ ਹੋਵੇ ਜਾਂ ਫਿਰ ਸੱਟ ਲਗੀ ਹੋਵੇ,  ਹਲਦੀ ਦਾ ਦੁੱਧ ਪੀਣ ਦੀ ਸਲਾਹ ਦਿਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਤੋਂ ਤੁਹਾਡਾ ਜ਼ਖ਼ਮ ਭਰ ਜਾਂਦਾ ਹੈ ਪਰ ਜੇਕਰ ਤੁਸੀਂ ਸੋਚਦੇ ਹੋ ਕਿ ਹਲਦੀ ਦਾ ਦੁੱਧ ਸਿਰਫ਼ ਤੁਹਾਡੇ ਸਰੀਰ ਨੂੰ ਫ਼ਾਇਦਾ ਹੀ ਪਹੁੰਚਾਉਂਦਾ ਹੈ ਤਾਂ ਤੁਸੀਂ ਗਲਤ ਸੋਚ ਰਹੇ ਹੋ। ਇਸ ਨਾਲ ਕਦੇ - ਕਦੇ ਤੁਹਾਨੂੰ ਨੁਕਸਾਨ ਵੀ ਚੁੱਕਣਾ ਪੈ ਸਕਦਾ ਹੈ। ਹਲਦੀ ਦਾ ਦੁੱਧ ਤੁਹਾਡੇ ਖ਼ੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਖ਼ੂਨ ਸਬੰਧੀ ਕੋਈ ਸਮਸਿਆ ਹੈ ਤਾਂ ਤੁਸੀਂ ਇਸ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ। 

TurmericTurmeric

ਹਲਦੀ ਦੇ ਦੁੱਧ ਦਾ ਸੇਵਨ ਕਰਦੇ ਸਮੇਂ ਇਕ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਇਸ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰੋ। ਜੇਕਰ ਤੁਸੀਂ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਦੇ ਹੋ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ, ਉਨ੍ਹਾਂ ਨੂੰ ਵੀ ਹਲਦੀ ਵਾਲਾ ਦੁੱਧ ਤੋਂ ਬਚਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਲਿਵਰ ਸਬੰਧੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਹਲਦੀ ਦੇ ਦੁੱਧ ਤੋਂ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਲੀਵਰ 'ਤੇ ਜ਼ੋਰ ਪਾ ਸਕਦਾ ਹੈ। ਉਥੇ ਹੀ ਗੈਸ ਅਤੇ ਐਸਿਡਿਟੀ ਹੋਣ 'ਤੇ ਭੁੱਲ ਕੇ ਵੀ ਇਸ ਦਾ ਸੇਵਨ ਨਾ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement