
3 ਸ਼ੱਕਰਕੰਦ ਉੱਬਲੀ, ਛਿਲੇ ਅਤੇ ਮਸਲੇ ਹੋਏ, ਪਿਆਜ਼ ਪਾਊਡਰ 1 ਛੋਟਾ ਚੱਮਚ, ਪਾਰਮੇਜ਼ਾਨ ਚੀਜ਼ ਪਾਊਡਰ 2 ਵੱਡੇ ਚੱਮਚ, ਜਾਇਫਲ ਦਾ ਪਾਊਡਰ 1 ਚੁਟਕੀ,...
ਸਮੱਗਰੀ ਸਵੀਟ ਪੋਟੈਟੋ ਸਨੈਕ ਨਿਆਕੀ : 3 ਸ਼ੱਕਰਕੰਦ ਉੱਬਲੀ, ਛਿਲੇ ਅਤੇ ਮਸਲੇ ਹੋਏ, ਪਿਆਜ਼ ਪਾਊਡਰ 1 ਛੋਟਾ ਚੱਮਚ, ਪਾਰਮੇਜ਼ਾਨ ਚੀਜ਼ ਪਾਊਡਰ 2 ਵੱਡੇ ਚੱਮਚ, ਜਾਇਫਲ ਦਾ ਪਾਊਡਰ 1 ਚੁਟਕੀ, ਅੰਡੇ ਦੀ ਜਰਦੀ 1, ਲੂਣ ਸਵਾਦ ਅਨੁਸਾਰ, ਕੁਟੀ ਹੋਈ ਕਾਲੀ ਮਿਰਚ 3/4 ਛੋਟਾ ਚੱਮਚ, ਮੈਦਾ 1/2 ਕਪ, ਤੇਲ ਤਲਣ ਲਈ, ਲੱਸਣ ਪਾਊਡਰ 1 ਛੋਟਾ ਚੱਮਚ, ਪੈਪਰਿਕਾ 1/2 (ਅੱਧਾ) ਛੋਟਾ ਚੱਮਚ, ਲੂਣ ਸਵਾਦ ਅਨੁਸਾਰ, ਪਾਰਮੇਜ਼ਾਨ ਚੀਜ਼ ਪਾਊਡਰ 3 ਵੱਡੇ ਚੱਮਚ।
Sweet Potato Gnocchi
ਢੰਗ : ਇਕ ਬਾਉਲ ਵਿਚ ਆਲੂ, ਪਾਰਮੇਜ਼ਾਨ ਚੀਜ਼ ਪਾਊਡਰ, ਜਾਇਫਲ ਪਾਊਡਰ, ਅੰਡੇ ਦੀ ਜਰਦੀ, ਲੂਣ, ਅੱਧਾ ਛੋਟਾ ਚੱਮਚ ਕੁਟੀ ਕਾਲੀ ਮਿਰਚ ਅਤੇ ਮੈਦਾ ਪਾ ਕੇ ਮਿਲਾਓ ਅਤੇ ਆਟਾ ਗੁੰਨ ਲਓ। ਸਾਰੇ ਮਸਾਲੇ ਮਿਲਾ ਕੇ ਰੱਖੋ। ਲੋਈ ਦਾ ਦੋ ਸੈਂਟਿਮਿਟਰ ਵਿਆਸ ਦਾ ਸਿਲੰਡਰ ਬਣਾਓ ਅਤੇ ਉਸ ਦੇ ਇਕ ਇੰਚ ਦੇ ਟੁਕੜੇ ਕੱਟੋ। ਉਨ੍ਹਾਂ ਉਤੇ ਥੋੜਾ ਮੈਦਾ ਛਿਡਕੋ ਅਤੇ ਫੋਰਕ ਨਾਲ ਹਲ ਕੇ ਨਾਲ ਦਬਾਓ। ਇੱਕ ਪੈਨ ਵਿਚ ਲੋੜ ਮੁਤਾਬਕ ਤੇਲ ਗਰਮ ਕਰੋ, ਉਸ ਵਿਚ ਨਿਯਾਕੀ ਪਾ ਕੇ ਸੁਨਹਰੇ ਅਤੇ ਕਰਾਰੇ ਹੋਣ ਤੱਕ ਤਲੋ।ਤੇਲ ਵਿਚੋਂ ਕੱਢ ਕੇ ਅਬਸਾਰਮੈਂਟ ਪੇਪਰ ਉਤੇ ਰੱਖੋ। ਉਨ੍ਹਾਂ ਉਤੇ ਮਸਾਲਾ ਛਿਡਕੋ ਅਤੇ ਹਲਕੇ ਤਰੀਕੇ ਨਾਲ ਮਿਲਾਓ। ਤੁਰਤ ਪਰੋਸੋ।