ਘਰ ਦੀ ਰਸੋਈ ਵਿਚ : ਪਨੀਰ ਕੁਲਚਾ
Published : Dec 7, 2018, 3:24 pm IST
Updated : Dec 7, 2018, 3:24 pm IST
SHARE ARTICLE
Paneer Kulcha
Paneer Kulcha

ਮੈਦਾ 2 ਕਪ, ਲੂਣ 1/2 (ਅੱਧਾ) ਛੋਟਾ ਚੱਮਚ, ਦਹੀ 1 ਛੋਟਾ ਚੱਮਚ, ਸੋਡਾ ਬਾਈਕਾਰਬੋਨੇਟ / ਮਿੱਠਾ ਸੋਡਾ/ ਖਾਣ ਦਾ ਸੋਡਾ 1/2 (ਇਕ ਚੌਥਾਈ ਹਿੱਸਾ ਛੋਟਾ ਚੱਮਚ), ਖੰਡ 1...

ਸਮੱਗਰੀ ਪਨੀਰ ਕੁਲਚਾ : ਮੈਦਾ 2 ਕਪ, ਲੂਣ 1/2 (ਅੱਧਾ) ਛੋਟਾ ਚੱਮਚ, ਦਹੀ 1 ਛੋਟਾ ਚੱਮਚ, ਸੋਡਾ ਬਾਈਕਾਰਬੋਨੇਟ / ਮਿੱਠਾ ਸੋਡਾ/ ਖਾਣ ਦਾ ਸੋਡਾ 1/2 (ਇਕ ਚੌਥਾਈ ਹਿੱਸਾ ਛੋਟਾ ਚੱਮਚ), ਖੰਡ 1 ਛੋਟਾ ਚੱਮਚ, ਦੁੱਧ 1/2 (ਅੱਧਾ) ਕਪ

Paneer KulchaPaneer Kulcha

ਸਟਫਿੰਗ : ਪਨੀਰ ਘਸਿਆ ਹੁਆ 200 ਗ੍ਰਾਮ, ਲੂਣ ਸਵਾਦ ਮੁਤਾਬਕ, ਲਾਲ ਮਿਰਚ ਪਾਊਡਰ 1 ਛੋਟਾ ਚੱਮਚ, ਚਾਟ ਮਸਾਲਾ 1/2 (ਅੱਧਾ) ਛੋਟਾ ਚੱਮਚ।

Paneer KulchaPaneer Kulcha

ਢੰਗ : ਮੈਦੇ ਨੂੰ ਇਕ ਬਾਉਲ ਵਿਚ ਲਵੋ, ਉਸ ਵਿਚ ਲੂਣ, ਦਹੀ, ਖਾਣ ਦਾ ਸੋਡਾ, ਖੰਡ ਅਤੇ ਦੁੱਧ ਪਾ ਕੇ ਨਰਮ ਆਟਾ ਗੁੰਨ ਲਵੋ। ਭਿਜੇ ਕਪੜੇ ਨਾਲ ਢੱਕ ਕੇ ਇਕ ਘੰਟੇ ਲਈ ਰੱਖੋ। ਓਵਨ ਨੂੰ ਜਿਨ੍ਹਾਂ ਗਰਮ ਹੋ ਸਕੇ ਗਰਮ ਕਰੋ। ਲੋਈ ਦੇ ਪੇੜੇ ਬਣਾ ਕੇ ਪੰਜ ਮਿੰਟ ਤੱਕ ਰਹਿਣ ਦਿਓ। ਇਕ ਬਾਉਲ ਵਿਚ ਪਨੀਰ, ਲੂਣ, ਅੱਧਾ ਛੋਟਾ ਚੱਮਚ ਲਾਲ ਮਿਰਚ ਪਾਊਡਰ ਅਤੇ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਲੋਈ ਦੇ ਹਰ ਪੇੜੇ ਨੂੰ ਵੇਲ ਕੇ ਛੋਟੀ ਪੂਰੀ ਬਣਾ ਲਵੋ, ਵਿੱਚ ਵਿੱਚ ਥੋੜ੍ਹਾ ਪਨੀਰ ਦਾ ਘੋਲ ਰੱਖੋ ਅਤੇ ਕਿਨਾਰਿਆਂ ਤੋਂ ਬੰਦ ਕਰ ਕੇ ਗੋਲ ਗੇਂਦ ਬਣਾ ਲਵੋ। 

Paneer KulchaPaneer Kulcha

ਇਸ ਭਰੇ ਹੋਏ ਗੇਂਦਾਂ ਨੂੰ ਪੰਜ ਮਿੰਟ ਤੱਕ ਰੱਖੋ। ਫਿਰ ਹਰ ਗੇਂਦ ਨੂੰ ਵੇਲ ਕੇ ਛੇ ਇੰਚ ਦਾ ਕੁਲਚਾ ਬਣਾ ਲਵੋ, ਕੁਲਚਿਆਂ ਨੂੰ ਬੇਕਿੰਗ ਟ੍ਰੇ ਉਤੇ ਰੱਖੋ, ਸਾਰਿਆਂ 'ਤੇ ਭਿੱਜੇ ਹੱਥ ਫਿਰਾਓ ਅਤੇ ਥੋੜ੍ਹੀ ਲਾਲ ਮਿਰਚ ਪਾਊਡਰ ਛਿੜਕੋ। ਗਰਮ ਓਵਨ ਵਿਚ ਪੰਜ ਤੋਂ ਸੱਤ ਮਿੰਟ ਤੱਕ ਬੇਕ ਹੋਣ ਦਿਓ। ਹਰ ਕੁਲਚੇ ਉਤੇ ਥੋੜ੍ਹਾ ਮੱਖਣ ਲਗਾਓ ਅਤੇ ਗਰਮਾ-ਗਰਮ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement