Black Chana Recipe: ਘਰ ਦੀ ਰਸੋਈ ਵਿਚ ਇੰਝ ਬਣਾਉ ਕਾਲੇ ਛੋਲੇ
Published : Apr 15, 2024, 7:44 am IST
Updated : Apr 15, 2024, 7:44 am IST
SHARE ARTICLE
Black Chana Recipe
Black Chana Recipe

ਕਾਲੇ ਛੋਲਿਆਂ ਨੂੰ 10-12 ਘੰਟੇ ਤਕ ਇਕ ਲੀਟਰ ਪਾਣੀ ਵਿਚ ਭਿੱਜੇ ਰਹਿਣ ਦੇ ਬਾਅਦ ਕੱਢ ਕੇ ਉੁਨ੍ਹਾਂ ਨੂੰ ਇਕ ਵਾਰ ਸਾਫ਼ ਪਾਣੀ ਵਿਚ ਧੋ ਲਉ।

Black Chana Recipe: ਸਮੱਗਰੀ : ਕਾਲੇ ਛੋਲੇ 400 ਗਰਾਮ, ਪਿਆਜ਼ 150 ਗਰਾਮ, ਟਮਾਟਰ 200 ਗਰਾਮ, ਘਿਉ 50 ਗਰਾਮ, ਲੂਣ ਲੋੜ ਅਨੁਸਾਰ, ਹਲਦੀ 1 ਚਮਚ ਵੱਡਾ, ਜੀਰਾ 1 ਚਮਚ, ਲਾਲ ਮਿਰਚ 1 ਚਮਚ, ਗਰਮ ਮਸਾਲਾ 1 ਚੱਮਚ

ਵਿਧੀ : ਕਾਲੇ ਛੋਲਿਆਂ ਨੂੰ 10-12 ਘੰਟੇ ਤਕ ਇਕ ਲੀਟਰ ਪਾਣੀ ਵਿਚ ਭਿੱਜੇ ਰਹਿਣ ਦੇ ਬਾਅਦ ਕੱਢ ਕੇ ਉੁਨ੍ਹਾਂ ਨੂੰ ਇਕ ਵਾਰ ਸਾਫ਼ ਪਾਣੀ ਵਿਚ ਧੋ ਲਉ। ਫਿਰ ਕੁਕਰ ਵਿਚ ਇਕ ਲੀਟਰ ਪਾਣੀ ਵਿਚ ਛੋਲੇ ਮੁਲਾਇਮ ਹੋਣ ਤਕ ਪਕਾਉ। ਇਕ ਕੜਾਹੀ ਜਾਂ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ਸੱਭ ਤੋਂ ਪਹਿਲਾਂ ਜੀਰਾ ਭੁੰਨ ਲਉ, ਉਸ ਤੋਂ ਬਾਅਦ ਬਰੀਕ ਕਟਿਆ ਪਿਆਜ਼ ਪਾ ਕੇ ਭੂਰੇ ਹੋਣ ਤਕ ਭੁੰਨੋ।

ਜਦੋਂ ਪਿਆਜ਼ ਭੁੰਨਿਆ ਜਾਏ ਤਾਂ ਉਸ ਵਿਚ ਟਮਾਟਰ ਪਾ ਦਿਉ। ਨਾਲ ਹੀ ਹਲਦੀ, ਲੂਣ, ਮਿਰਚ ਅਤੇ ਹੋਰ ਚੀਜ਼ਾਂ ਉਸ ਵਿਚ ਪਾ ਕੇ ਭੁੰਨ ਲਉ। ਬਾਅਦ ਵਿਚ ਉਬਲੇ ਹੋਏ ਛੋਲੇ ਪਾਣੀ ਸਮੇਤ ਇਸ ਵਿਚ ਪਾ ਦਿਉ ਅਤੇ ਕੁਕਰ ਬੰਦ ਕਰ ਦਿਉ। ਫਿਰ ਹਲਕੀ ਅੱਗ ’ਤੇ ਇਸ ਨੂੰ ਘੱਟ ਤੋਂ ਘੱਟ 35-40 ਮਿੰਟ ਪਕਾਉ। ਜਦੋਂ ਇਹ ਬਣ ਜਾਣ ਤਾਂ ਉਪਰੋਂ ਇਕ ਚਮਚ ਗਰਮ ਮਸਾਲਾ ਪਾ ਦਿਉ। ਤੁਹਾਡੇ ਛੋਲੇ ਬਣ ਕੇ ਤਿਆਰ ਹਨ।

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement