Lok Sabha elections: ਲੋਕ ਸਭਾ ਚੋਣਾਂ ਲਈ ਖਰਚੇ ਦੀ ਸੂਚੀ ਤੈਅ; ਬਰੈੱਡ ਪਕੌੜੇ 'ਤੇ 15, ਛੋਲੇ-ਭਟੂਰੇ 'ਤੇ 40 ਰੁਪਏ ਖਰਚ ਸਕਣਗੇ ਉਮੀਦਵਾਰ
Published : Feb 7, 2024, 10:43 am IST
Updated : Feb 7, 2024, 10:43 am IST
SHARE ARTICLE
Image: For representation purpose only.
Image: For representation purpose only.

ਲੋਕ ਸਭਾ ਚੋਣਾਂ ਵਿਚ ਪ੍ਰਤੀ ਉਮੀਦਵਾਰ 95 ਲੱਖ ਰੁਪਏ ਜਦਕਿ ਵਿਧਾਨ ਸਭਾ ਚੋਣਾਂ ਵਿਚ ਪ੍ਰਤੀ ਉਮੀਦਵਾਰ 40 ਲੱਖ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।

Lok Sabha elections: ਸਿਆਸੀ ਪਾਰਟੀਆਂ ਦੇ ਨਾਲ-ਨਾਲ ਚੋਣ ਕਮਿਸ਼ਨ ਨੇ ਵੀ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਚੋਣਾਂ ਵਿਚ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕੀਤੇ ਜਾਣ ਵਾਲੇ ਖਰਚਿਆਂ ਦੀ ਸੂਚੀ ਤੈਅ ਕੀਤੀ ਗਈ ਹੈ। ਰੇਟ ਲਿਸਟ ਤੈਅ ਕਰਨ ਲਈ ਡਵੀਜ਼ਨਲ ਕਮਿਸ਼ਨਰ ਜਲੰਧਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਸੀ। ਇਸ ਵਿਚ ਲੋਕ ਸਭਾ ਚੋਣਾਂ ਵਿਚ ਵਰਤੀ ਜਾਣ ਵਾਲੀ ਚੋਣ ਸਮੱਗਰੀ ਦੇ ਰੇਟ ਅਤੇ ਨਿਯਮ ਤੈਅ ਕੀਤੇ ਗਏ ਹਨ।

ਮੀਟਿੰਗ ਵਿਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਏ.ਡੀ.ਸੀਜ਼ ਸਮੇਤ ਚੋਣ ਤਹਿਸੀਲਦਾਰ ਹਾਜ਼ਰ ਸਨ, ਜਿਨ੍ਹਾਂ ਨੇ 201 ਵੱਖ-ਵੱਖ ਆਈਟਮਾਂ ਦੇ ਰੇਟ ਤੈਅ ਕੀਤੇ। ਇਨ੍ਹਾਂ ਵਿਚ ਵੱਡੀਆਂ ਅਤੇ ਛੋਟੀਆਂ ਰੈਲੀਆਂ ਵਿਚ ਹੋਣ ਵਾਲੇ ਖਰਚੇ, ਰੋਜ਼ਾਨਾ ਦੇ ਖਰਚੇ, ਪ੍ਰਚਾਰ ਸਮੱਗਰੀ ਆਦਿ ਸ਼ਾਮਲ ਹਨ।

ਇਹ ਰੇਟ ਪਿਛਲੀਆਂ ਚੋਣਾਂ ਨਾਲੋਂ ਥੋੜ੍ਹੇ ਵੱਧ ਹਨ। ਡਿਵੀਜ਼ਨਲ ਕਮਿਸ਼ਨਰ ਤੋਂ ਮਨਜ਼ੂਰੀ ਤੋਂ ਬਾਅਦ ਸੀ.ਈ.ਓ. ਪੰਜਾਬ ਵਲੋਂ ਰੇਟ ਲਿਸਟ ਨੂੰ ਵੀ ਪ੍ਰਵਾਨਗੀ ਦੇ ਦਿਤੀ ਗਈ ਹੈ। ਹੁਣ ਇਹ ਸੂਚੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਮੁਹੱਈਆ ਕਰਵਾਈ ਜਾਵੇਗੀ। ਲੋਕ ਸਭਾ ਚੋਣਾਂ ਵਿਚ ਪ੍ਰਤੀ ਉਮੀਦਵਾਰ 95 ਲੱਖ ਰੁਪਏ ਜਦਕਿ ਵਿਧਾਨ ਸਭਾ ਚੋਣਾਂ ਵਿਚ ਪ੍ਰਤੀ ਉਮੀਦਵਾਰ 40 ਲੱਖ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਈ ਵਾਰ ਉਮੀਦਵਾਰ ਚੋਣ ਕਮਿਸ਼ਨ ਤੋਂ ਖਰਚਾ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਟੀਮਾਂ ਹਨ, ਜੋ ਇਸ ਦੀ ਚੈਕਿੰਗ ਕਰਦੀਆਂ ਹਨ। ਜੇਕਰ ਕੋਈ ਉਮੀਦਵਾਰ ਨਿਰਧਾਰਤ ਸੀਮਾ ਤੋਂ ਵੱਧ ਖਰਚ ਕਰਦਾ ਹੈ ਤਾਂ ਚੋਣ ਕਮਿਸ਼ਨ ਉਸ ਨੂੰ ਚੋਣ ਲੜਨ ਤੋਂ ਰੋਕ ਸਕਦਾ ਹੈ। ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਲੋਕ ਸਭਾ ਚੋਣਾਂ ਵਿਚ ਰੇਟ ਵੱਧ ਰੱਖੇ ਗਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੋਣ ਕਮਿਸ਼ਨ ਵਲੋਂ ਤੈਅ ਕੀਤੇ ਗਏ ਰੇਟ

  • ਕਿਲੋ ਵੇਸਣ ਬਰਫੀ -220 ਰੁਪਏ
  • ਕਿਲੋ ਬਿਸਕੁਟ-175 ਰੁਪਏ
  • ਬਰੈੱਡ ਪਕੌੜਾ/ਪੀਸ-15 ਰੁਪਏ
  • ਕਿਲੋ ਬਰਫੀ -300 ਰੁਪਏ
  • ਕਿਲੋ ਕੇਕ-350 ਰੁਪਏ
  • ਇਕ ਪਲੇਟ ਛੋਲੇ ਭਟੂਰੇ-40 ਰੁਪਏ
  • ਕੌਫੀ ਦਾ ਕੱਪ-15 ਰੁਪਏ
  • ਕਿਲੋ ਗੱਚਕ-100 ਰੁਪਏ
  • ਕਿਲੋ ਜਲੇਬੀਆਂ-175 ਰੁਪਏ
  • ਕਚੌਰੀ-15 ਰੁਪਏ
  • ਬੂੰਦੀ ਦੇ ਲੱਡੂ - 150 ਰੁਪਏ ਕਿਲੋ
  • ਇਕ ਲੀਟਰ ਦੁੱਧ-55 ਰੁਪਏ
  • ਇਕ ਕਿਲੋ ਪਕੌੜੇ-175 ਰੁਪਏ
  • ਪਨੀਰ ਦਾ ਪਕੌੜਾ ਪ੍ਰਤੀ ਪੀਸ-20 ਰੁਪਏ
  • ਇਕ ਪਰੌਂਠਾ-30 ਰੁਪਏ
  • ਕਿਲੋ ਰਸਗੁੱਲੇ-150 ਰੁਪਏ
  • ਸਮੋਸਾ ਅਤੇ ਛੋਲੇ-25 ਰੁਪਏ
  • ਸਮੋਸਾ ਅਤੇ ਚਟਣੀ-15 ਰੁਪਏ
  • ਚਾਹ ਦਾ ਕੱਪ-15 ਰੁਪਏ
  • ਸੈਂਡਵਿਚ-15 ਰੁਪਏ
  • ਇਕ ਕਿਲੋ ਮਟਨ-500 ਰੁਪਏ
  • ਕਿਲੋ ਚਿਕਨ-250 ਰੁਪਏ
  • ਮੱਛੀ-600
  • ਢੋਡਾ -450
  • ਘਿਓ ਦੀ ਪਿੰਨੀਆਂ-300
  • ਸ਼ਿਕੰਜਵੀ-15 ਰੁਪਏ
  • ਲੱਸੀ-20 ਰੁਪਏ
  • ਢਾਡੀ ਜਥਾ ਪ੍ਰੋਗਰਾਮ-4000 ਰੁਪਏ
  • ਡਰਾਈਵਰ ਸੈਲਰੀ ਅਤੇ ਖਾਣਾ-800
  • ਡੀਜੇ (ਬਿਨਾਂ ਆਰਕੈਸਟਰਾ)-4500
  • ਦਫ਼ਤਰ ਦਾ ਕਿਰਾਇਆ (ਪੇਂਡੂ)- 5500
  • ਦਫ਼ਤਰ ਦਾ ਕਿਰਾਇਆ (ਸ਼ਹਿਰ)-110000
  • ਸਿਰੋਪਾ-100 ਰੁਪਏ
  • ਕਿਰਪਾਨ 3 ਫੁੱਟ/ਪੀਸ-800 ਰੁਪਏ
  • ਮੈਰਿਜ ਪੈਲੇਸ ਰੂਰਲ-24000 ਰੁਪਏ
  • ਸੇਮੀ ਅਰਬਨ ਏਰੀਆ-45000 ਰੁਪਏ
  • ਪੌਸ਼ ਇਲਾਕਾ-60,000 ਰੁਪਏ
  • ਸਟਿਲ ਕੈਮਰਾ 1700 ਰੁਪਏ
  • ਲੇਡੀਜ਼ ਸੂਟ-600 ਰੁਪਏ
  • ਸਾੜੀ-500 ਰੁਪਏ
  • ਸ਼ਾਲ-200 ਰੁਪਏ
  • ਪੱਗ-500 ਰੁਪਏ
  • ਸ਼ੇਵਿੰਗ ਮਸ਼ੀਨ-3000 ਰੁਪਏ
  • ਸਾਈਕਲ-4000 ਰੁਪਏ
  • ਏਸੀ-2500 ਰੁਪਏ
  • ਟਰੱਕ-2475 ਰੁਪਏ
  • ਮਿਨੀ ਬੱਸ-3300 ਰੁਪਏ
  • 52 ਸੀਟਰ ਬੱਸ-5400 ਰੁਪਏ
  • ਕਾਰ-1000 ਰੁਪਏ
  • ਗੈਸ ਸਿਲੰਡਰ-2500 ਰੁਪਏ
  • ਸਥਾਨਕ ਗਾਇਕ-30,000 ਰੁਪਏ
  • ਫੇਮਸ ਗਾਇਕ 2.50 ਲੱਖ ਰੁਪਏ

(For more Punjabi news apart from Fixed list of expenses for Lok Sabha elections, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement