ਚੰਗੀ ਤਰ੍ਹਾਂ ਜੰਮਿਆ ਹੋਇਆ ਦਹੀਂ ਹੈ ਸੱਭ ਤੋਂ ਉਤਮ 
Published : May 15, 2022, 1:30 pm IST
Updated : May 15, 2022, 1:30 pm IST
SHARE ARTICLE
Well frozen yogurt is the best
Well frozen yogurt is the best

ਦਹੀਂ ਦਾ ਸੇਵਨ ਕਦੇ ਵੀ ਇਕੱਲੇ ਨਹੀਂ ਕਰਨਾ ਚਾਹੀਦਾ।

ਦਹੀਂ ਦਾ ਸੇਵਨ ਕਦੇ ਵੀ ਇਕੱਲੇ ਨਹੀਂ ਕਰਨਾ ਚਾਹੀਦਾ। ਦਹੀਂ ਨੂੰ ਹਮੇਸ਼ਾ ਗੁੜ, ਖੰਡ, ਸ਼ਹਿਦ ਜਾਂ ਘਿਉ ਮਿਲਾ ਕੇ ਹੀ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੁੰਗੀ ਤੇ ਅਰਹਰ ਦੀ ਦਾਲ ਨਾਲ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਦੁੱਧ ਤੋਂ ਬਣੇ ਪਦਾਰਥਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਦਹੀਂ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਹੈ। ਦੁੱਧ ਨੂੰ ਜਮਾਉਣ ਤੋਂ ਬਾਅਦ ਦਹੀਂ ਬਣਦਾ ਹੈ। ਕੁਦਰਤੀ ਤੌਰ ’ਤੇ ਇਹ ਗਰਮ ਤਾਸੀਰ ਦਾ ਹੁੰਦਾ ਹੈ।

yoguryogur

ਪੰਜ ਅੰਮ੍ਰਿਤ ਦੁੱਧ, ਦਹੀਂ, ਘਿਉ, ਸ਼ਹਿਦ ਤੇ ਸ਼ੱਕਰ ਵਿਚ ਵੀ ਦਹੀਂ ਦੀ ਗਿਣਤੀ ਹੁੰਦੀ ਹੈ। ਚੰਗੀ ਤਰ੍ਹਾਂ ਜੰਮਿਆ ਹੋਇਆ ਕੋਮਲ, ਮਿੱਠਾ ਅਤੇ ਖਟਾਸ ਤੋਂ ਰਹਿਤ ਦਹੀਂ ਸੱਭ ਤੋਂ ਉੱਤਮ ਮੰਨਿਆ ਗਿਆ ਹੈ। ਦਹੀਂ ਨੂੰ ਮਿੱਟੀ ਦੀ ਚਾਟੀ ਵਿਚ ਹੀ ਜਮਾਉਣਾ ਚਾਹੀਦਾ ਹੈ ਕਿਉਂਕਿ ਕਿਸੇ ਹੋਰ ਧਾਤ ਦੇ ਭਾਂਡੇ ਵਿਚ ਜਮਾਉਣ ਨਾਲ ਉਸ ਬਰਤਨ ਦੇ ਜ਼ਹਿਰੀਲੇ ਤੱਤ ਦਹੀਂ ’ਚ ਘੁਲ ਜਾਂਦੇ ਹਨ। ਆਯੁਰਵੇਦ ਅਨੁਸਾਰ ਦਹੀਂ ਪੰਜ ਤਰ੍ਹਾਂ ਦਾ ਮੰਨਿਆ ਗਿਆ ਹੈ। ਜੋ ਦਹੀਂ ਠੀਕ ਤਰ੍ਹਾਂ ਨਾਲ ਜੰਮਿਆ ਨਾ ਹੋਵੇ ਤੇ ਅਸਪਸ਼ਟ ਰਸ ਵਾਲਾ ਹੋਵ, ਉਸ ਨੂੰ ਕੱਚਾ ਦਹੀਂ ਜਾਂ ਸਾਧਾਰਨ ਦਹੀਂ ਕਿਹਾ ਜਾਂਦਾ ਹੈ।

ਅਜਿਹੇ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਵਾਤ, ਪਿੱਤ, ਕਫ ਨੂੰ ਵਧਾਉਣ ਵਾਲਾ ਤੇ ਜਲਣ ਪੈਦਾ ਕਰਨ ਵਾਲਾ ਹੁੰਦਾ ਹੈ। ਜੋ ਦਹੀਂ ਚੰਗੀ ਤਰ੍ਹਾਂ ਜੰਮਿਆ ਹੋਵੇ, ਮਿੱਠੇ ਰਸ ਵਾਲਾ ਤੇ ਕੱੁਝ ਖਟਾਸ ਵਾਲਾ ਹੋਵੇ, ਉਹ ਫਿੱਕਾ ਦਹੀਂ ਅਖਵਾਉਂਦਾ ਹੈ। ਫਿੱਕਾ ਦਹੀਂ ਨਾੜਾਂ ਨੂੰ ਰੋਕਣ, ਸਰੀਰਕ ਸ਼ਕਤੀ ਵਧਾਉਣ, ਕਫ ਕਰਨ ਵਾਲਾ, ਵਾਯੂਨਾਸ਼ਕ ਤੇ ਰਕਤ-ਪਿੱਤ ਨੂੰ ਸਾਫ਼ ਕਰਨ ਵਾਲਾ ਹੁੰਦਾ ਹੈ। ਜੋ ਦਹੀਂ ਚੰਗੀ ਤਰ੍ਹਾਂ ਜੰਮਿਆ ਹੋਇਆ ਮਿੱਠਾ ਤੇ ਕਸੈਲਾ ਹੋਵੇ, ਉਹ ਸਵਾਧਮਲ ਕਹਿਲਾਉਂਦਾ ਹੈ।

yoguryogur

ਇਸ ਦੇ ਗੁਣ ਵੀ ਸਾਧਾਰਣ ਦਹੀਂ ਵਾਲੇ ਹੀ ਹੁੰਦੇ ਹਨ ਜਿਸ ਦਹੀਂ ਵਿਚ ਮਿਠਾਸ ਦੱਬ ਜਾਂਦੀ ਹੈ ਤੇ ਖੱਟਾਪਨ ਉਭਰ ਆਉਂਦਾ ਹੈ। ਉਸ ਨੂੰ ਅਮਲ ਭਾਵ ਖੱਟਾ ਦਹੀਂ ਕਹਿੰਦੇ ਹਨ। ਖੱਟਾ ਦਹੀਂ ਰਕਤ-ਪਿੱਤ ਨੂੰ ਵਿਗਾੜਨ, ਅਗਨੀ ਨੂੰ ਪ੍ਰਦੀਪਤ ਕਰਨ, ਰਕਤ-ਪਿੱਤ ਤੇ ਕਫ ਨੂੰ ਵਧਾਉਣ ਵਾਲਾ ਹੁੰਦਾ ਹੈ। ਜਿਹੜਾ ਦਹੀਂ ਖਾਣ ਨਾਲ ਦੰਦ ਖੱਟੇ ਹੋ ਜਾਣ, ਭਾਵ ਰੌਂਗਟੇ ਖੜੇ ਹੋ ਜਾਣ ਤੇ ਗਲੇ ਵਿਚ ਜਲਣ ਹੋਣ ਲੱਗ ਪਵੇ, ਉਹ ਦਹੀਂ ਅਤਿਅੰਤ ਖੱਟਾ ਮੰਨਿਆ ਜਾਂਦਾ ਹੈ। 

ਦਹੀਂ ਵਿਚ ਪ੍ਰੋਟੀਨ ਤੇ ਕੈਲਸ਼ੀਅਮ ਦੀ ਕੁਆਲਿਟੀ ਵਧੀਆ ਹੁੰਦੀ ਹੈ। ਦਹੀਂ ਜੰਮਣ ਦੀ ਪ੍ਰਕਿਰਿਆ ਨਾਲ ਇਸ ਵਿਚ ਮੌਜੂਦ ਵਿਟਾਮਿਨਾਂ, ਰਿਬੋਫਲੇਵਿਨ ਤੇ ਨਿਕੋਟੇਮਾਈਡ ਦੀ ਮਾਤਰਾ ਦੁਗਣੀ ਹੋ ਜਾਂਦੀ ਹੈ। ਮਾਂ ਦੇ ਦੁੱਧ ਤੋਂ ਬਾਅਦ ਦਹੀਂ ਬੱਚਿਆਂ ਲਈ ਸੱਭ ਤੋਂ ਉੱਤਮ ਭੋਜਨ ਹੈ। ਆਧੁਨਿਕ ਖੋਜਾਂ ਅਨੁਸਾਰ ਦਹੀਂ ਸਰੀਰ ਦੇ ਵਜ਼ਨ ਵਿਚ ਵਾਧਾ ਕਰ ਕੇ ਨਿਪੁੰਸਕਤਾ ਨੂੰ ਦੂਰ ਕਰਦਾ ਹੈ।

yoguryogur

ਬਵਾਸੀਰ ਅਤੇ ਹੈਜ਼ੇ ਦੇ ਰੋਗ ‘ਚ ਅਦਰਕ ਅਤੇ ਚਾਵਲ ਨਾਲ ਇਸਤੇਮਾਲ ਕਰਨ ’ਤੇ ਆਰਾਮ ਮਿਲਦਾ ਹੈ। ਇਹ ਛੋਟੀ ਆਂਦਰ ਵਿਚਲੇ ਪਾਣੀ ਨੂੰ ਸੋਖ ਲੈਂਦਾ ਹੈ। ਪਾਚਣ ਤੰਤਰ ਨੂੰ ਮਜ਼ਬੂਤ ਕਰਦਾ ਹੈ। ਇਸ ਵਿਚ ਮੌਜੂਦ ਮਿੱਤਰ ਬੈਕਟੀਰੀਆ ਹੋਰ ਬੈਕਟੀਰੀਅਲ ਬਿਮਾਰੀਆਂ ਤੋਂ ਬਚਾਉਂਦੇ ਹਨ। ਖੰਡ ਨਾਲ ਇਸਤੇਮਾਲ ਕਰਨ ’ਤੇ ਜਲਣ ਨੂੰ ਦੂਰ ਕਰਦਾ ਹੈ। ਰੋਗਾਂ ਨਾਲ ਲੜਨ ਵਾਲੀ ਸ਼ਕਤੀ ਵਧਾਉਂਦਾ, ਦੰਦਾਂ ਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਦਿਲ ਦੇ ਰੋਗੀਆਂ ਲਈ ਉੱਤਮ ਹੈ ਕਿਉਂਕਿ ਇਹ ਜਲਦੀ ਪਚਦਾ ਹੈ ਤੇ ਦਿਲ ਵਿਚਲੇ ਬੁਰੇ ਕੋਲੈਸਟਰੋਲ ਨੂੰ ਖ਼ਤਮ ਕਰਨ ਦੀ ਤਾਕਤ ਰਖਦਾ ਹੈ। ਪੀਲੀਏ ਦੇ ਰੋਗ ਵਿਚ ਗੁਣਕਾਰੀ ਹੈ ਤੇ ਸਮੇਂ ਤੋਂ ਪਹਿਲਾਂ ਹੋਣ ਵਾਲੇ ਬੁਢਾਪੇ ਨੂੰ ਦੂਰ ਕਰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement