
ਚਾਹ ਨੂੰ ਦੁਨੀਆਂ ਦੇ ਸਭ ਤੋਂ ਮਸ਼ਹੂਰ Beverages ਵਿਚ ਗਿਣਿਆ ਜਾਂਦਾ ਹੈ। ਘਰ ਵਿਚ ਮਹਿਮਾਨਾਂ ਜਾਂ ਦੋਸਤਾਂ ਦਾ ਆਉਣਾ ਲੱਗਿਆ ਰਹਿੰਦਾ ਹੈ।
ਚੇਨਈ: ਚਾਹ ਨੂੰ ਦੁਨੀਆਂ ਦੇ ਸਭ ਤੋਂ ਮਸ਼ਹੂਰ Beverages ਵਿਚ ਗਿਣਿਆ ਜਾਂਦਾ ਹੈ। ਘਰ ਵਿਚ ਮਹਿਮਾਨਾਂ ਜਾਂ ਦੋਸਤਾਂ ਦਾ ਆਉਣਾ ਲੱਗਿਆ ਰਹਿੰਦਾ ਹੈ। ਉਹਨਾਂ ਦੀ ਖਾਤਿਰਦਾਰੀ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਚਾਹ ਪੁੱਛੀ ਜਾਂਦੀ ਹੈ। ਜ਼ਿਆਦਾਤਰ ਲੋਕ ਇਕ ਜਾਂ ਦੋ ਤਰ੍ਹਾਂ ਦੀ ਚਾਹ ਹੀ ਪੀਂਦੇ ਹਨ। ਜਦਕਿ ਦੁਨੀਆ ਭਰ ਵਿਚ ਇਸ ਦੇ ਕਈ ਅਨੋਖੇ ਫਲੇਵਰ ਮੌਜੂਦ ਹਨ। ਆਓ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਬਾਰੇ ਦੱਸਦੇ ਹਾਂ।
Tea
ਡਾ ਹਾਗ ਪਾਓ ਟੀ
ਇਕ ਰਿਪੋਰਟ ਮੁਤਾਬਕ ਚੀਨ ਦੇ ਵੁਈਸਨ ਇਲਾਕੇ ਵਿਚ ਇਕ ਬੇਹੱਦ ਖ਼ਾਸ ਕਿਸਮ ਦੀ ਚਾਹ ਮਿਲਦੀ ਹੈ। ਡਾ ਹਾਗ ਪਾਓ ਟੀ ਨਾਂਅ ਦੀ ਇਸ ਚਾਹ ਨੂੰ ਸੰਜੀਵਨੀ ਬੂਟੀ ਕਹਿਣਾ ਗਲਤ ਨਹੀਂ ਹੋਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਇਸ ਚਾਹ ਨੂੰ ਪੀਣ ਨਾਲ ਇਨਸਾਨ ਕਈ ਵੱਡੇ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। ਸ਼ਾਇਦ ਇਸੇ ਕਾਰਨ ਇਸ ਚਾਹ ਦੀ ਕੀਮਤ ਕਰੀਬ ਸਾਢੇ 8 ਕਰੋੜ ਰੁਪਏ ਪ੍ਰਤੀ ਕਿਲੋਗ੍ਰਾਮ ਹੈ।
Da Hong Pao
ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਚਾਹ ਦੀ ਕੀਮਤ ਦੁਨੀਆ ਦੀ ਸਭ ਤੋਂ ਲਗਜ਼ਰੀ ਕਾਰ ਰੋਲਸ ਰਾਇਸ ਦੇ ਗੇਸਟ ਮਾਡਲ ਤੋਂ ਵੀ ਕਿਤੇ ਜ਼ਿਆਦਾ ਹੈ। ਇੰਨਾ ਹੀ ਨਹੀਂ, ਇਸ ਕੀਮਤ ਨਾਲ ਤੁਸੀਂ ਵੱਡੇ ਅਰਾਮ ਨਾਲ ਦਿੱਲੀ-ਐਨਸੀਆਰ ਵਰਗੇ ਇਲਾਕਿਆਂ ਵਿਚ 50 ਲੱਖ ਰੁਪਏ ਦੀ ਕੀਮਤ ਵਾਲੇ 16 ਫਲੈਟ ਖਰੀਦ ਸਕਦੇ ਹੋ।
Tieguanyin Tea
ਤੇਗੁਆਇਨ ਟੀ
Taiguain T ਦਾ ਨਾਂਅ ਬੁੱਧ ਗੁਰੂ ਤੇਗੁਆਇਨ ਦੇ ਨਾਂਅ ‘ਤੇ ਰੱਖਿਆ ਗਿਆ ਸੀ। ਅੱਜ ਇਹ ਦੁਨੀਆਂ ਦੀ ਸਭ ਤੋਂ ਕੀਮਤੀ ਚਾਹਾਂ ਦੀ ਸੂਚੀ ਵਿਚ ਸ਼ਾਮਲ ਹੈ। ਬਲੈਕ ਅਤੇ ਗ੍ਰੀਟ ਟੀ ਨੂੰ ਮਿਲਾ ਕੇ ਬਣਨ ਵਾਲੀ ਇਸ ਚਾਹ ਦਾ ਸਵਾਦ ਬੇਹੱਦ ਅਲੱਗ ਹੁੰਦਾ ਹੈ। ਕਹਿੰਦੇ ਹਨ ਕਿ ਇਸ ਨੂੰ ਉਬਾਲਣ ਤੋਂ ਬਾਅਦ ਇਸ ਦਾ ਰੰਗ ਵੀ ਬਦਲ ਜਾਂਦਾ ਹੈ। ਇਸ ਚਾਹ ਦੀ ਪੱਤੀ ਸੱਤ ਵਾਰ ਬਣਨ ‘ਤੇ ਵੀ ਅਪਣਾ ਸੁਆਦ ਨਹੀਂ ਛੱਡਦੀ। ਤੇਗੁਆਇਨ ਟੀ ਦੀ ਕੀਮਤ ਕਰੀਬ 21 ਲੱਖ ਰੁਪਏ ਹੈ।
Panda Dung Tea
ਪਾਂਡਾ ਡੰਗ ਟੀ
ਪਾਂਡਾ ਡੰਗ ਟੀ ਵੀ ਦੁਨੀਆਂ ਦੀ ਸਭ ਤੋਂ ਮਹਿੰਗੀ ਚਾਹ ਵਿਚ ਗਿਣੀ ਜਾਂਦੀ ਹੈ। ਇਸ ਦੇ ਇਕ ਕੱਪ ਚਾਹ ਦੀ ਕੀਮਤ ਕਰੀਬ 14 ਹਜ਼ਾਰ ਰੁਪਏ ਦੱਸੀ ਗਈ ਹੈ। ਇਸ ਚਾਹ ਨੂੰ ਉਗਾਉਣ ਲਈ ਜਿਸ ਖਾਦ ਦੀ ਵਰਤੋਂ ਕੀਤੀ ਜਾਂ ਹੈ, ਉਸ ਵਿਚ ਪਾਂਡਾ ਦਾ ਮਲ ਸ਼ਾਮਲ ਹੁੰਦਾ ਹੈ। ਪਾਂਡਾ ਸਿਰਫ ਬਾਂਸ ਖਾਂਦੇ ਹਨ, ਜਿਸ ਨਾਲ ਉਹਨਾਂ ਦੇ ਸਰੀਰ ਨੂੰ 30 ਫੀਸਦੀ ਨਿਊਟ੍ਰੀਸ਼ਨ ਮਿਲਦਾ ਹੈ ਬਾਕੀ 70 ਫੀਸਦੀ ਖਾਦ ਦੇ ਜ਼ਰੀਏ ਚਾਹ ਦੀ ਪੈਦਾਵਾਰ ਨੂੰ ਵਧਾਉਂਦਾ ਹੈ।
PG Tips Diamond
ਪੀਜੀ ਟਿਪਸ ਡਾਇਮੰਡ ਟੀ
ਬ੍ਰਿਟਿਸ਼ ਟੀ ਕੰਪਨੀ ਪੀਜੀ ਟਿਪਸ ਦੇ ਸੰਸਥਾਪਕ ਦੇ 75ਵੇਂ ਜਨਮਦਿਨ ਮੌਕੇ ‘ਤੇ ਕੁਝ ਖ਼ਾਸ ਕਰਨ ਲਈ ਇਸ ਟੀ ਬੈਗ ਨੂੰ ਤਿਆਰ ਕੀਤਾ ਗਿਆ ਸੀ। ਟੀ-ਬੈਗ ਵਿਚ 280 ਹੀਰੇ ਜੜ੍ਹੇ ਹੁੰਦੇ ਹਨ, ਜਿਸ ਨੂੰ ਬਣਾਉਣ ਵਿਚ 3 ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਚਾਹ ਦੀ ਕੀਮਤ 9 ਲੱਖ ਪ੍ਰਤੀ ਕਿਲੋਗ੍ਰਾਮ ਹੈ।
Narcissus Wuyi Oolong Tea
ਵਿੰਟੇਜ ਨਾਰਸੀਸਸ
ਵਿੰਟੇਜ ਨਾਰਸੀਸਸ ਚਾਹ ਨਾਲ ਜੁੜ੍ਹੇ ਕਈ ਕਿੱਸੇ ਅਤੇ ਕਹਾਣੀਆਂ ਹਨ। ਇਹ ਚਾਹ ਚੀਨ ਵਿਚ ਕਾਫੀ ਮਸ਼ਹੂਰ ਮੰਨੀ ਜਾਂਦੀ ਹੈ। ਫਿਲਹਾਲ ਇਸ ਚਾਹ ਦੇ ਬਾਗਾਂ ਦੀ ਹੋਂਦ ਖਤਮ ਹੋ ਚੁੱਤੀ ਹੈ ਪਰ ਜਦੋਂ ਇਹ ਚਾਹ ਆਖਰੀ ਵਾਰ ਵਿਕੀ ਸੀ ਤਾਂ ਇਸ ਦੀ ਕੀਮਤ 5 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਸੀ।
Tea
ਯਲੋ ਗੋਲਡ ਬਡਸ
ਸਿੰਗਾਪੁਰ ਵਿਚ ਉੱਗਣ ਵਾਲੀ ਇਸ ਚਾਹ ਦੀਆਂ ਪੱਤੀਆਂ ਪੀਲੀਆਂ ਹੁੰਦੀਆਂ ਹਨ ਅਤੇ ਬਣਨ ਤੋਂ ਬਾਅਦ ਇਸ ਦਾ ਰੰਗ ਸੁਨਹਿਰਾ ਹੋ ਜਾਂਦਾ ਹੈ। ਇਸ ਦੀ ਖੇਤੀ ਹੋਣ ਤੋਂ ਬਾਅਦ ਸਾਲ ਵਿਚ ਇਸ ਨੂੰ ਸਿਰਫ ਇਕ ਵਾਰ ਹੀ ਤੋੜਿਆ ਜਾਂਦਾ ਹੈ। ਇਸ ਦੀ ਕੀਮਤ ਕਰੀਬ 2 ਲੱਖ ਰੁਪਏ ਦੱਸੀ ਜਾਂਦੀ ਹੈ।