
ਆਲੂਆਂ ਨੂੰ ਉਬਾਲ ਲਵੋ। ਉਬਾਲਣ ਤੋਂ ਬਾਅਦ ਇਨ੍ਹਾਂ ਨੂੰ ਛਿੱਲ ਕੇ ਬਰੀਕ ਮਸਲ ਲਉ। ਇਸ ਤੋਂ ਬਾਅਦ ਪਨੀਰ ਨੂੰ ਮਸਲ ਕੇ ਉਬਾਲੇ ਹੋਏ ਆਲੂਆਂ ਵਿਚ ਮਿਲਾ ਦਿਉ।
Cheese Lollipop Recipe: ਸਮੱਗਰੀ: ਆਲੂ 500 ਗ੍ਰਾਮ, ਪਨੀਰ 400 ਗ੍ਰਾਮ, ਪਿਆਜ਼ (ਬਰੀਕ ਕੱਟੇ ਹੋਏ) 2, ਹਰੀ ਮਿਰਚ ਕੱਟੀ ਹੋਈ 2, ਵੇਸਣ 1/2 ਕੱਪ, ਬਰੈੱਡ ਕਸਟਰਡ 4 ਚਮਚ, ਲਾਲ ਮਿਰਚ ਪਾਊਡਰ 1/2 ਚਮਚ, ਅਮਚੂਰ 1 ਚਮਚ, ਨਮਕ ਸਵਾਦ ਅਨੁਸਾਰ, ਤਲਣ ਲਈ ਤੇਲ, ਆਈਸਕ੍ਰੀਮ ਸਟਿਕ।
ਬਣਾਉਣ ਦਾ ਤਰੀਕਾ: ਆਲੂਆਂ ਨੂੰ ਉਬਾਲ ਲਵੋ। ਉਬਾਲਣ ਤੋਂ ਬਾਅਦ ਇਨ੍ਹਾਂ ਨੂੰ ਛਿੱਲ ਕੇ ਬਰੀਕ ਮਸਲ ਲਉ। ਇਸ ਤੋਂ ਬਾਅਦ ਪਨੀਰ ਨੂੰ ਮਸਲ ਕੇ ਉਬਾਲੇ ਹੋਏ ਆਲੂਆਂ ਵਿਚ ਮਿਲਾ ਦਿਉ। ਆਲੂਆਂ ਅਤੇ ਪਨੀਰ ਦੇ ਇਸ ਮਿਸ਼ਰਣ ਵਿਚ ਬਰੀਕ ਕਟਿਆ ਹੋਇਆ ਪਿਆਜ਼, ਹਰੀ ਮਿਰਚ, ਨਮਕ, ਲਾਲ ਮਿਰਚ ਪਾਊਡਰ ਅਤੇ ਅਮਚੂਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ। ਫਿਰ ਵੇਸਣ ਵਿਚ ਚੁਟਕੀ ਭਰ ਨਮਕ ਪਾ ਕੇ, ਪਾਣੀ ਦੀ ਸਹਾਇਤਾ ਨਾਲ ਗਾੜ੍ਹਾ ਘੋਲ ਬਣਾ ਲਉ। ਆਈਸਕ੍ਰੀਮ ਦੀ ਡੰਡੀ ’ਤੇ ਆਲੂ ਦੇ ਮਿਸ਼ਰਣ ਨੂੰ ਚਪਟੇ ਆਕਾਰ ਵਿਚ ਲਾਉ। ਇਨ੍ਹਾਂ ਨੂੰ ਵੇਸਣ ਦੇ ਘੋਲ ਵਿਚ ਡੁਬੋ ਕੇ ਬਰੈੱਡ ਦੇ ਚੂਰੇ ਵਿਚ ਲਪੇਟ ਕੇ ਗਰਮ ਤੇਲ ਵਿਚ ਸੁਨਹਿਰਾ ਹੋਣ ਤਕ ਤਲ ਲਵੋ। ਤਿਆਰ ਹੋਣ ’ਤੇ ਇਸ ਨੂੰ ਚਟਣੀ ਨਾਲ ਪਰੋਸੋ।
(For more news apart from Make Cheese Lollipop in your home kitchen, stay tuned to Rozana Spokesman)