
ਬਾਰਿਸ਼ ਦੇ ਮੌਸਮ ਵਿਚ ਜੇਕਰ ਚਾਹ ਨਾਲ ਸਨੈਕਸ ਖਾਣ ਨੂੰ ਮਿਲ ਜਾਣ ਤਾਂ ਚਾਹ ਦਾ ਸਵਾਦ ਹੋਰ ਵੱਧ ਜਾਂਦਾ ਹੈ।
ਚੰਡੀਗੜ੍ਹ: ਬਾਰਿਸ਼ ਦੇ ਮੌਸਮ ਵਿਚ ਜੇਕਰ ਚਾਹ ਨਾਲ ਸਨੈਕਸ ਖਾਣ ਨੂੰ ਮਿਲ ਜਾਣ ਤਾਂ ਚਾਹ ਦਾ ਸਵਾਦ ਹੋਰ ਵੱਧ ਜਾਂਦਾ ਹੈ। ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਬ੍ਰੈੱਡ ਰੋਲਸ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ-
Bread Roll recipe
ਸਮੱਗਰੀ
- ਤੇਲ – 1 ਵੱਡਾ ਚੱਮਚ
- ਪਿਆਜ਼ - 150 ਗ੍ਰਾਮ
- ਅਦਰਕ ਲਸਣ ਦਾ ਪੇਸਟ - 1 ਚੱਮਚ
- ਹਰੀ ਮਿਰਚ - 1 ਚੱਮਚ
- ਮੈਸ਼ ਕੀਤੇ ਹੋਏ ਆਲੂ - 400 ਗ੍ਰਾਮ
- ਲਾਲ ਮਿਰਚ ਪਾਊਡਰ – 1 ਵੱਡਾ ਚੱਮਚ
- ਧਨੀਆ ਪਾਊਡਰ - 1 ਵੱਡਾ ਚੱਮਚ
- ਜੀਰਾ ਦਾ ਪਾਊਡਰ - 1 ਚੱਮਚ
- ਸੁੱਕੇ ਅੰਬ ਦਾ ਪਾਊਡਰ - 1 ਚੱਮਚ
- ਹਲਦੀ - 1/2 ਚੱਮਚ
- ਸਵਾਦ ਅਨੁਸਾਰ ਨਮਕ
Bread Roll recipe
ਵਿਧੀ
- ਪੈਨ ਵਿਚ ਤੇਲ ਗਰਮ ਕਰੋ। ਇਸ ਵਿਚ ਪਿਆਜ਼ ਪਾਓ ਅਤੇ 2-3 ਮਿੰਟ ਲਈ ਭੁੰਨੋ। ਫਿਰ ਅਦਰਕ-ਲਸਣ ਦਾ ਪੇਸਟ ਪਾਓ ਤੇ 1-2 ਮਿੰਟ ਲਈ ਭੁੰਨੋ। ਹੁਣ ਇਸ ਵਿਚ ਹਰੀ ਮਿਰਚ ਪਾਓ ਅਤੇ ਭੁੰਨੋ।
- ਮੈਸ਼ ਕੀਤੇ ਆਲੂਆਂ ਨੂੰ ਪਾਊਡਰ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 4-5 ਮਿੰਟ ਲਈ ਪਕਾਓ। ਇਸ ਵਿਚ ਨਮਕ ਪਾਓ ਅਤੇ ਰਲਾਓ।
- ਬ੍ਰੈੱਡ ਦੇ ਕਿਨਾਰਿਆਂ ਨੂੰ ਕੱਟੋ ਅਤੇ ਪਾਣੀ ਵਿਚ ਭਿਓਂ ਦਿਓ। ਇਹਨਾਂ ਨੂੰ ਹੌਲੀ ਹੌਲੀ ਨਿਚੋੜੋ।
- ਇਕ ਚੱਮਚ ਮਿਸ਼ਰਣ ਪਾਓ ਅਤੇ ਬ੍ਰੈੱਡ ਦੇ ਰੋਲ ਬਣਾਓ। ਇਹਨਾਂ ਨੂੰ 10 ਮਿੰਟ ਲਈ ਰੱਖ ਦਿਓ।
- ਇਕ ਕੜਾਹੀ 'ਚ ਤੇਲ ਗਰਮ ਕਰੋ। ਬ੍ਰੈੱਡ ਰੋਲ ਨੂੰ ਮੀਡੀਅਮ ਗੈਸ ’ਤੇ ਕਰਿਸਪੀ ਅਤੇ ਸੁਨਹਿਰੀ ਭੂਰਾ ਹੋਣ ਤੱਕ ਤਲ ਲਓ।
- ਬ੍ਰੈੱਡ ਰੋਲ ਬਣ ਕੇ ਤਿਆਰ ਹਨ। ਟਮਾਟਰ ਕੈਚੱਪ ਨਾਲ ਗਰਮ-ਗਰਮ ਸਰਵ ਕਰੋ।