ਜੇਕਰ ਦਾਲ ਜਾਂ ਸਬਜ਼ੀ 'ਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਹ ਤਰੀਕੇ ਆਉਣਗੇ ਕੰਮ
Published : Oct 16, 2022, 9:14 am IST
Updated : Oct 16, 2022, 9:32 am IST
SHARE ARTICLE
If there is too much salt in pulses or vegetables
If there is too much salt in pulses or vegetables

ਖਾਣੇ ਵਿਚ ਨਮਕ ਨਾ ਹੋਵੇ ਤਾਂ ਖਾਣਾ ਬੇਸੁਆਦ ਹੋ ਜਾਂਦਾ ਹੈ।

 

ਖਾਣੇ ਵਿਚ ਨਮਕ ਨਾ ਹੋਵੇ ਤਾਂ ਖਾਣਾ ਬੇਸੁਆਦ ਹੋ ਜਾਂਦਾ ਹੈ। ਇਸ ਲਈ ਖਾਣੇ ਵਿਚ ਨਮਕ ਬਹੁਤ ਜ਼ਰੂਰੀ ਹੈ ਪਰ ਨਮਕ ਸਹੀ ਮਾਤਰਾ ਵਿਚ ਹੋਣਾ ਚਾਹੀਦਾ ਹੈ। ਕਦੇ-ਕਦੇ ਖਾਣਾ ਬਣਾਉਂਦੇ ਸਮੇਂ ਦਾਲ ਜਾਂ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਜਾਂਦਾ ਹੈ ਤਾਂ ਖਾਣੇ ਦਾ ਪੂਰਾ ਸੁਆਦ ਖ਼ਤਮ ਹੋ ਜਾਂਦਾ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕ ਖਾਣਾ ਹੀ ਛੱਡ ਦਿੰਦੇ ਹਨ, ਫਿਰ ਦੂਜੀ ਸਬਜ਼ੀ ਬਣਾਉਣੀ ਪੈਂਦੀ ਹੈ। ਸਬਜ਼ੀ ਜਾਂ ਦਾਲ ਤੋਂ ਖਾਰਾਪਣ ਘਟ ਕਰਨ ਲਈ ਇਥੇ ਦਸੀਆਂ ਜਾ ਰਹੀਆਂ ਹਨ ਛੋਟੀਆਂ- ਛੋਟੀਆਂ ਰਸੋਈ ਟਿਪਸ ਜੋ ਤੁਹਾਡੇ ਕੰਮ ਆ ਸਕਦੀਆਂ ਹਨ।

1. ਆਲੂ ਨਾਲ ਘਟ ਕਰੀਏ ਖਾਰਾਪਣ
ਸਬਜ਼ੀ ਜਾਂ ਦਾਲ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਆਲੂ ਛਿਲ ਕੇ ਪਾ ਦਿਉ। ਕੁੱਝ ਦੇਰ ਆਲੂ ਸਬਜ਼ੀ ਵਿਚ ਹੀ ਰਖੇ ਰਹਿਣ ਦਿਉ। ਥੋੜ੍ਹੀ ਦੇਰ ਬਾਅਦ ਆਲੂ ਕਢ ਲਵੋ। ਇਸ ਨਾਲ ਖਾਰਾਪਣ ਘਟ ਹੋ ਸਕਦਾ ਹੈ।

2. ਆਟੇ ਦੀ ਲੋਈ ਨਾਲ ਵੀ ਘਟ ਹੋ ਸਕਦਾ ਹੈ ਨਮਕ
ਜੇਕਰ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਗਿਆ ਹੈ ਤਾਂ ਆਟੇ ਦੀ ਵੱਡੀ ਲੋਈ ਬਣਾਉ ਅਤੇ ਸਬਜ਼ੀ ਵਿਚ ਪਾ ਦਿਉ। ਕੁੱਝ ਦੇਰ ਬਾਅਦ ਇਹ ਲੋਈ ਕਢ ਲਵੋ। ਇਸ ਨਾਲ ਖਾਰਾਪਣ ਘਟ ਹੋ ਜਾਂਦਾ ਹੈ।

3. ਥੋੜ੍ਹਾ ਦਹੀ ਪਾ ਦਿਉ ਸਬਜ਼ੀ ਵਿਚ
ਖਾਰਾਪਣ ਘਟ ਕਰਨ ਲਈ ਸਬਜ਼ੀ ਵਿਚ ਥੋੜ੍ਹਾ ਜਿਹਾ ਦਹੀ ਵੀ ਪਾ ਸਕਦੇ ਹੋ। 

4. ਨਿੰਬੂ ਦਾ ਰਸ
ਦਾਲ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਨਿੰਬੂ ਦਾ ਰਸ ਪਾ ਦਿਉ। ਇਸ ਨਾਲ ਵੀ ਕੁੱਝ ਹੱਦ ਤਕ ਖਾਰਾਪਣ ਘੱਟ ਹੋ ਸਕਦਾ ਹੈ। 

5. ਬਰੈੱਡ ਨਾਲ ਵੀ ਦੂਰ ਹੋ ਸਕਦਾ ਹੈ ਖਾਰਾਪਣ
ਜੇਕਰ ਤੁਸੀਂ ਚਾਹੋ ਤਾਂ ਖਾਰਾਪਣ ਦੂਰ ਕਰਨ ਲਈ ਬਰੈੱਡ ਦੀ ਵਰਤੋਂ ਵੀ ਕਰ ਸਕਦੇ ਹੋ। ਖਾਰੀ ਸਬਜ਼ੀ ਵਿਚ ਇਕ- ਦੋ ਬਰੈੱਡ ਪਾ ਦਿਉ। ਕੁੱਝ ਦੇਰ ਬਾਅਦ ਬਰੈਡ ਕਢ ਲਵੋ, ਇਸ ਨਾਲ ਵੀ ਖਾਰੇਪਣ ਵਿਚ ਕਮੀ ਆ ਸਕਦੀ ਹੈ। 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement