
ਸਮੱਗਰੀ : ਲਾਲ ਟਮਾਟਰ 600 ਗਰਾਮ, ਆਲੂ 200 ਗਰਾਮ, ਪਨੀਰ 200 ਗਰਾਮ, ਹਰਾ ਧਨੀਆ ਅੰਦਾਜ਼ੇ ਨਾਲ, ਲੂਣ-ਮਿਰਚ ਸਵਾਦ ਅਨੁਸਾਰ, ਹਲਦੀ ਚਾਹ ਵਾਲੇ ਦੋ ਚੱਮਚ...
ਸਾਬਤ ਭਰੇ ਹੋਏ ਟਮਾਟਰਾਂ ਦੀ ਸਬਜ਼ੀ : ਸਮੱਗਰੀ : ਲਾਲ ਟਮਾਟਰ 600 ਗਰਾਮ, ਆਲੂ 200 ਗਰਾਮ, ਪਨੀਰ 200 ਗਰਾਮ, ਹਰਾ ਧਨੀਆ ਅੰਦਾਜ਼ੇ ਨਾਲ, ਲੂਣ-ਮਿਰਚ ਸਵਾਦ ਅਨੁਸਾਰ, ਹਲਦੀ ਚਾਹ ਵਾਲੇ ਦੋ ਚੱਮਚ।
Stuffed Tomato
ਬਣਾਉਣ ਦਾ ਤਰੀਕਾ : ਪਹਿਲਾਂ ਆਲੂਆਂ ਨੂੰ ਉਬਾਲ ਕੇ ਪੀਸ ਲਉ। ਫਿਰ ਪਨੀਰ ਨੂੰ ਕੱਦੂਕਸ ਨਾਲ ਬਰੀਕ ਕਰ ਕੇ ਇਸ ਵਿਚ ਮਿਲਾ ਦਿਉ। ਜਦ ਇਹ ਮਿਸ਼ਰਣ ਤਿਆਰ ਹੋ ਜਾਵੇ ਤਾਂ ਅਪਣੇ ਸਵਾਦ ਅਨੁਸਾਰ ਇਸ ਵਿਚ ਲੂਣ, ਮਿਰਚ, ਹਲਦੀ ਮਿਲਾ ਦਿਉ। ਟਮਾਟਰਾਂ ਨੂੰ ਸਾਫ਼ ਪਾਣੀ ਵਿਚ ਧੋ ਕੇ ਉਪਰੋਂ ਥੋੜਾ-ਥੋੜਾ ਕੱਟ ਲਉ ਅਤੇ ਉਨ੍ਹਾਂ ਟੁਕੜਿਆਂ ਨੂੰ ਸੰਭਾਲ ਕੇ ਇਕ ਪਾਸੇ ਰੱਖ ਲਉ। ਫਿਰ ਕਿਸੇ ਤੇਜ਼ ਛੁਰੀ ਜਾਂ ਚਾਕੂ ਨਾਲ ਟਮਾਟਰਾਂ ਅੰਦਰਲਾ ਗੁੱਦਾ ਕੱਢ ਦਿਉ। ਇਸ ਗੁੱਦੇ ਨਾਲ ਟਮਾਟਰਾਂ ਦਾ ਜੋ ਰਸ ਨਿਕਲੇਗਾ, ਉਸ ਨੂੰ ਵੀ ਕਿਸੇ ਭਾਂਡੇ ਵਿਚ ਸੰਭਾਲ ਕੇ ਰੱਖ ਲਉ।
Stuffed Tomato
ਫਿਰ ਟਮਾਟਰਾਂ ਅੰਦਰ ਆਲੂ, ਪਨੀਰ ਦੇ ਮਿਸ਼ਰਣ ਨੂੰ ਭਰ ਦਿਉ। ਸਾਰੇ ਮਸਾਲੇ, ਮਿਰਚ ਆਦਿ ਵੀ ਭਰ ਕੇ ਉਪਰੋਂ ਉੁਨ੍ਹਾਂ ਦੇ ਮੂੰਹ 'ਤੇ ਉਹੀ ਟੁਕੜੇ, ਜੋ ਕੱਟੇ ਸੀ, ਰੱਖ ਕੇ ਧਾਗੇ ਨਾਲ ਬੰਨ੍ਹ ਕੇ ਇਨ੍ਹਾਂ ਦੇ ਮੂੰਹ ਬੰਦ ਕਰ ਦਿਉ। ਫਿਰ ਕਿਸੇ ਵੱਡੀ ਕੜਾਹੀ ਵਿਚ ਘਿਉ ਪਾ ਕੇ ਉਸ ਵਿਚ ਟਮਾਟਰਾਂ ਨੂੰ ਪਕਾਉ। ਪਕਾਉਂਦੇ ਸਮੇਂ ਉਸ ਨੂੰ ਢੱਕ ਦਿਉ। ਅੱਗ ਦਾ ਸੇਕ ਮੱਠਾ ਹੋਣਾ ਚਾਹੀਦਾ ਹੈ। ਪਕਦੇ-ਪਕਦੇ ਜਦ ਟਮਾਟਰਾਂ ਦਾ ਰੰਗ ਭੂਰਾ ਹੋ ਜਾਏ ਤਾਂ ਕੜਾਹੀ ਨੂੰ ਹੇਠਾਂ ਉਤਾਰ ਕੇ ਉਸ ਵਿਚ ਕਟਿਆ ਹੋਇਆ ਹਰਾ ਧਨੀਆ ਪਾ ਦਿਉ। ਤੁਹਾਡੀ ਸੁਆਦ ਭਰੀ ਸਬਜ਼ੀ ਤਿਆਰ ਹੈ।