
ਪਨੀਰ ਮੰਚੂਰੀਅਨ
ਸਮੱਗਰੀ: ਅਦਰਕ ਲੱਸਣ ਪੇਸਟ, 3 ਛੋਟੇ ਚਮਚ ਸੋਇਆ ਸੌਸ, ਥੋੜ੍ਹਾ ਜਿਹਾ ਹਰਾ ਧਨੀਆ, 2 ਸਪਰਿੰਗ ਆਨੀਅਨ (ਬਰੀਕ ਕੱਟੇ), ਤੇਲ ਲੋੜ ਅਨੁਸਾਰ, ਨਮਕ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਪਨੀਰ ਨੂੰ ਤਿਕੋਣੇ ਟੁਕੜਿਆਂ ਵਿਚ ਕੱਟ ਲਵੋ ਤੇ ਪਨੀਰ ਦੇ ਟੁਕੜਿਆਂ ’ਤੇ ਨਮਕ, 2 ਛੋਟੇ ਚਮਚ ਅਦਰਕ-ਲੱਸਣ ਦਾ ਪੇਸਟ ਲਾ ਕੇ 10 ਮਿੰਟਾਂ ਲਈ ਰੱਖ ਦਿਉ। ਹੁਣ ਇਕ ਕੌਲੀ ਵਿਚ ਮੱਕੀ ਦਾ ਆਟਾ, ਮੈਦਾ, ਅਦਰਕ-ਲੱਸਣ ਦਾ ਪੇਸਟ, ਨਮਕ ਅਤੇ ਪਾਣੀ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਲਵੋ। ਪਨੀਰ ਦੇ ਟੁਕੜਿਆਂ ਨੂੰ ਇਸ ਘੋਲ ਵਿਚ ਡੁਬੋ ਕੇ ਗਰਮ ਤੇਲ ਵਿਚ ਤਲੋ। ਹੁਣ ਇਕ ਦੂਜੇ ਫ਼ਰਾਈਪੈਨ ਵਿਚ ਥੋੜ੍ਹਾ ਤੇਲ ਗਰਮ ਕਰ ਕੇ ਉਸ ਵਿਚ ਬਰੀਕ ਕਟਿਆ ਹੋਇਆ ਲੱਸਣ ਫ਼ਰਾਈ ਕਰੋ, ਇਸ ਨਾਲ ਹੀ ਹਰਾ ਧਨੀਆ, ਹਰੀ ਮਿਰਚ ਵੀ ਪਾ ਦਿਉ। ਹੁਣ ਸੋਇਆ ਸੌਸ, ਸਪਰਿੰਗ ਆਨੀਅਨ, ਫ਼ਰਾਈਡ ਪਨੀਰ ਅਤੇ 2 ਕੱਪ ਪਾਣੀ ਪਾ ਕੇ ਹਲਕੀ ਅੱਗ ’ਤੇ ਪੱਕਣ ਦਿਉ। ਹੁਣ ਅੱਧਾ ਕੱਪ ਪਾਣੀ ਵਿਚ 3 ਛੋਟੇ ਚਮਚ ਮੈਦਾ ਪਾ ਕੇ ਘੋਲ ਲਵੋ। ਇਸ ਮਿਸ਼ਰਣ ਨੂੰ ਵੀ ਪੱਕਦੇ ਹੋਏ ਪਨੀਰ ਵਿਚ ਪਾ ਦਿਉ। ਜਦੋਂ ਘੋਲ ਗਾੜ੍ਹਾ ਹੋਣ ਲੱਗੇ ਤਾਂ ਇਸ ਵਿਚ ਨਮਕ, ਅਜੀਨੋਮੋਟੋ, ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾਉ। ਤੁਹਾਡਾ ਪਨੀਰ ਦਾ ਮੰਚੂਰੀਅਨ ਬਣ ਕੇ ਤਿਆਰ ਹੈ।