Lemon water: ਗਰਮੀਆਂ ਵਿਚ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਨਿੰਬੂ ਪਾਣੀ
Published : May 18, 2024, 8:35 am IST
Updated : May 18, 2024, 8:35 am IST
SHARE ARTICLE
Lemon water is very beneficial for health in summer
Lemon water is very beneficial for health in summer

ਜੇਕਰ ਅਸੀ ਸਵੇਰੇ ਉੱਠ ਕੇ ਇਕ ਗਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰ ਕੇ ਸਾਰੇ ਦਿਨ ਲਈ ਐਨਰਜੀ ਦਿੰਦਾ ਹੈ।

Lemon water: ਗਰਮੀਆਂ ਵਿਚ ਨਿੰਬੂ ਪਾਣੀ ਪੀਣਾ ਹਰ ਕਿਸੇ ਲਈ ਲਾਭਕਾਰੀ ਹੁੰਦਾ ਹੈ। ਨਿੰਬੂ ਪਾਣੀ ਨਾ ਸਿਰਫ਼ ਸਰੀਰ ਵਿਚੋਂ ਗੰਦਗੀ ਬਾਹਰ ਕਢਦਾ ਹੈ ਸਗੋਂ ਖ਼ੂਨ ਨੂੰ ਵੀ ਸਾਫ਼ ਕਰਦਾ ਹੈ। ਸਾਡੇ ਸਰੀਰ ਦਾ 60 ਫ਼ੀ ਸਦੀ ਹਿੱਸਾ ਪਾਣੀ ਦਾ ਬਣਿਆ ਹੋਇਆ ਹੈ। ਜੇਕਰ ਅਸੀ ਸਵੇਰੇ ਉੱਠ ਕੇ ਇਕ ਗਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰ ਕੇ ਸਾਰੇ ਦਿਨ ਲਈ ਐਨਰਜੀ ਦਿੰਦਾ ਹੈ।

  • ਨਿੰਬੂ ਪਾਣੀ ਇਕ ਤਰ੍ਹਾਂ ਨਾਲ ਕੁਦਰਤੀ ਮੂੰਹ ਤਾਜ਼ਾ ਕਰਨ ਦਾ ਕੰਮ ਕਰਦਾ ਹੈ। ਇਹ ਮੂੰਹ ਦੇ ਬੈਕਟੀਰੀਆ ਨੂੰ ਖ਼ਤਮ ਕਰਕੇ ਤਾਜ਼ਾ ਸਾਹ ਲੈਣ ਵਿਚ ਮਦਦ ਕਰਦਾ ਹੈ।
  • ਅਮਰੀਕਾ ਹਾਰਟ ਐਸੋਸੀਏਸ਼ਨ ਨੇ ਇਹ ਦਾਅਵਾ ਕੀਤਾ ਹੈ ਕਿ ਨਿੰਬੂ ਪਾਣੀ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਕਰ ਸਕਦਾ ਹੈ। ਨਿੰਬੂ ਪਾਣੀ ਨੂੰ ਪੋਟਾਸ਼ੀਅਮ ਦੇ ਮੁੱਖ ਸਰੋਤਾਂ ਵਿਚੋਂ ਇਕ ਕਿਹਾ ਜਾਂਦਾ ਹੈ। ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ।
  • ਨਿੰਬੂ ਪਾਣੀ ਫੇਫੜਿਆਂ ਨੂੰ ਸਾਫ਼ ਰਖਦਾ ਹੈ। ਇਹ ਬਲਗਮ ਜਾਂ ਫਿਰ ਕੱਫ ਨੂੰ ਸਰੀਰ ਤੋਂ ਬਾਹਰ ਕਢਦਾ ਹੈ ਤਾਕਿ ਤੁਸੀਂ ਆਸਾਨੀ ਅਤੇ ਬਿਹਤਰ ਤਰੀਕੇ ਨਾਲ ਸਾਹ ਲੈ ਸਕੋ।
  • ਜੇ ਤੁਸੀਂ ਸਵੇਰੇ ਉਠ ਕੇ ਇਕ ਗਲਾਸ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ ਵਿਚ ਬਹੁਤ ਸੁਧਾਰ ਆ ਜਾਂਦਾ ਹੈ। ਤੁਹਾਨੂੰ ਇਸ ਨਾਲ ਸਾਰੇ ਦਿਨ ਦੀ ਐਨਰਜੀ ਵੀ ਮਿਲ ਜਾਂਦੀ ਹੈ। ਇਹ ਕਬਜ਼ ਦੀ ਸਮੱਸਿਆ ਵੀ ਨਹੀਂ ਹੋਣ ਦਿੰਦਾ।
  • ਨਿੰਬੂ ਪਾਣੀ ਪੀਣ ਨਾਲ ਸਰੀਰ ਵਿਚ ਯੂਰਿਨ ਸਬੰਧੀ ਇੰਨਫ਼ੈਕਸ਼ਨ ਨਹੀਂ ਹੁੰਦੀ। ਇਸ ਦੀ ਨਿਯਮਤ ਵਰਤੋਂ ਨਾਲ ਕਿਡਨੀ ਵਿਚ ਪੱਥਰੀ ਹੋਣ ਦਾ ਖ਼ਤਰਾ ਨਹੀਂ ਰਹਿੰਦਾ।
  • ਨਿੰਬੂ ਪਾਣੀ ਵਿਚ ਵਿਟਾਮਿਨ ਸੀ ਦੇ ਗੁਣ ਹੁੰਦੇ ਹਨ। ਨਾਲ ਹੀ ਇਸ ਵਿਚ ਐਂਟੀ-ਆਕਸੀਡੈਂਟ ਦੇ ਗੁਣ ਵੀ ਹੁੰਦੇ ਹਨ ਜਿਸ ਨਾਲ ਚਮੜੀ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਅਤੇ ਚਮੜੀ ’ਤੇ ਨਿਖਾਰ ਆਉਂਦਾ ਹੈ। ਜੇ ਤੁਸੀਂ ਨਿੰਬੂ ਦੇ ਰਸ ਦੀਆਂ ਕੱੁਝ ਬੂੰਦਾਂ ਅਪਣੇ ਮੂੰਹ ’ਤੇ ਲਗਾਉ ਤਾਂ ਇਸ ਨਾਲ ਚਿਹਰੇ ’ਤੇ ਚਮਕ ਆ ਜਾਂਦੀ ਹੈ।

(For more Punjabi news apart from Lemon water is very beneficial for health in summer, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement